ਜਲੰਧਰ- ਪੈਨਾਸੋਨਿਕ ਇੰਡੀਆ ਨੇ ਸ਼ੁੱਕਰਵਾਰ ਨੂੰ ਨਵਾਂ ਟੀ44 ਲਾਈਟ ਸਮਾਰਟਫੋਨ ਲਾਂਚ ਕੀਤਾ ਹੈ ਜੋ ਸਨੈਪਡੀਲ 'ਤੇ ਉਪਲੱਬਧ ਹੋਵੇਗਾ। ਇਸ ਦੀਕੀਮਤ 3,199 ਰੁਪਏ ਰੱਖੀ ਗਈ ਹੈ। ਪੈਨਾਸੋਨਿਕ ਇੰਡੀਆ ਦੇ ਮੋਬਿਲਿਟੀ ਡਿਵੀਜ਼ਨ ਦੇ ਵਿਜ਼ਨੈੱਸ ਹੈੱਡ ਪੰਕਜ ਰਾਨਾ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਪੈਨਾਸੋਨਿਕ ਟੀ44 ਲਾਈਟ ਨੌਜਵਾਨਾਂ ਨੂੰ ਆਕਰਸ਼ਿਤ ਕਰੇਗਾ। ਟੀ44 ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਇਸ ਵਿਚ 512 ਐੱਮ.ਬੀ. ਦੀ ਰੈਮ ਅਤੇ 8 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ 32 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਫੋਨ 'ਚ 2 ਮੈਗਾਪਿਕਸਲ ਦਾ ਰਿਅਰ ਕੈਮਰਾ ਐੱਲ.ਈ.ਟੀ. ਫਲੈਸ਼ ਦੇ ਨਾਲ ਅਤੇ ਫਰੰਟ 'ਤੇ ਵੀ.ਜੀ.ਏ. ਕੈਮਰੇ ਦੀ ਵਰਤੋਂ ਕੀਤੀ ਗਈ ਹੈ। ਇਸ ਵਿਚ 2,400 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ। ਕੁਨੈਕਟੀਵਿਟੀ ਲਈ ਇਸ ਵਿਚ 3ਜੀ, ਬਲੂਟੁਥ, ਵਾਈ-ਫਾਈ, ਜੀ.ਪੀ.ਐੱਸ., ਐੱਫ.ਐੱਮ. ਸਪੋਰਟ ਦਿੱਤਾ ਗਿਆ ਹੈ। ਇਸ ਦੀ ਪਹਿਲੀ ਫਲੈਸ਼ ਸੇਲ 3 ਅਗਸਤ ਨੂੰ ਦੁਪਹਿਰ ਦੇ 3 ਵਜੇ ਸ਼ੁਰੂ ਹੋਵੇਗੀ।
ਸਿਤੰਬਰ ਚ ਲਾਂਚ ਹੋਵੇਗੀ ਸੈਮਸੰਗ ਦੀ ਨਵੀਂ ਸਮਾਰਟਵਾਚ
NEXT STORY