ਗੈਜੇਟ ਡੈਸਕ - iQOO ਨੇ ਇਕ ਹੋਰ ਸ਼ਕਤੀਸ਼ਾਲੀ ਗੇਮਿੰਗ ਫੋਨ ਲਾਂਚ ਕੀਤਾ ਹੈ। iQOO ਦਾ ਇਹ ਗੇਮਿੰਗ ਸਮਾਰਟਫੋਨ Neo ਸੀਰੀਜ਼ ਦਾ ਹਿੱਸਾ ਹੈ। ਇਸ ਤੋਂ ਪਹਿਲਾਂ, ਕੰਪਨੀ ਨੇ ਪਿਛਲੇ ਮਹੀਨੇ ਆਪਣਾ ਫਲੈਗਸ਼ਿਪ ਸਮਾਰਟਫੋਨ, iQOO 16, ਲਾਂਚ ਕੀਤਾ ਸੀ। ਕੰਪਨੀ ਨੇ iQOO Neo 12 'ਚ ਇੱਕ ਸ਼ਕਤੀਸ਼ਾਲੀ 9000mAh ਬੈਟਰੀ ਦਿੱਤੀ ਹੈ। ਇਸ ਤੋਂ ਇਲਾਵਾ, ਇਸ ਸਮਾਰਟਫੋਨ 'ਚ 2K ਰੈਜ਼ੋਲਿਊਸ਼ਨ AMOLED ਡਿਸਪਲੇਅ ਪੈਨਲ ਹੈ ਜੋ 185Hz ਰਿਫਰੈਸ਼ ਰੇਟ ਦਾ ਸਮਰਥਨ ਕਰਦਾ ਹੈ।
ਇਹ iQOO ਫੋਨ ਪੰਜ ਸਟੋਰੇਜ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ: 12GB RAM + 256GB, 16GB RAM + 256GB, 12GB RAM + 512GB, 16GB RAM + 512GB, ਅਤੇ 16GB RAM + 1TB। ਇਸਦੀ ਸ਼ੁਰੂਆਤੀ ਕੀਮਤ CNY 4399 (ਲਗਭਗ ₹63,000) ਹੈ, ਜਦੋਂ ਕਿ ਇਸਦੇ ਹੋਰ ਵੇਰੀਐਂਟਸ ਦੀ ਕੀਮਤ CNY 4799 (ਲਗਭਗ ₹69,000), CNY 5099 (ਲਗਭਗ ₹73,000), CNY 5499 (ਲਗਭਗ ₹79,000), ਅਤੇ CNY 6499 (ਲਗਭਗ ₹93,000) ਹੈ।
iQOO ਦਾ ਇਹ ਗੇਮਿੰਗ ਸਮਾਰਟਫੋਨ 6.83-ਇੰਚ ਸੁਪਰ AMOLED ਡਿਸਪਲੇਅ ਦੇ ਨਾਲ 2K ਰੈਜ਼ੋਲਿਊਸ਼ਨ ਜਾਂ 1440 x 3200 ਪਿਕਸਲ ਦੇ ਨਾਲ ਆਉਂਦਾ ਹੈ। ਫੋਨ ਦੀ ਡਿਸਪਲੇਅ 185Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਇਹ ਗੇਮਿੰਗ ਸਮਾਰਟਫੋਨ Qualcomm Snapdragon 8 Elite Gen 5 ਚਿੱਪਸੈੱਟ ਰਾਹੀਂ ਸੰਚਾਲਿਤ ਹੈ, ਜੋ 16GB ਤੱਕ RAM ਅਤੇ 1TB ਸਟੋਰੇਜ ਦੇ ਨਾਲ ਹੈ। ਕੰਪਨੀ ਨੇ ਇਸ 'ਚ 3D ਵੈਪਰ ਚੈਂਬਰ ਕੂਲਿੰਗ ਸਿਸਟਮ ਦਿੱਤਾ ਹੈ।
ਕੰਪਨੀ ਨੇ iQOO 12 ਦੇ ਬੈਕ ਫੋਨ ਇਕ ਡਿਊਲ ਕੈਮਰਾ ਸੈੱਟਅਪ ਦਿੱਤਾ ਹੈ। ਫੋਨ 'ਚ 50MP ਮੁੱਖ OIS ਅਤੇ 8MP ਅਲਟਰਾ-ਵਾਈਡ ਕੈਮਰਾ ਹੈ। ਇਸ ਫੋਨ ਦਾ ਕੈਮਰਾ 20x ਡਿਜੀਟਲ ਜ਼ੂਮ ਨੂੰ ਸਪੋਰਟ ਕਰਦਾ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 16MP ਕੈਮਰਾ ਹੈ। ਇਹ ਐਂਡਰਾਇਡ 17 'ਤੇ ਆਧਾਰਿਤ OriginOS 7 'ਤੇ ਚੱਲਦਾ ਹੈ।
ਕੰਪਨੀ ਨੇ ਇਸ ਸਮਾਰਟਫੋਨ 'ਚ ਇਕ ਸ਼ਕਤੀਸ਼ਾਲੀ 9000mAh ਬੈਟਰੀ ਦਿੱਤੀ ਹੈ। ਇਹ 100W ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਕਨੈਕਟੀਵਿਟੀ ਦੇ ਮਾਮਲੇ 'ਚ, ਇਹ ਫੋਨ 5G, 4G LTE, WiFi 7, ਬਲੂਟੁੱਥ 5.4, USB ਟਾਈਪ C, GPS ਵਰਗੇ ਫੀਚਰਸ ਦੇ ਨਾਲ ਆਉਂਦਾ ਹੈ। ਇਸ ਵਿੱਚ ਕੰਪਨੀ ਨੇ 3D ਅਲਟਰਾਸੋਨਿਕ ਫਿੰਗਰਪ੍ਰਿੰਟ ਸੈਂਸਰ ਦਿੱਤਾ ਹੈ।
Whatsapp 'ਚ ਹੋਣ ਜਾ ਰਿਹਾ ਸਭ ਤੋਂ ਵੱਡਾ ਬਦਲਾਅ ! ਮਿਲੇਗਾ ਬਿਲਕੁਲ ਨਵਾਂ Experience
NEXT STORY