ਗੈਜੇਟ ਡੈਸਕ - ਕਾਫੀ ਉਡੀਕ ਤੋਂ ਬਾਅਦ ਓਪੋ ਦੀ ਨਵੀਂ ਰੇਨੋ 17 ਸੀਰੀਜ਼ ਲਾਂਚ ਹੋਣ ਲਈ ਤਿਆਰ ਹੈ। ਇਹ ਸੀਰੀਜ਼ 16 ਨਵੰਬਰ ਨੂੰ ਟੈੱਕ ਮੰਚ 'ਤੇ ਪੇਸ਼ ਹੋਵੇਗੀ। ਇਸ ਸੀਰੀਜ਼ ਦੇ ਤਹਿਤ OPPO Reno 17 ਅਤੇ OPPO Reno 17 Pro ਸਮਾਰਟਫੋਨ ਲਾਂਚ ਕੀਤੇ ਜਾਣਗੇ। ਓਪੋ ਦੇ ਇਨ੍ਹਾਂ ਫੋਨਾਂ ਦੇ ਬਾਜ਼ਾਰ 'ਚ ਆਉਣ ਤੋਂ ਪਹਿਲਾਂ ਹੀ, ਕੰਪਨੀ ਨੇ ਹੁਣ ਰੇਨੋ 17 5G ਫੋਨ ਦੇ ਕੈਮਰੇ ਦੇ ਵੇਰਵੇ ਜਾਰੀ ਕਰ ਦਿੱਤੇ ਹਨ। OPPO Reno 17 5G ਚਾਰ 50-ਮੈਗਾਪਿਕਸਲ ਕੈਮਰਾ ਸੈਂਸਰਾਂ ਦੇ ਨਾਲ ਲਾਂਚ ਹੋਵੇਗਾ।
ਕੰਪਨੀ ਨੇ ਅਧਿਕਾਰਤ ਤੌਰ 'ਤੇ Oppo Reno 17 ਕੈਮਰੇ ਦਾ ਖੁਲਾਸਾ ਕੀਤਾ ਹੈ। ਬ੍ਰਾਂਡ ਨੇ ਕਿਹਾ ਹੈ ਕਿ ਇਹ ਫੋਨ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਾ ਸਪੋਰਟ ਕਰੇਗਾ। ਇਸ ਫੋਨ 'ਚ ਪਿਛਲੇ ਪਾਸੇ 50-ਮੈਗਾਪਿਕਸਲ ਦਾ ਮੇਨ ਅਲਟਰਾ-ਕਲੀਅਰ ਕੈਮਰਾ ਹੋਵੇਗਾ, ਇਸਦੇ ਨਾਲ ਹੀ ਇਕ 50-ਮੈਗਾਪਿਕਸਲ ਪੈਰੀਸਕੋਪ ਟੈਲੀਫੋਟੋ ਲੈਂਸ ਅਤੇ ਇਕ 50-ਮੈਗਾਪਿਕਸਲ ਅਲਟਰਾ-ਵਾਈਡ-ਐਂਗਲ ਲੈਂਸ ਹੋਵੇਗਾ।
OPPO Reno 17 ਦਾ ਰੀਅਰ ਕੈਮਰਾ ਮੋਡੀਊਲ ਕਾਫ਼ੀ ਹੱਦ ਤੱਕ Reno 16 5G ਵਰਗਾ ਹੈ, ਜੋ ਕਿ ਬੈਕ ਪੈਨਲ ਦੇ ਉੱਪਰ ਖੱਬੇ ਪਾਸੇ ਇਕ ਵਰਗਾਕਾਰ ਆਕਾਰ 'ਚ ਰੱਖਿਆ ਗਿਆ ਹੈ। ਇਸ 'ਚ ਇਕ ਕੈਮਰਾ ਰਿੰਗ 'ਚ ਦੋ ਕੈਮਰੇ ਹਨ, ਇਕ ਛੋਟਾ ਸੈਂਸਰ ਅਤੇ ਇੱਕ ਫਲੈਸ਼ਲਾਈਟ ਦੇ ਨਾਲ। ਕੈਮਰਾ ਸੈਂਸਰਾਂ ਦੇ ਨਾਲ, ਕੰਪਨੀ ਨੇ ਖੁਲਾਸਾ ਕੀਤਾ ਹੈ ਕਿ OPPO Reno 17 5G ਫੋਨ ਸੈਲਫੀ ਅਤੇ ਵੀਡੀਓ ਕਾਲਿੰਗ ਲਈ 50-ਮੈਗਾਪਿਕਸਲ ਦੇ ਫਰੰਟ ਕੈਮਰੇ ਦਾ ਸਮਰਥਨ ਕਰੇਗਾ।
