ਗੈਜੇਟ ਡੈਸਕ - ਭਾਰਤ 'ਚ Realme ਦਾ 16x 5G ਸਮਾਰਟਫੋਨ ਲਾਂਚ ਹੋ ਚੁੱਕਾ ਹੈ। ਦੱਸ ਦਈਏ ਕਿ ਕੰਪਨੀ ਨੇ ਇਸ ਨੂੰ ਮੱਧ-ਬਜਟ ਰੇਂਜ 'ਚ ਪੇਸ਼ ਕੀਤਾ ਹੈ ਅਤੇ ਇਹ ਫੋਨ ਹੁਣ ਤੱਕ ਦਾ ਲਾਂਚ ਕੀਤਾ ਗਿਆ Realme 16 ਸੀਰੀਜ਼ ਦਾ ਸਭ ਤੋਂ ਸਸਤਾ ਮਾਡਲ ਹੈ ਜਿਸ 'ਚ 7000mAh ਬੈਟਰੀ ਅਤੇ 144Hz ਰਿਫਰੈਸ਼ ਰੇਟ ਵਾਲਾ ਡਿਸਪਲੇਅ ਹੈ। ਨਾਲ ਹੀ, ਇਹ ਫੋਨ IP65 ਰੇਟਿੰਗ ਵਾਲਾ ਹੈ, ਜੋ ਇਸਨੂੰ ਪਾਣੀ-ਰੋਧਕ ਬਣਾਉਂਦਾ ਹੈ।
ਇਹ Realme ਫੋਨ ਤਿੰਨ ਸਟੋਰੇਜ ਵੇਰੀਐਂਟ 'ਚ ਆਉਂਦਾ ਹੈ: 4GB RAM + 128GB, 6GB RAM + 128GB, ਅਤੇ 6GB RAM + 256GB ਤੇ ਇਸ ਦੀ ਸ਼ੁਰੂਆਤੀ ਕੀਮਤ 25,999 ਰੁਪਏ ਹੈ। ਬਾਕੀ ਦੋ ਵੇਰੀਐਂਟ ਦੀ ਕੀਮਤ ਕ੍ਰਮਵਾਰ 27,999 ਰੁਪਏ ਅਤੇ 30,999 ਰੁਪਏ ਹੈ। ਇਸਨੂੰ ਦੋ ਰੰਗਾਂ ਦੇ ਵਿਕਲਪਾਂ ਵਿੱਚ ਖਰੀਦਿਆ ਜਾ ਸਕਦੈ ਜੋ ਕਿ ਹਨ ਐਂਡੂਰੈਂਸ ਬ੍ਰਾਊਨ ਅਤੇ ਗਲੋਰੀ ਵ੍ਹਾਈਟ।
ਸੇਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਫੋਨ 13 ਅਗਸਤ ਨੂੰ ਦੁਪਹਿਰ 12 ਵਜੇ ਈ-ਕਾਮਰਸ ਵੈੱਬਸਾਈਟ Flipkart ਅਤੇ ਕੰਪਨੀ ਦੇ ਅਧਿਕਾਰਤ ਸਟੋਰ 'ਤੇ ਪੇਸ਼ ਹੋਵੇਗਾ। ਇਸ ਦੌਰਾਨ ਕੰਪਨੀ 2,000 ਰੁਪਏ ਦੀ ਲਾਂਚ ਛੋਟ ਅਤੇ 3,000 ਰੁਪਏ ਦੀ ਐਕਸਚੇਂਜ ਪੇਸ਼ਕਸ਼ ਦੇ ਰਹੀ ਹੈ। ਇਸ ਤੋਂ ਇਲਾਵਾ, ਫੋਨ ਦੀ ਖਰੀਦ 'ਤੇ 10 ਮਹੀਨਿਆਂ ਤੱਕ ਦੀ ਨੋ-ਕਾਸਟ EMI ਪੇਸ਼ਕਸ਼ ਵੀ ਉਪਲਬਧ ਹੈ।
ਇਹ Realme ਫੋਨ 6.8-ਇੰਚ HD+ LCD ਡਿਸਪਲੇਅ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਫੋਨ ਦੀ ਡਿਸਪਲੇਅ 144Hz ਰਿਫਰੈਸ਼ ਰੇਟ ਅਤੇ 1200 nits ਤੱਕ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਇਹ ਫੋਨ ਐਂਡਰਾਇਡ 16 'ਤੇ ਆਧਾਰਿਤ Realme UI 'ਤੇ ਚੱਲੇਗਾ। Realme 16x 5G ਮੀਡੀਆਟੈੱਕ ਡਾਇਮੈਂਸਿਟੀ 6300 ਚਿੱਪਸੈੱਟ ਦੁਆਰਾ ਸੰਚਾਲਿਤ ਹੈ, 6GB RAM ਅਤੇ 256GB ਤੱਕ ਅੰਦਰੂਨੀ ਸਟੋਰੇਜ ਦੇ ਨਾਲ ਜੋੜਿਆ ਗਿਆ ਹੈ। ਫੋਨ ਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਦੀ ਵਰਤੋਂ ਕਰਕੇ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਮੱਧ ਬਜਟ ਵਾਲੇ ਫੋਨ 'ਚ 50MP ਦਾ ਮੁੱਖ ਕੈਮਰਾ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਇਸ 'ਚ ਇੱਕ ਸੈਕੰਡਰੀ ਕੈਮਰਾ ਵੀ ਦਿੱਤਾ ਗਿਆ ਹੈ। ਇਸ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8MP ਕੈਮਰਾ ਹੈ। ਇਹ ਫੋਨ IP65 ਰੇਟਿੰਗ ਵਾਲਾ ਹੈ, ਜੋ ਇਸ ਨੂੰ ਪਾਣੀ ਅਤੇ ਧੂੜ-ਰੋਧਕ ਬਣਾਉਂਦਾ ਹੈ। ਇਹ ਇਕ ਸ਼ਕਤੀਸ਼ਾਲੀ 7000mAh ਬੈਟਰੀ ਪੈਕ ਕਰਦਾ ਹੈ ਅਤੇ 45W ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਕਨੈਕਟੀਵਿਟੀ ਲਈ, ਇਸ 'ਚ ਵਾਈਫਾਈ, ਬਲੂਟੁੱਥ, ਯੂ.ਐੱਸ.ਬੀ. ਟਾਈਪ ਸੀ ਵਰਗੇ ਫੀਚਰ ਦਿੱਤੇ ਗਏ ਹਨ।
10 ਸਾਲ 'ਚ 10 ਵੱਡੀਆਂ ਤਕਨੀਕੀ ਕੰਪਨੀਆਂ ਖੜੀਆਂ ਕਰਨ ਦਾ ਟੀਚਾ : ਪ੍ਰੋ. ਕਰਾਂਦੀਕਰ
NEXT STORY