ਗੈਜੇਟ ਡੈਸਕ— ਸੈਮਸੰਗ ਗਲੈਕਸੀ ਨੇ ਐੱਸ10 ਸੀਰੀਜ਼ 'ਚ ਸੇਨ ਫ੍ਰਾਂਸਿਸਕੋ 'ਚ ਆਯੋਜਿਤ ਇਕ ਈਵੈਂਟ 'ਚ ਪਰਦਾ ਚੁੱਕ ਦਿੱਤਾ ਹੈ। ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਇਕ ਈਵੈਂਟ 'ਚ ਤਿੰਨ ਨਵੇਂ ਮਾਡਲ ਪੇਸ਼ ਕੀਤੇ ਹਨ- ਸੈਮਸੰਗ ਐੱਸ10, ਐੱਸ10+ ਅਤੇ ਐੱਸ10ਈ। ਤਿੰਨਾਂ ਸਮਾਰਟਫੋਨਸ ਦੇ ਸਪੈਸੀਫਿਕੇਸ਼ਨ ਇਕ ਸਮਾਨ ਹੀ ਹਨ ਜਿਵੇਂ ਕਿ ਪ੍ਰੋਸੈਸਰ, ਡਾਇਨਾਮਿਕ ਏਮੋਲੇਡ ਡਿਸਪਲੇਅ, ਫਾਸਟ ਵਾਇਰਲੈਸ ਚਾਰਜਿੰਗ 2.0 ਅਤੇ ਵਾਇਰਲੈੱਸ ਪਾਵਰਸ਼ੇਅਰ।
ਸੈਮਸੰਗ ਗਲੈਕਸ ਐੱਸ10, ਗਲੈਕਸੀ ਐੱਸ10+ ਅਤੇ ਗਲੈਕਸੀ ਐੱਸ10ਈ ਦੀਆਂ ਕੀਮਤਾਂ
ਸੈਮਸੰਗ ਦੇ ਐੱਸ10 ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 899.99 ਡਾਲਰ (ਕਰੀਬ 64,900 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਇਹ ਪ੍ਰਿਜ਼ਮ ਬਲੈਕ, ਪ੍ਰਿਜ਼ਮ ਬਲੂ, ਪ੍ਰਿਜ਼ਮ ਗ੍ਰੀਨ ਅਤੇ ਪ੍ਰਿਜ਼ਮ ਵ੍ਹਾਈਟ ਰੰਗ 'ਚ ਉਪਲੱਬਧ ਹੋਵੇਗਾ।

ਦੂਜੇ ਪਾਸੇ ਗੈਲਕਸੀ ਐੱਸ10+ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 999.99 ਡਾਲਰ (ਕਰੀਬ 71,000 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਇਹ 6 ਰੰਗਾਂ 'ਚ ਉਪਲੱਬਧ ਹੋਵੇਗਾ।
ਗੱਲ ਕਰੀਏ ਗਲੈਕਸੀ ਐੱਸ10ਈ ਦੀ ਤਾਂ ਇਸ ਕੀਮਤ 749.99 ਡਾਲਰ (ਕਰੀਬ 53,300 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਇਹ 5 ਰੰਗਾਂ 'ਚ ਉਪਲੱਬਧ ਹੋਵੇਗਾ।