ਕੈਮਰੇ ਤੋਂ ਇਲਾਵਾ, ਫੀਚਰਸ ਅਤੇ ਸਪੈਸੀਫਿਕੇਸ਼ਨ ਦੇ ਮਾਮਲੇ 'ਚ, ਲੀਕ ਸੁਝਾਅ ਦਿੰਦੇ ਹਨ ਕਿ Oppo Reno 17 5G ਵਿੱਚ Qualcomm Snapdragon 7 Gen 4 ਚਿੱਪਸੈੱਟ ਹੋ ਸਕਦਾ ਹੈ। ਇਹ ਇੱਕ ਆਕਟਾ-ਕੋਰ ਪ੍ਰੋਸੈਸਰ ਹੈ ਜੋ 4-ਨੈਨੋਮੀਟਰ ਫੈਬਰੀਕੇਸ਼ਨ 'ਤੇ ਬਣਿਆ ਹੈ, ਜੋ 1.84GHz ਤੋਂ 2.8GHz ਤੱਕ ਦੀ ਸਪੀਡ 'ਤੇ ਕਲਾਕਿੰਗ ਕਰਨ ਦੇ ਸਮਰੱਥ ਹੈ। ਓਪੋ ਰੇਨੋ 17 ਪ੍ਰੋ ਨੂੰ ਮੀਡੀਆਟੈੱਕ ਡਾਈਮੈਂਸਿਟੀ 8550 ਸੁਪਰ ਚਿੱਪਸੈੱਟ ਰਾਹੀਂ ਸੰਚਾਲਿਤ ਕੀਤਾ ਜਾ ਸਕਦਾ ਹੈ, ਜੋ 3.4GHz ਤੱਕ ਦੀ ਗਤੀ 'ਤੇ ਹੈ।
OPPO Reno 17 ਅਤੇ OPPO Reno 17 Pro ਨੂੰ Android 17 ਆਧਾਰਿਤ ColorOS 17 'ਤੇ ਲਾਂਚ ਕੀਤਾ ਜਾ ਸਕਦਾ ਹੈ। ਪਾਵਰ ਬੈਕਅੱਪ ਲਈ, Reno 17 'ਚ 8000mAh ਬੈਟਰੀ ਹੋ ਸਕਦੀ ਹੈ ਜੋ 80W ਫਾਸਟ ਚਾਰਜਿੰਗ ਲਈ ਸਪੋਰਟ ਕਰਦੀ ਹੈ ਜਦੋਂ ਕਿ Reno 17 Pro ਨੂੰ 7200mAh ਬੈਟਰੀ ਨਾਲ ਲੈਸ ਟੈਕ ਪਲੇਟਫਾਰਮ 'ਤੇ ਪੇਸ਼ ਕੀਤਾ ਜਾ ਸਕਦਾ ਹੈ। ਇਨ੍ਹਾਂ ਦੋਵੇਂ ਓਪੋ ਮੋਬਾਈਲਾਂ ਨੂੰ IP69 ਰੇਟਿੰਗ ਦੇ ਨਾਲ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ ਜੋ ਉਨ੍ਹਾਂ ਨੂੰ ਧੂੜ ਅਤੇ ਪਾਣੀ ਤੋਂ ਸੁਰੱਖਿਆ ਪ੍ਰਦਾਨ ਕਰੇਗਾ।
ਓਪੋ ਰੇਨੋ 17 'ਚ 6.5-ਇੰਚ LTPS OLED ਡਿਸਪਲੇਅ ਹੋਣ ਦੀ ਉਮੀਦ ਹੈ, ਓਪੋ ਰੇਨੋ 17 ਪ੍ਰੋ 'ਚ 6.32-ਇੰਚ 1.5K ਡਿਸਪਲੇਅ ਹੋਣ ਦੀ ਉਮੀਦ ਹੈ। ਜੇਕਰ ਲੀਕ 'ਤੇ ਵਿਸ਼ਵਾਸ ਕੀਤਾ ਜਾਵੇ, ਤਾਂ ਰੇਨੋ 17 ਪ੍ਰੋ ਦੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਵਿੱਚ ਗਿੰਬਲ-ਸਟਾਈਲ ਸਟੈਬਲਾਈਜ਼ੇਸ਼ਨ ਤਕਨਾਲੋਜੀ ਵਾਲਾ 200-ਮੈਗਾਪਿਕਸਲ ਦਾ ਮੁੱਖ ਕੈਮਰਾ, 50-ਮੈਗਾਪਿਕਸਲ ਪੈਰੀਸਕੋਪ ਟੈਲੀਫੋਟੋ ਸੈਂਸਰ ਅਤੇ 50-ਮੈਗਾਪਿਕਸਲ ਦਾ ਅਲਟਰਾਵਾਈਡ-ਐਂਗਲ ਲੈਂਸ ਸ਼ਾਮਲ ਹੋ ਸਕਦਾ ਹੈ।
Samsung ਦੇ ਇਸ ਆਉਣ ਵਾਲੇ ਫੋਨ 'ਚ ਮਿਲੇਗਾ 50MP ਕੈਮਰਾ ! ਜਲਦ ਹੋਵੇਗਾ ਲਾਂਚ
NEXT STORY