ਨਵੀਂ ਦਿੱਲੀ : ਸਮਾਰਟਫ਼ੋਨ ਨਿਰਮਾਤਾ ਕੰਪਨੀ ਮੋਟੋਰੋਲਾ (Motorola) ਜਲਦ ਹੀ ਬਾਜ਼ਾਰ ਵਿੱਚ ਆਪਣਾ ਨਵਾਂ ਫੋਲਡੇਬਲ ਸਮਾਰਟਫ਼ੋਨ 'Razr Flex 27' ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ, ਜੋ ਸੈਮਸੰਗ ਦੇ ਫੋਲਡੇਬਲ ਫ਼ੋਨਾਂ ਨੂੰ ਸਿੱਧੀ ਟੱਕਰ ਦੇਵੇਗਾ। ਇਹ ਫ਼ੋਨ ਕਿਤਾਬ ਵਾਂਗ ਖੁੱਲ੍ਹਣ ਵਾਲੇ 'ਵਾਈਡ ਬੁੱਕ-ਸਟਾਈਲ' (Wide Book-style) ਡਿਜ਼ਾਈਨ ਨਾਲ ਆਵੇਗਾ। ਹਾਲ ਹੀ ਵਿੱਚ ਇਸ ਸਮਾਰਟਫ਼ੋਨ ਨੂੰ ਯੂ.ਏ.ਈ. (UAE) ਦੀ TDRA ਸਰਟੀਫਿਕੇਸ਼ਨ ਵੈੱਬਸਾਈਟ 'ਤੇ ਦੇਖਿਆ ਗਿਆ ਹੈ, ਜਿਸ ਨਾਲ ਇਸ ਦਾ ਅਧਿਕਾਰਤ ਨਾਂ ਅਤੇ ਮਾਡਲ ਨੰਬਰ ਕਨਫ਼ਰਮ ਹੋ ਗਿਆ ਹੈ।
ਯੂ.ਏ.ਈ. ਦੀ TDRA ਵੈੱਬਸਾਈਟ 'ਤੇ ਮੋਟੋਰੋਲਾ ਦੇ ਇਸ ਫ਼ੋਨ ਨੂੰ XT2761-1 ਮਾਡਲ ਨੰਬਰ ਨਾਲ ਲਿਸਟ ਕੀਤਾ ਗਿਆ ਹੈ। ਡੇਟਾਬੇਸ ਵਿੱਚ ਇਸ ਦਾ ਇਕੁਇਪਮੈਂਟ ਰਜਿਸਟ੍ਰੇਸ਼ਨ ਨੰਬਰ ER67054/26 ਦਰਜ ਹੈ, ਜੋ 29 ਅਕਤੂਬਰ 2026 ਨੂੰ ਜਾਰੀ ਕੀਤਾ ਗਿਆ ਸੀ। ਇਸ ਲਿਸਟਿੰਗ ਤੋਂ ਸਾਫ਼ ਹੁੰਦਾ ਹੈ ਕਿ ਇਹ ਫ਼ੋਨ ਯੂ.ਏ.ਈ. ਅਤੇ ਹੋਰ ਗਲੋਬਲ ਬਾਜ਼ਾਰਾਂ ਵਿੱਚ 'Razr Flex 27' ਨਾਂ ਨਾਲ ਹੀ ਲਾਂਚ ਹੋਵੇਗਾ।
ਇਸ ਤੋਂ ਪਹਿਲਾਂ ਇਹ ਫ਼ੋਨ ਬੈਂਚਮਾਰਕਿੰਗ ਵੈੱਬਸਾਈਟ 'ਗੀਕਬੈਂਚ' (Geekbench) 'ਤੇ ਵੀ ਦੇਖਿਆ ਗਿਆ ਸੀ। ਲੀਕ ਹੋਈ ਜਾਣਕਾਰੀ ਅਨੁਸਾਰ Motorola Razr Flex 27 ਵਿੱਚ ਕੁਆਲਕਾਮ ਦਾ ਪਾਵਰਫੁੱਲ Snapdragon 8 Gen 5 ਚਿੱਪਸੈੱਟ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ 12GB RAM ਅਤੇ ਐਂਡਰਾਇਡ 17 (Android 17) ਆਪਰੇਟਿੰਗ ਸਿਸਟਮ ਮਿਲਣ ਦੀ ਸੰਭਾਵਨਾ ਹੈ।
ਇੱਕ ਰੀਟੇਲਰ ਵੈੱਬਸਾਈਟ 'ਤੇ ਲਿਸਟ ਹੋਈ ਜਾਣਕਾਰੀ ਅਨੁਸਾਰ 12GB RAM ਅਤੇ 256GB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 1,510.90 ਯੂਰੋ (ਲਗਭਗ 1,60,765 ਰੁਪਏ) ਦੱਸੀ ਗਈ ਹੈ। ਇਹ ਫ਼ੋਨ 'ਪੈਂਟੋਨ ਕੋਰੀਐਂਡਰ' ਅਤੇ 'ਪੈਂਟੋਨ ਡਾਰਕ ਬੋਟੈਨੀਕਲ ਗਾਰਡਨ' ਰੰਗਾਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।
ਹਾਲਾਂਕਿ ਸਰਟੀਫਿਕੇਸ਼ਨ ਵੈੱਬਸਾਈਟਾਂ 'ਤੇ ਲਿਸਟ ਹੋਣ ਨਾਲ ਫ਼ੋਨ ਦੀ ਲਾਂਚਿੰਗ ਨਜ਼ਦੀਕ ਹੋਣ ਦੇ ਸੰਕੇਤ ਮਿਲੇ ਹਨ, ਪਰ ਮੋਟੋਰੋਲਾ ਵੱਲੋਂ ਅਜੇ ਤੱਕ ਇਸ ਦੀ ਲਾਂਚ ਡੇਟ, ਅਧਿਕਾਰਤ ਕੀਮਤ ਜਾਂ ਸਾਰੇ ਫ਼ੀਚਰਜ਼ ਬਾਰੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।
WhatsApp 'ਚ ਆਏ 4 ਨਵੇਂ ਵੱਡੇ ਫ਼ੀਚਰ, ਜਾਣੋ ਕੀ-ਕੀ ਹੋਇਆ ਬਦਲਾਅ
NEXT STORY