ਗੈਜੇਟ ਡੈਸਕ - ਵੀਵੋ ਨੇ ਆਪਣੀ X500 ਸੀਰੀਜ਼ 'ਚ Vivo X500 ਨੂੰ ਗਲੋਬਲ ਪੱਧਰ 'ਤੇ ਲਾਂਚ ਕੀਤਾ ਹੈ। ਵੀਵੋ ਦੇ ਇਸ ਫਲੈਗਸ਼ਿਪ ਫੋਨ 'ਚ ਚਾਰ 50-ਮੈਗਾਪਿਕਸਲ ਕੈਮਰੇ ਹਨ। ਇਹ ਫੋਨ 7500mAh ਬੈਟਰੀ ਨਾਲ ਲੈਸ ਹੈ ਜੋ 90W ਅਲਟਰਾ-ਫਾਸਟ ਫਲੈਸ਼ ਚਾਰਜਿੰਗ ਦਾ ਸਮਰਥਨ ਕਰਦਾ ਹੈ। ਇਹ ਫੋਨ ਇੱਕ ਆਕਟਾ-ਕੋਰ ਮੀਡੀਆਟੈੱਕ ਡਾਇਮੈਂਸਿਟੀ 9600M ਪ੍ਰੋਸੈਸਰ ਦੁਆਰਾ ਸੰਚਾਲਿਤ ਹੈ। ਆਓ ਇਸ ਖਬਰ ਰਾਹੀਂ ਅਸੀਂ ਫੋਨ ਦੇ ਬਾਕੀ ਫੀਚਰਜ਼ ਤੇ ਕੀਮਤ ਬਾਰੇ ਵਿਸਥਾਰ ਨਾਲ ਜਾਣਖਾਰੀ ਹਾਸਲ ਕਰੀਏ। Vivo X500 ਦੀ ਕੀਮਤ 12GB+256G ਸਟੋਰੇਜ ਵੇਰੀਐਂਟ ਲਈ RM 4699 (ਲਗਭਗ ₹109,090) ਅਤੇ 12GB+512GB ਸਟੋਰੇਜ ਵੇਰੀਐਂਟ ਲਈ RM 5299 (ਲਗਭਗ ₹123,020) ਹੈ। Vivo X500 ਸੀਰੀਜ਼ ਇਸ ਸਮੇਂ ਯੂਰਪ ਅਤੇ ਮਲੇਸ਼ੀਆ 'ਚ ਲਾਂਚ ਕੀਤੀ ਗਈ ਹੈ ਅਤੇ ਨਵੰਬਰ ਦੇ ਅੰਤ ਤੱਕ ਭਾਰਤ 'ਚ ਆਉਣ ਦੀ ਉਮੀਦ ਹੈ।
ਇਸ ਫੋਨ 'ਚ 6.59-ਇੰਚ 1.5K LTPS AMOLED ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 2750x1260 ਪਿਕਸਲ, 19.64:9 ਆਸਪੈਕਟ ਰੇਸ਼ੋ, 30/60/90/120/144Hz ਵੇਰੀਏਬਲ ਰਿਫਰੈਸ਼ ਰੇਟ ਅਤੇ 4000 nits ਪੀਕ ਬ੍ਰਾਈਟਨੈੱਸ ਹੈ। ਇਹ ਫ਼ੋਨ ਇਕ ਆਕਟਾ-ਕੋਰ ਮੀਡੀਆਟੈੱਕ ਡਾਇਮੈਂਸਿਟੀ 9600M 3nm ਚਿੱਪਸੈੱਟ ਰਾਹੀਂ ਸੰਚਾਲਿਤ ਹੈ ਜਿਸ 'ਚ ARM G1-Ultra GPU ਹੈ। ਇਹ ਫੋਨ 12GB LPDDR5X ਅਲਟਰਾ ਰੈਮ ਅਤੇ 256GB/512GB/1TB UFS 4.1 ਸਟੋਰੇਜ ਦੇ ਨਾਲ ਆਉਂਦਾ ਹੈ। ਇਹ ਫੋਨ ਐਂਡਰਾਇਡ 17 'ਤੇ ਆਧਾਰਿਤ Origin OS 7 'ਤੇ ਚੱਲਦਾ ਹੈ। ਸੇਫਟੀ ਲਈ, ਇਸ 'ਚ ਇਕ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਹੈ। ਇਸ ਫੋਨ ਦੀ ਲੰਬਾਈ 157.01 ਮਿਲੀਮੀਟਰ, ਚੌੜਾਈ 74.49 ਮਿਲੀਮੀਟਰ, ਮੋਟਾਈ 8.15 ਮਿਲੀਮੀਟਰ ਹੈ, ਅਤੇ ਭਾਰ 211/213 ਗ੍ਰਾਮ ਹੈ।
Vivo X500 'ਚ 50-ਮੈਗਾਪਿਕਸਲ ਦਾ ਪ੍ਰਾਇਮਰੀ 1/1.28" Sony LYTIA-828 ਕੈਮਰਾ f/1.68 ਅਪਰਚਰ ਅਤੇ OIS ਸਪੋਰਟ ਦੇ ਨਾਲ, 50-ਮੈਗਾਪਿਕਸਲ ਦਾ ਅਲਟਰਾ-ਵਾਈਡ-ਐਂਗਲ ਕੈਮਰਾ f/2.0 ਅਪਰਚਰ ਦੇ ਨਾਲ, ਅਤੇ 50-ਮੈਗਾਪਿਕਸਲ ਦਾ ਤੀਜਾ 1/1.95" Sony LYT610 ZEISS APO ਪੈਰੀਸਕੋਪ ਟੈਲੀਫੋਟੋ ਕੈਮਰਾ f/2.55 ਅਪਰਚਰ, OIS ਸਪੋਰਟ, ਅਤੇ 3.1x ਆਪਟੀਕਲ ਜ਼ੂਮ ਦੇ ਨਾਲ ਹੈ।
ਸੈਲਫੀ ਅਤੇ ਵੀਡੀਓ ਕਾਲਿੰਗ ਲਈ f/2.0 ਅਪਰਚਰ ਵਾਲਾ 50-ਮੈਗਾਪਿਕਸਲ ਦਾ ਫਰੰਟ-ਫੇਸਿੰਗ ਕੈਮਰਾ ਹੈ। IP68 + IP69 ਰੇਟਿੰਗ ਦੇ ਨਾਲ, ਇਹ ਫ਼ੋਨ ਧੂੜ ਅਤੇ ਪਾਣੀ ਰੋਧਕ ਹੈ। ਕਨੈਕਟੀਵਿਟੀ ਵਿਕਲਪਾਂ 'ਚ 5G SA/NSA, ਡਿਊਲ 4G VoLTE, Wi-Fi 7, ਬਲੂਟੁੱਥ 6.0, GPS, USB Type-C 3.2 Gen 1, ਅਤੇ NFC ਸ਼ਾਮਲ ਹਨ। ਇਸ ਵਿੱਚ 7500mAh ਬੈਟਰੀ ਹੈ ਜੋ 90W ਅਲਟਰਾ ਫਾਸਟ ਫਲੈਸ਼ ਚਾਰਜਿੰਗ ਅਤੇ 40W ਵਾਇਰਲੈੱਸ ਅਤੇ ਰਿਵਰਸ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
108MP ਕੈਮਰੇ ਤੇ 7000mAh ਦੀ ਬੈਟਰੀ ਨਾਲ ਲਾਂਚ ਹੋਇਆ ਸ਼ਾਨਦਾਰ ਫੋਨ ! ਕੀਮਤ ਸਿਰਫ ...
NEXT STORY