ਲਾਂਬੜਾ (ਵਰਿੰਦਰ)- ਲਾਂਬੜਾ ਪੁਲਸ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ ਇਕ ਮੁਲਜ਼ਮ ਨੂੰ 75 ਹਜ਼ਰ ਐੱਮ. ਐੱਲ. ਸ਼ਰਾਬ ਸਮੇਤ ਕਾਬੂ ਕਰਨ ’ਚ ਸਫ਼ਲਤਾ ਪ੍ਰਾਪਤ ਹੋਈ ਹੈ। ਇਸ ਸਬੰਧੀ ਨਰਿੰਦਰ ਸਿੰਘ ਡੀ. ਐੱਸ. ਪੀ. ਕਰਤਾਰਪੁਰ ਨੇ ਦੱਸਿਆਂ ਕਿ ਸਬ ਇੰਸਪੈਕਟਰ ਬਲਵੀਰ ਸਿੰਘ ਥਾਣਾ ਮੁਖੀ ਲਾਂਬੜਾ ਪੁਲਸ ਟੀਮ ਦੇ ਏ. ਐੱਸ. ਆਈ. ਬਲਜਿੰਦਰ ਸਿੰਘ ਅਤੇ ਪੁਲਸ ਟੀਮ ਨੂੰ ਗਸ਼ਤ ਦੌਰਾਨ ਗੁਪਤ ਪ੍ਰਾਪਤ ਹੋਈ, ਜਿਸ ਦੇ ਆਧਾਰ 'ਤੇ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਮਲਕੋ ਗੇਟ ਨੇੜਿਓਂ ਫੂਲਚੰਦ ਪੁੱਤਰ ਰਾਮ ਪੁੱਤਰ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਖਾਂਬਰਾ ਗੇਟ ਥਾਣਾ ਸਦਰ ਜਲੰਧਰ ਕਮਿਸ਼ਨਰੇਟ ਨੂੰ 75 ਹਜ਼ਾਰ ਐੱਮ. ਐੱਲ. (ਪੰਜਾਬ ਕਿੰਗ ਵਿਸਕੀ) ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਵੱਲੋਂ ਮੁਲਜ਼ਮ 'ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਸੀ।
ਇਹ ਵੀ ਪੜ੍ਹੋ: ਜੇ ਤੁਹਾਡੇ ਬੱਚੇ ਵੀ ਨਹੀਂ ਪੀਂਦੇ ਦੁੱਧ, ਤਾਂ ਵਿਖਾਓ Pinkoo TV ਦੀ ਇਹ ਵੀਡੀਓ, ਮਿੰਟਾਂ 'ਚ ਲਾਉਣਗੇ ਗਿਲਾਸ ਨੂੰ ਮੂੰਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇ ਤੁਹਾਡੇ ਬੱਚੇ ਵੀ ਨਹੀਂ ਪੀਂਦੇ ਦੁੱਧ, ਤਾਂ ਵਿਖਾਓ Pinkoo TV ਦੀ ਇਹ ਵੀਡੀਓ, ਮਿੰਟਾਂ 'ਚ ਲਾਉਣਗੇ ਗਿਲਾਸ ਨੂੰ ਮੂੰਹ
NEXT STORY