ਤਿੰਨਾਂ ਫੋਨਸ ਦੀ ਵਿਕਰੀ 8ਮਾਰਚ ਤੋਂ ਅਮਰੀਕੀ ਮਾਰਕੀਟ 'ਚ ਸ਼ੁਰੂ ਹੋ ਜਾਵੇਗੀ। ਫਿਲਹਾਲ, ਕੰਪਨੀ ਨੇ ਇਹ ਪੁਸ਼ਟੀ ਨੇ ਕੀਤੀ ਹੈ ਕਿ ਇਨ੍ਹਾਂ ਹੈਂਡਸੈੱਟ ਨੂੰ ਭਾਰਤੀ ਮਾਰਕੀਟ 'ਚ ਕਦੋਂ ਪੇਸ਼ ਕਰੇਗੀ।

ਸੈਮਸੰਗ ਗਲੈਕਸੀ ਐੱਸ10 ਸਪੈਸੀਫਿਕੇਸ਼ਨਸ
ਸੈਮਸੰਗ ਗਲੈਕਸੀ ਐੱਸ10 ਕਈ ਮਾਰਕੀਟ 'ਚ ਡਿਊਲ ਸਿਮ ਸੋਪਰਟ ਨਾਲ ਆਵੇਗਾ। ਇਹ ਐਂਡ੍ਰਾਇਡ 9.0 ਪਾਈ 'ਤੇ ਚੱਲਦਾ ਹੈ। ਇਸ 'ਚ 6.1 ਇੰਚ ਦੀ ਕੁਆਡਐੱਚ.ਡੀ.+ਕਵਰਡ ਡਾਇਨਾਮਿਕ ਏਮੋਲੇਡ ਇਨਫਿਨਿਟੀ ਓ ਡਿਸਪਲੇਅ ਦਿੱਤੀ ਗਈ ਹੈ। ਹੈਂਡਸੈੱਟ 'ਚ 7ਐੱਨ.ਐੱਮ. ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 855 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 8 ਜੀ.ਬੀ. ਰੈਮ ਦਿੱਤੀ ਗਈ ਹੈ। ਪਿਛਲੇ ਹਿੱਸੇ 'ਤੇ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ ਜੋ ਸੈਮਸੰਗ ਦੀ ਡਿਊਲ ਆਪਟੀਕਲ ਇਮੇਜ ਤਨਕੀਨ ਨਾਲ ਲੈੱਸ ਹੈ। ਇਸ ਸੈਟਅਪ 'ਚ 12 ਮੈਗਾਪਿਕਸਲ ਦਾ 77 ਡਿਗਰੀ ਲੈਂਸ ਵਾਈਡ-ਐਂਗਲ ਕੈਮਰਾ ਹੈ। ਇਕ ਐੱਫ/2.2 ਅਪਰਚਰ ਵਾਲਾ 12 ਮੈਗਾਪਿਕਸਲ ਦਾ 45 ਡਿਗਰੀ ਟੈਲੀਫੋਟੋ ਲੈਂਸ ਹੈ। ਇਸ ਤੋਂ ਇਲਾਵਾ 16 ਮੈਗਾਪਿਕਸਲ ਦਾ ਅਲਟਰਾ ਵਾਈਡਡ ਐਂਗਲ ਲੈਂਸ ਕੈਮਰਾ ਹੈ। ਫਰੰਟ ਪੈਨਲ 'ਤੇ ਸੈਮਸੰਗ ਗਲੈਕਸੀ ਐੱਸ10 'ਚ ਐੱਫ/1.9 ਅਪਰਚਰ ਵਾਲਾ 10 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਗਲੈਕਸੀ ਐੱਸ10 ਦੀ ਇਨਬਿਲਟ ਸਟੋਰੇਜ਼ 128ਜੀ.ਬੀ. ਅਤੇ 512ਜੀ.ਬੀ. ਹੈ। ਫੋਨ 'ਚ ਅਲਟਰਾਸੋਨਿਕ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,400 ਐੱਮ.ਏ.ਐੱਚ. ਦੀ ਬੈਟਰ ਦਿੱਤੀ ਗਈ ਹੈ।

