ਗੈਜੇਟ ਡੈਸਕ - ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਸੋਮਵਾਰ ਨੂੰ ਇਕ ਨਵਾਂ ਓਪਨ-ਸੋਰਸ ਏਆਈ ਮਾਡਲ, ਮਿਊਜ਼ ਗਲਿਮਰ ਲਾਂਚ ਕੀਤਾ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਕੀ ਹੋਰ ਮਾਡਲ ਜਲਦ ਹੀ ਆਉਣ ਵਾਲੇ ਹਨ।
ਇਸ ਦੌਰਾਨ ਉਸ ਨੇ ਅਮਰੀਕੀ ਓਪਨ-ਸੋਰਸ ਏਆਈ ਲਈ ਰੁਕਾਵਟਾਂ ਨੂੰ ਘਟਾਉਣ ਦੀ ਵੀ ਮੰਗ ਕੀਤੀ ਤਾਂ ਕਿ ਚੀਨੀ ਕੰਪਨੀਆਂ ਨਾਲ ਮੁਕਾਬਲਾ ਕੀਤਾ ਜਾ ਸਕੇ। ਇਹ ਨਵਾਂ ਮਾਡਲ, ਜਿਸ ਨੂੰ ਮਿਊਜ਼ ਗਿਲਿਮਰ ਕਿਹਾ ਜਾਂਦਾ ਹੈ, ਮੁਕਾਬਲੇਬਾਜ਼ਾਂ ਦੇ ਪ੍ਰਮੁੱਖ ਏਆਈ ਮਾਡਲਾਂ ਨਾਲੋਂ ਕਾਫ਼ੀ ਛੋਟਾ ਹੈ। ਇਸਦੀ ਸਭ ਤੋਂ ਵਿਲੱਖਣ ਖਾਸੀਅਤ ਇਹ ਹੈ ਕਿ ਇਸ ਨੂੰ ਸਿਰਫ਼ ਇਕ ਖਪਤਕਾਰ ਗ੍ਰਾਫਿਕਸ ਕਾਰਡ ਦੀ ਵਰਤੋਂ ਕਰਕੇ ਇਕ ਮਿਆਰੀ ਮੈਕ ਜਾਂ ਪੀਸੀ 'ਤੇ ਚਲਾਇਆ ਜਾ ਸਕਦਾ ਹੈ।
ਹਾਲਾਂਕਿ ਜ਼ੁਕਰਬਰਗ ਨੇ ਇਕ ਬਿਆਨ 'ਚ ਕਿਹਾ ਕਿ ਹਰ ਕਿਸੇ ਕੋਲ ਸੁਪਰਇੰਟੈਲੀਜੈਂਸ ਤੱਕ ਪਹੁੰਚ ਹੋਣੀ ਚਾਹੀਦੀ ਹੈ। ਮੈਟਾ ਦਾ ਓਪਨ-ਸੋਰਸ ਏਆਈ ਮਾਡਲ ਓਪਨਏਆਈ ਅਤੇ ਐਂਥ੍ਰੋਪਿਕ ਵਰਗੇ ਪ੍ਰਮੁੱਖ ਮਾਡਲਾਂ ਦੇ ਮੁਕਾਬਲੇ ਲਾਗਤ-ਪ੍ਰਭਾਵਸ਼ਾਲੀ ਹੈ। ਮਿਊਜ਼ ਗਿਲਿਮਰ ਕੋਡਿੰਗ, ਫਾਈਲ ਪ੍ਰਬੰਧਨ, ਟੈਕਸਟ, ਚਿੱਤਰ ਪ੍ਰੋਸੈਸਿੰਗ, ਅਤੇ ਮਲਟੀ-ਸਟੈਪ ਵਿਸ਼ਲੇਸ਼ਣ ਦੇ ਸਮਰੱਥ ਹੈ। ਇਸ ਦੇ ਨਾਲ ਹੀ ਇਹ ਮਾਡਲ ਲਗਭਗ 100 ਭਾਸ਼ਾਵਾਂ ਦਾ ਸਮਰਥਨ ਕਰਦਾ ਹੈ।
Phone Charge ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ ! ਹੋ ਸਕਦੈ ਵੱਡਾ ਨੁਕਸਾਨ
NEXT STORY