ਗੈਜੇਟ ਡੈਸਕ - ਜੇਕਰ ਤੁਸੀਂ ਵੀ PhonePe 'ਤੇ ਆਪਣਾ ਖਾਤਾ ਚਾਲੂ ਰੱਖਿ੍ਰਹੈ, ਤਾਂ ਇਹ ਖ਼ਬਰ ਖਾਸ ਤੌਰ 'ਤੇ ਤੁਹਾਡੇ ਲਈ ਹੈ। ਤੁਹਾਨੂੰ ਜਲਦੀ ਹੀ ਮੇਨਟੇਨੈਂਸ ਫੀਸ ਦੇਣੀ ਪੈ ਸਕਦੀ ਹੈ। ਕੰਪਨੀ ਹਰ ਕਿਸੇ ਤੋਂ ਇਹ ਫੀਸ ਨਹੀਂ ਲਵੇਗੀ। ਇਹ ਫੀਸ ਸਿਰਫ਼ ਉਨ੍ਹਾਂ ਤੋਂ ਲਈ ਜਾਵੇਗੀ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਵਾਲਿਟ ਦੀ ਵਰਤੋਂ ਨਹੀਂ ਕੀਤੀ ਹੈ।
ਕੰਪਨੀ ਨੇ ਹਾਲ ਹੀ 'ਚ ਵਾਲਿਟ ਨਾਲ ਸਬੰਧਤ ਨਿਯਮਾਂ 'ਚ ਬਦਲਾਅ ਕੀਤਾ ਹੈ। ਨਵੇਂ ਨਿਯਮ ਦੇ ਅਨੁਸਾਰ, ਜੇਕਰ PhonePe ਖਾਤੇ ਵਾਲਾ ਕੋਈ ਵੀ ਉਪਭੋਗਤਾ 365 ਦਿਨਾਂ ਲਈ ਆਪਣੇ ਵਾਲਿਟ ਦੀ ਵਰਤੋਂ ਨਹੀਂ ਕਰਦਾ ਹੈ, ਤਾਂ 100 ਰੁਪਏ ਦੀ ਇਨਐਕਟੀਵਿਟੀ ਮੇਨਟੇਨੈਂਸ ਫੀਸ ਲਈ ਜਾਵੇਗੀ। ਸਿੱਧੇ ਸ਼ਬਦਾਂ 'ਚ, ਜੇਕਰ ਇਕ ਸਾਲ ਤੱਕ ਵਾਲਿਟ ਤੋਂ ਕੋਈ ਵਿੱਤੀ ਲੈਣ-ਦੇਣ ਨਹੀਂ ਹੁੰਦਾ ਹੈ, ਤਾਂ ਉਸ ਵਾਲਿਟ ਨੂੰ 'ਇਨਐਕਟਿਵ' ਮੰਨਿਆ ਜਾਵੇਗਾ।
ਨਿਯਮਾਂ 'ਚ ਇਸ ਬਦਲਾਅ ਬਾਰੇ ਪਤਾ ਲੱਗਣ 'ਤੇ, ਉਪਭੋਗਤਾਵਾਂ ਨੇ ਇਸ ਦੀ ਆਨਲਾਈਨ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ। X 'ਤੇ ਟਿਪਸਟਰ ਅਭਿਸ਼ੇਕ ਯਾਦਵ ਨੇ ਦੱਸਿਆ ਕਿ ਬਹੁਤ ਸਾਰੇ ਉਪਭੋਗਤਾ PhonePe ਵਾਲੇਟ ਦੀ ਸਰਗਰਮੀ ਨਾਲ ਵਰਤੋਂ ਨਹੀਂ ਕਰਦੇ, ਸਗੋਂ UPI ਰਾਹੀਂ ਸਿੱਧੇ ਆਪਣੇ ਬੈਂਕ ਖਾਤਿਆਂ ਤੋਂ ਭੁਗਤਾਨ ਕਰਦੇ ਹਨ।
