ਨਵੀਂ ਦਿੱਲੀ- Vodafone-Idea ਨੇ ਆਪਣੇ ਪਲਾਨ ਦੀ ਕੀਮਤ 50 ਰੁਪਏ ਵਧਾ ਦਿੱਤੀ ਹੈ। ਪਰ ਇਸ 'ਚ OTT ਪਲੇਟਫਾਰਮ ਦਾ ਸਬਸਕ੍ਰਿਪਸ਼ਨ ਵੀ ਦਿੱਤਾ ਗਿਆ ਹੈ। ਇਸ 'ਚ ਤੁਹਾਨੂੰ Amazon Prime, Disney+ Hotstar ਜਾਂ Sony Liv ਦਾ ਪ੍ਰੀਮੀਅਮ ਸਬਸਕ੍ਰਿਪਸ਼ਨ ਦਿੱਤਾ ਜਾਂਦਾ ਹੈ।
Vodafone-Idea ਨੇ ਬਦਲਿਆ ਪਲਾਨ-
Jio, Airtel ਅਤੇ VI ਨੇ ਹਾਲ ਹੀ 'ਚ ਆਪਣੇ ਪਲਾਨ ਦੀ ਕੀਮਤ 'ਚ ਵਾਧਾ ਕੀਤਾ ਹੈ। ਇਸ ਨਾਲ ਯੂਜ਼ਰਸ ਨੂੰ ਵੱਡਾ ਝਟਕਾ ਲੱਗਾ ਹੈ। ਪਰ ਅਸੀਂ ਇੱਕ ਅਜਿਹੀ ਕੰਪਨੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਰਿਚਾਰਜ ਮਹਿੰਗਾ ਕਰ ਦਿੱਤਾ ਹੈ ਅਤੇ ਇਸ ਦੇ ਫਾਇਦੇ ਵੀ ਬਦਲ ਦਿੱਤੇ ਹਨ।
ਇਹ ਵੀ ਪੜ੍ਹੋ- ਮੋਬਾਈਲ ਦੀਆਂ ਵਧ SIM ਕਾਰਨ ਤੁਹਾਨੂੰ ਜਾਣਾ ਪੈ ਸਕਦਾ ਹੈ ਜੇਲ੍ਹ, ਹੋਵੇਗਾ 2 ਲੱਖ ਤੱਕ ਜੁਰਮਾਨਾ, ਜਾਣੋ ਕੀ ਹੈ ਵਜ੍ਹਾ
Postpaid ਪਲਾਨ ਦੀ ਕੀਮਤ-
ਵੋਡਾਫੋਨ-ਆਈਡੀਆ ਦੇ ਪਲਾਨ ਦਾ ਟੈਰਿਫ 701 ਰੁਪਏ ਸੀ ਤਾਂ ਇਸ 'ਚ ਅਨਲਿਮਟਿਡ ਡਾਟਾ ਮਿਲਦਾ ਸੀ ਪਰ ਟੈਰਿਫ ਨੂੰ ਵਧਾ ਕੇ 751 ਰੁਪਏ ਕਰਨ ਤੋਂ ਬਾਅਦ ਕੰਪਨੀ ਨੇ ਅਨਲਿਮਟਿਡ ਡਾਟਾ ਦੇਣਾ ਬੰਦ ਕਰ ਦਿੱਤਾ ਹੈ। ਹਾਲਾਂਕਿ ਇਹ ਵਾਧਾ ਜੀਓ ਅਤੇ ਏਅਰਟੈੱਲ ਨੇ ਵੀ ਕੀਤਾ ਹੈ। ਪਰ ਇਸ ਯੋਜਨਾ 'ਚ ਲਾਭ ਵੀ ਘੱਟ ਕੀਤੇ ਗਏ ਹਨ।ਵੋਡਾਫੋਨ-ਆਈਡੀਆ ਦੇ 751 ਰੁਪਏ ਵਾਲੇ ਪਲਾਨ 'ਚ ਤੁਹਾਨੂੰ 3000 SMS ਦੇ ਨਾਲ ਹਰ ਮਹੀਨੇ 150 GB ਡਾਟਾ ਮਿਲੇਗਾ। ਇਸ ਤੋਂ ਇਲਾਵਾ 200 ਜੀਬੀ ਡਾਟਾ ਰੋਲਓਵਰ ਦੀ ਸਹੂਲਤ ਵੀ ਦਿੱਤੀ ਜਾਵੇਗੀ। ਮਤਲਬ ਕਿ ਤੁਸੀਂ ਹਰ ਮਹੀਨੇ ਬਾਕੀ ਬਚੇ ਡੇਟਾ ਦੀ ਵਰਤੋਂ ਕਰ ਸਕੋਗੇ।
ਹੁਣ ਜੇਕਰ ਗੱਲ ਕਰੀਏ ਕਿ ਪਹਿਲਾਂ ਉਪਭੋਗਤਾਵਾਂ ਨੂੰ ਕਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ? ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੋਡਾਫੋਨ ਆਈਡੀਆ ਯੂਜ਼ਰਸ ਨੂੰ ਰਾਤ 12 ਤੋਂ ਸਵੇਰੇ 6 ਵਜੇ ਤੱਕ ਅਨਲਿਮਟਿਡ ਡਾਟਾ ਆਫਰ ਦਿੱਤਾ ਜਾਂਦਾ ਸੀ।ਜਿਸ ਦਾ ਨਾਂ Binge All Night ਰੱਖਿਆ ਗਿਆ ਸੀ।
ਇਹ ਵੀ ਪੜ੍ਹੋ- SIM ਪੋਰਟ ਕਰਵਾਉਣ ਤੋਂ ਪਹਿਲਾਂ ਜਾਣ ਲਓ ਤੁਹਾਡੇ ਇਲਾਕੇ 'ਚ BSNL ਦਾ ਨੈੱਟਵਰਕ ਹੈ ਜਾਂ ਨਹੀਂ, ਇਹ ਹੈ ਤਰੀਕਾ
Microsoft ਦਾ ਸਰਵਰ ਠੱਪ, ਦੁਨੀਆ ਭਰ ਦੀਆਂ ਹਵਾਈ ਸੇਵਾਵਾਂ ਪ੍ਰਭਾਵਿਤ, ਬੈਂਕਾਂ 'ਤੇ ਵੀ ਪਿਆ ਅਸਰ
NEXT STORY