ਗੈਜੇਟ ਡੈਸਕ– ਸੈਮਸੰਗ ਨੇ ਪਿਛਲੇ ਸਾਲ ਆਪਣਾ ਪਹਿਲਾ ਫੋਲਡੇਬਲ ਸਮਾਰਟਫੋਨ ਗਲੈਕਸੀ ਫੋਲਡ ਲਾਂਚ ਕੀਤਾ ਸੀ। ਹੁਣ ਕੰਪਨੀ ਇਸ ਸਮਾਰਟਫੋਨ ਦਾ ਨਵਾਂ ਮਾਡਲ ਗਲੈਕਸੀ ਫੋਲਡ 2 ਲਾਂਚ ਕਰਨ ਜਾ ਰਹੀ ਹੈ। ਨਵੇਂ ਸਮਾਰਟਫੋਨ ’ਚ ਫੀਚਰਜ਼ ਵੀ ਨਵੇਂ ਹੋਣਗੇ। ਤਾਜ਼ਾ ਖਬਰਾਂ ਦੀ ਮੰਨੀਏ ਤਾਂ ਕੰਪਨੀ ਇਸ ਮਾਡਲ ’ਚ ਫਾਸਟ ਚਾਰਜਿੰਗ ਦਾ ਫੀਚਰ ਦੇ ਸਕਦੀ ਹੈ। ਇਸ ਤੋਂ ਪਹਿਲਾਂ ਸੈਮਸੰਗ ਪਿਛਲੇ ਸਾਲ ਗਲੈਕਸੀ ਐੱਸ10 5ਜੀ ’ਚ ਸੁਪਰ ਫਾਸਟ ਚਾਰਜਿੰਗ ਲੈ ਕੇ ਆਈ ਸੀ। ਹੁਣ ਕੰਪਨੀ ਇਹ ਫੀਚਰ ਆਉਣ ਵਾਲੇ ਫੋਲਡੇਬਲ ਸਮਾਰਟਫੋਨ ’ਚ ਲਿਆਉਣ ਵਾਲੀ ਹੈ।
ਮੰਨਿਆ ਜਾ ਰਿਹਾ ਹੈ ਕਿ ਸੈਮਸੰਗ ਦਾ ਗਲੈਕਸੀ ਫੋਨ 2 25 ਵਾਟ ਦੀ ਸੁਪਰ ਫਾਸਟ ਚਾਰਜਿੰਗ ਨੂੰ ਸੁਪੋਰਟ ਕਰੇਗਾ। ਗਲੈਕਸੀ ਫੋਲਡ 2 ਸੈਮਸੰਗ ਦੇ ਵਨ ਯੂ.ਆਈ. ਇੰਟਰਫੇਸ ’ਤੇ ਕੰਮ ਕਰੇਗਾ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਗਲੈਕਸੀ ਫੋਲਡ 2, ‘ਮੋਟੋ ਰੇਜ਼ਰ’ ਦੀ ਤਰ੍ਹਾਂ ਇਕ ਫਲਿੱਪ ਫੋਨ ਹੋ ਸਕਦਾ ਹੈ। ਇਹ ਸਮਾਰਟਫੋਨ ਫਰਵਰੀ 2020 ’ਚ ਲਾਂਚ ਕੀਤਾ ਜਾ ਸਕਦਾ ਹੈ।
ਇਹ ਹੋ ਸਕਦੇ ਹਨ ਫੀਚਰਜ਼
ਫੋਟੋਗ੍ਰਾਫੀ ਲਈ ਫੋਨ ’ਚ 2 ਕੈਮਰੇ ਹੋ ਸਕਦੇ ਹਨ। ਇਸ ਵਿਚ 16 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਅਤੇ 5 ਮੈਗਾਪਿਕਸਲ ਦਾ ਇੰਟਰਨਲ ਕੈਮਰਾ ਦਿੱਤਾ ਜਾਵੇਗਾ। ਫੋਨ ਨੂੰ 12 ਜੀ.ਬੀ. ਰੈਮ+512 ਜੀ.ਬੀ. ਇੰਟਰਨਲ ਸਟੋਰੇਜ ਨਾਲ ਲਾਂਚ ਕੀਤਾ ਜਾ ਸਕਦਾ ਹੈ। ਸੈਮਸੰਗ ਗਲੈਕਸੀ ਫੋਲਡ 2 ’ਚ ਫਰੰਟ ਕੈਮਰੇ ਲਈ infinity O ਡਿਸਪਲੇਅ ਦਾ ਇਸਤੇਮਾਲ ਕੀਤਾ ਜਾਵੇਗਾ।
ਆਈਸ ਯੂਨੀਵਰਸ ਮੁਤਾਬਕ, ਸੈਮਸੰਗ ਗਲੈਕਸੀ ਫੋਲਡ 2 ’ਚ ਅਲਟਰਾ ਥਿਨ ਗਲਾਸ ਕਵਰ ਦਾ ਇਸਤੇਮਾਲ ਕੀਤਾ ਜਾਵੇਗਾ ਤਾਂ ਜੋ ਇਸ ਵਿਚ ਤਰੇੜ ਨਾ ਆਏ। ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾ ਰਿਹੈ ਕਿ ਸੈਮਸੰਗ ਇਸ ਸਮਾਰਟਫੋਨ ’ਚ S-Pen ਨੂੰ ਵੀ ਸ਼ਾਮਲ ਕਰ ਸਕਦੀ ਹੈ। S-Pen ਦੀ ਮਦਦ ਨਾਲ ਯੂਜ਼ਰਜ਼ ਗਲੈਕਸੀ ਨੋਟ ਦੇ ਹੋਰ ਫੀਚਰਜ਼ ਤੋਂ ਇਲਾਵਾ ਏਅਰ ਜੈਸਚਰਜ਼ ਰਾਹੀਂ ਵੱਡੀ ਸਕਰੀਨ ’ਤੇ ਕੰਟੈਂਟ ਵੀ ਮੂਵ ਕਰ ਸਕਣਗੇ।
TikTok ਵਾਲੀ ਕੰਪਨੀ ਲਿਆਈ ਨਵੀਂ App, ਟੈਸਟਿੰਗ ’ਚ ਹੀ 1 ਲੱਖ ਤੋਂ ਵੱਧ ਡਾਊਨਲੋਡ
NEXT STORY