100 ਰੁਪਏ ਦੀ ਫੀਸ ਸਿਰਫ਼ ਉਨ੍ਹਾਂ ਉਪਭੋਗਤਾਵਾਂ 'ਤੇ ਲਾਗੂ ਹੋਵੇਗੀ ਜਿਨ੍ਹਾਂ ਨੇ ਇਕ ਸਾਲ ਤੋਂ ਕੋਈ ਵਾਲਿਟ ਲੈਣ-ਦੇਣ ਨਹੀਂ ਕੀਤਾ ਹੈ। ਸਿਰਫ਼ PhonePe ਐਪ ਖੋਲ੍ਹਣਾ ਜਾਂ UPI ਭੁਗਤਾਨ ਕਰਨਾ ਵਾਲਿਟ ਗਤੀਵਿਧੀ ਵਜੋਂ ਨਹੀਂ ਗਿਣਿਆ ਜਾਵੇਗਾ। ਉਪਭੋਗਤਾਵਾਂ ਨੂੰ ਆਪਣੇ ਖਾਤੇ ਨੂੰ ਮੁੜ ਐਕਟਿਵ ਕਰਨ ਅਤੇ ਫੀਸ ਤੋਂ ਬਚਣ ਲਈ ਇਕ ਵਾਲਿਟ ਟ੍ਰਾਂਜੈਕਸ਼ਨ ਪੂਰਾ ਕਰਨ ਦੀ ਜ਼ਰੂਰਤ ਹੋਏਗੀ।
PhonePe ਉਪਭੋਗਤਾਵਾਂ ਨੂੰ ਫੀਸ ਕੱਟਣ ਤੋਂ ਪਹਿਲਾਂ 15 ਦਿਨਾਂ ਦਾ ਨੋਟਿਸ ਦਿੱਤਾ ਜਾਵੇਗਾ। ਜੇਕਰ ਵਾਲਿਟ 'ਚ ਕਾਫ਼ੀ ਬਕਾਇਆ ਹੈ, ਤਾਂ ਕੰਪਨੀ ਸਿੱਧੇ ਤੌਰ 'ਤੇ ਚਾਰਜ ਕੱਟ ਸਕਦੀ ਹੈ। ਜੇਕਰ ਬਕਾਇਆ 100 ਰੁਪਏ ਤੋਂ ਘੱਟ ਹੈ, ਤਾਂ PhonePe ਉਪਲਬਧ ਰਕਮ ਲੈ ਲਵੇਗਾ ਅਤੇ ਵਾਲਿਟ ਬੈਲੇਂਸ ਨਕਾਰਾਤਮਕ ਹੋਣ ਦੀ ਬਜਾਏ ਜ਼ੀਰੋ 'ਤੇ ਵਾਪਸ ਆ ਜਾਵੇਗਾ।
ਇਕ ਰਿਪੋਰਟ ਅਨੁਸਾਰ, ਫੋਨਪੇ ਫੀਸ ਲਗਾਉਣ ਵਾਲੀ ਪਹਿਲੀ ਕੰਪਨੀ ਨਹੀਂ ਹੈ। ਡਿਜੀਟਲ ਭੁਗਤਾਨ ਉਦਯੋਗ 'ਚ ਇਨਐਕਟੀਵਿਟੀ ਫੀਸ ਕੋਈ ਨਵੀਂ ਗੱਲ ਨਹੀਂ ਹੈ, ਮੋਬੀਕਵਿਕ 2021 'ਚ ਕੁਝ ਅਜਿਹਾ ਹੀ ਲਾਗੂ ਕਰ ਰਿਹਾ ਹੈ।
ਬੁਲੇਟ ਟ੍ਰੇਨ ਵਰਗੀ ਰਫ਼ਤਾਰ! ਭਾਰਤ 'ਚ Porsche ਦੀ ਨਵੀਂ ਕਾਰ ਲਾਂਚ
NEXT STORY