ਬੀਜਿੰਗ (ਏਪੀ): ਦੱਖਣੀ ਚੀਨ ਵਿੱਚ ਤਰੋਪੀਕਲ ਤੂਫ਼ਾਨ 'ਮੇਅਸਾਕ' ਕਾਰਨ ਭਿਆਨਕ ਹੜ੍ਹ ਆ ਗਿਆ। ਤੂਫ਼ਾਨ ਕਾਰਨ ਆਏ ਭਿਆਨਕ ਹੜ੍ਹ ਨੇ ਇੱਥੇ ਵੱਡੀ ਤਬਾਹੀ ਮਚਾਈ । ਅਧਿਕਾਰੀਆਂ ਮੁਤਾਬਕ ਇਸ ਹੜ੍ਹ ਕਾਰਨ ਹੁਣ ਤੱਕ 39 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਦੇ ਉਪ ਮੇਅਰ ਡਿੰਗ ਵੇਈ ਨੇ ਇੱਕ ਨਿਊਜ਼ ਬ੍ਰੀਫਿੰਗ ਵਿੱਚ ਕਿਹਾ ਕਿ ਸਭ ਤੋਂ ਵੱਧ ਜਾਨੀ ਨੁਕਸਾਨ ਨਾਨਿੰਗ ਸ਼ਹਿਰ ਵਿੱਚ ਹੋਇਆ ਹੈ, ਜਿੱਥੇ ਇੱਕ ਡੈਮ ਟੁੱਟਣ ਕਾਰਨ 26 ਲੋਕਾਂ ਦੀ ਮੌਤ ਹੋ ਗਈ।
ਮੌਸਮ ਵਿਭਾਗ ਅਨੁਸਾਰ ਗੁਆਂਗਸੀ ਖੇਤਰ ਵਿੱਚ ਰਿਕਾਰਡ ਤੋੜ ਬਾਰਿਸ਼ ਹੋਈ ਹੈ, ਜਿਸ ਕਾਰਨ ਕਈ ਜਲ ਭੰਡਾਰ ਟੁੱਟ ਗਏ ਅਤੇ ਲੋਕ ਕਈ ਦਿਨਾਂ ਤੱਕ ਆਪਣੇ ਘਰਾਂ ਅਤੇ ਹੋਰ ਇਮਾਰਤਾਂ ਵਿੱਚ ਫਸੇ ਰਹੇ। ਪ੍ਰਭਾਵਿਤ ਇਲਾਕਿਆਂ ਵਿੱਚ 10 ਤੋਂ 40 ਸੈਂਟੀਮੀਟਰ ਤੱਕ ਬਾਰਿਸ਼ ਦਰਜ ਕੀਤੀ ਗਈ, ਜਦਕਿ ਸਭ ਤੋਂ ਵੱਧ ਮਾਰ ਹੇਠ ਆਏ ਖੇਤਰਾਂ ਵਿੱਚ ਇਹ ਅੰਕੜਾ 90 ਸੈਂਟੀਮੀਟਰ ਤੋਂ ਵੀ ਵੱਧ ਰਿਹਾ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਅਤੇ ਆਸਟ੍ਰੇਲੀਆ ਨੇ ਸਾਈਬਰ, ਕ੍ਰਿਟੀਕਲ ਤਕਨਾਲੋਜੀ ਸਹਿਯੋਗ ਨੂੰ ਹੁਲਾਰਾ ਦੇਣ ਲਈ ਲਾਂਚ ਕੀਤਾ PACTS
ਪਾਣੀ ਵਿੱਚ ਫਸੇ ਲੋਕਾਂ ਤੱਕ ਪਹੁੰਚਣ ਲਈ ਡਰੋਨ ਅਤੇ ਹਜ਼ਾਰਾਂ ਕਿਸ਼ਤੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਹੁਣ ਤੱਕ ਲਗਭਗ 1,30,000 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਬਾਹਰ ਭੇਜਿਆ ਗਿਆ ਹੈ। ਇਸ ਵਿਸ਼ਾਲ ਬਚਾਅ ਮੁਹਿੰਮ ਵਿੱਚ 5,700 ਤੋਂ ਵੱਧ ਕਿਸ਼ਤੀਆਂ ਅਤੇ 8,000 ਬਚਾਅ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਜੋ ਤੇਜ਼ ਪਾਣੀ ਦੇ ਵਹਾਅ ਅਤੇ ਮਲਬੇ ਦੇ ਵਿਚਕਾਰ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਜੁਟੇ ਹੋਏ ਹਨ।
ਨਾਨਿੰਗ ਦੇ ਡਿਪਟੀ ਮੇਅਰ ਡਿੰਗ ਵੇਈ ਨੇ ਦੱਸਿਆ ਕਿ ਹਾਲਾਂਕਿ ਹੜ੍ਹ ਦਾ ਪਾਣੀ ਹੁਣ ਉਤਰਨਾ ਸ਼ੁਰੂ ਹੋ ਗਿਆ ਹੈ, ਪਰ ਅਗਲੇ ਦੋ ਦਿਨਾਂ ਵਿੱਚ ਕੁਝ ਇਲਾਕਿਆਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਸਭ ਤੋਂ ਵੱਧ ਪ੍ਰਭਾਵਿਤ ਹੇਂਗਜ਼ੂ ਸ਼ਹਿਰ ਵਿੱਚ ਚਿੱਕੜ ਅਤੇ ਮਲਬੇ ਨੂੰ ਸਾਫ਼ ਕਰਨ ਅਤੇ ਬਿਮਾਰੀਆਂ ਤੋਂ ਬਚਾਅ ਲਈ ਕੀਟਾਣੂਨਾਸ਼ਕ ਦਵਾਈਆਂ ਦੇ ਛਿੜਕਾਅ ਲਈ ਟੀਮਾਂ ਲਗਾਈਆਂ ਗਈਆਂ ਹਨ। ਅਧਿਕਾਰੀਆਂ ਅਨੁਸਾਰ ਸੜਕਾਂ ਦੀ ਮੁਰੰਮਤ ਦਾ ਕੰਮ ਜਾਰੀ ਹੈ ਅਤੇ 60,000 ਤੋਂ ਵੱਧ ਘਰਾਂ ਵਿੱਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੰਗਲਾਦੇਸ਼ 'ਚ ਸਿੱਖਿਆ ਦਾ ਗੰਭੀਰ ਸੰਕਟ: 58 ਫੀਸਦੀ ਬੱਚੇ ਬੁਨਿਆਦੀ ਸਿੱਖਿਆ ਤੋਂ ਰਹਿ ਗਏ ਵਾਂਝੇ
NEXT STORY