ਗੈਜੇਟ ਡੈਸਕ- ਏਅਰਟੈੱਲ ਨੇ ਇਕ ਅਜਿਹਾ ਸ਼ਾਨਦਾਰ ਰੀਚਾਰਜ ਪਲਾਨ ਸ਼ਾਮਲ ਕੀਤਾ ਹੈ, ਜੋ ਖ਼ਾਸ ਕਰਕੇ ਫੈਮਿਲੀ ਪਲਾਨ ਹੈ। ਇਸ ਪਲਾਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਕੋ ਰੀਚਾਰਜ ਰਾਹੀਂ 2 ਸਿਮ ਕਾਰਡ ਚਲਾਏ ਜਾ ਸਕਦੇ ਹਨ। ਏਅਰਟੈੱਲ ਦਾ ਇਹ 699 ਰੁਪਏ ਵਾਲਾ ਪੋਸਟਪੇਡ ਫੈਮਿਲੀ ਪਲਾਨ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਦੇਸ਼ ਭਰ 'ਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ ਅਤੇ ਨਾਲ ਹੀ ਰੋਜ਼ਾਨਾ 100 SMS ਭੇਜਣ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਇਸ ਪਲਾਨ ਦੇ ਤਹਿਤ ਅਨਲਿਮਟਿਡ 4G ਅਤੇ 5G ਡਾਟਾ ਦਾ ਫ਼ਾਇਦਾ ਮਿਲੇਗਾ।
ਇਸ ਤੋਂ ਇਲਾਵਾ ਇਸ ਪਲਾਨ 'ਚ ਮਨੋਰੰਜਨ ਦਾ ਖ਼ਾਸ ਖ਼ਿਆਲ ਰੱਖਿਆ ਗਿਆ ਹੈ। ਇਸ 'ਚ 6 ਮਹੀਨਿਆਂ ਲਈ ਐਮਾਜ਼ਾਨ ਪ੍ਰਾਈਮ (Amazon Prime) ਅਤੇ 1 ਸਾਲ ਲਈ ਡਿਜ਼ਨੀ+ ਹੌਟਸਟਾਰ (Disney+ Hotstar) ਮੋਬਾਈਲ ਦਾ ਸਬਸਕ੍ਰਿਪਸ਼ਨ ਮੁਫ਼ਤ ਮਿਲਦਾ ਹੈ। ਇਸ ਤੋਂ ਇਲਾਵਾ, ਏਅਰਟੈੱਲ ਐਕਸਟ੍ਰੀਮ ਪਲੇ ਪ੍ਰੀਮੀਅਮ ਦਾ ਸਪੋਰਟ ਵੀ ਸ਼ਾਮਲ ਹੈ। ਗਾਹਕਾਂ ਨੂੰ ਗੂਗਲ ਵਨ (Google One) ਦੇ ਤਹਿਤ 100GB ਕਲਾਊਡ ਸਟੋਰੇਜ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਇਹ ਪਲਾਨ ਏਅਰਟੈੱਲ ਦੇ ਅਧਿਕਾਰਤ ਪੋਰਟਲ 'ਤੇ ਉਪਲਬਧ ਹੈ। ਇਸ ਬਿੱਲ 'ਚ ਜੀਐੱਸਟੀ ਵੀ ਸ਼ਾਮਲ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲਾਂਚ ਹੁੰਦੇ ਹੀ ‘ਸੋਲਡ ਆਊਟ’ ਹੋਈ ਹੌਂਡਾ ਦੀ ਨਵੀਂ SUV, ਪਹਿਲੇ ਦਿਨ ਹੀ ਵਿਕੇ ਸਾਰੇ ਯੂਨਿਟ
NEXT STORY