ਸੈਮਸੰਗ ਗਲੈਕਸੀ ਐੱਸ10+ ਸਪੈਸੀਫਿਕੇਸ਼ਨਸ
ਸੈਮਸੰਗ ਗਲੈਕਸੀ ਐੱਸ10+ ਜ਼ਿਆਦਾਤਰ ਐੱਸ10 ਵਰਗਾ ਹੀ ਹੈ। ਇਸ 'ਚ 6.4 ਇੰਚ ਦੀ ਕਵਾਡਐੱਚ.ਡੀ.+ ਕਵਰਡ ਡਾਇਨਾਮਿਕ ਏਮੋਲੇਡ ਇਨਫਿਨਿਟੀ ਓ ਸਕਰੀਨ ਦਿੱਤੀ ਗਈ ਹੈ। ਇਸ 'ਚ ਗਲੈਕਸੀ ਐੱਸ10 ਵਾਲੇ ਹੀ ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। ਪਰ 8ਜੀ.ਬੀ. ਰੈਮ ਤੋਂ ਇਲਾਵਾ ਇਹ 12 ਜੀ.ਬੀ. ਰੈਮ ਵਾਲੇ ਵੇਰੀਐਂਟ 'ਚ ਵੀ ਲਾਂਚ ਕੀਤਾ ਗਿਆ ਹੈ। ਇਸ ਦਾ ਕੈਮਰਾ ਐੱਸ10 ਵਾਲਾ ਹੀ ਹੈ। ਪਰ ਫਰੰਟ ਪੈਨਲ 'ਤੇ ਇਸ ਸਮਾਰਟਫੋਨ 'ਚ ਡਿਊਲ ਕੈਮਰਾ ਸੈਟਅਪ ਹੈ। ਇਸ ਸੈਟਅਪ 'ਚ ਪ੍ਰਾਈਮਰੀ ਸੈਲਫੀ ਕੈਮਰਾ ਗਲੈਕਸੀ ਐੱਸ10 ਵਾਲਾ ਹੀ ਹੈ। ਇਹ ਤਿੰਨ ਸਟੋਰੇਜ਼ 128ਜੀ.ਬੀ., 512ਜੀ.ਬੀ., ਅਤੇ 1ਟੀ.ਬੀ. 'ਚ ਉਪਲੱਬਧ ਹੈ।ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

ਸੈਮਸੰਗ ਗਲੈਕਸੀ ਐੱਸ10ਈ ਸਪੈਸੀਫਿਕੇਸ਼ਨਸ
ਸੈਮਸੰਗ ਗਲੈਕਸੀ ਐੱਸ10ਈ ਵੀ ਕੁਝ ਹੱਦ ਤੱਕ ਗਲੈਕਸੀ ਐੱਸ10 ਅਤੇ ਗਲੈਕਸੀ ਐੱਸ10+ ਵਰਗੇ ਹੀ ਹਨ। ਪਰ ਕੁਝ ਵੱਡੇ ਅੰਤਰ ਵੀ ਹਨ। ਇਸ 'ਚ 5.8 ਇੰਚ ਦੀ ਫੁੱਲ ਐੱਚ.ਡੀ.+ਫਲੈਟ ਡਾਇਨਾਮਿਕ ਏਮੋਲੇਡ ਇਨਫਿਨਿਟੀ ਓ ਡਿਸਪਲੇਅ ਹੈ। ਇਹ ਦੋ ਵਿਕਲਪ ਰੈਮ 6ਜੀ.ਬੀ.ਰੈਮ ਅਥੇ 8ਜੀ.ਬੀ.ਰੈਮ 'ਚ ਉਪਲੱਬਧ ਹੈ। ਐੱਸ10ਈ ਦਾ ਰੀਅਰ ਕੈਮਰਾ ਸੈਟਅਪ ਐੱਸ10 ਅਤੇ ਐੱਸ10+ ਤੋਂ ਕਾਫੀ ਵੱਖ ਹੈ। ਗੈਲਕੀਸ ਐੱਸ10ਈ 'ਚ ਡਿਊਲ ਰੀਅਰ ਕੈਮਰਾ ਸੈਟਅਪ ਹੈ। ਪ੍ਰਾਈਮਰੀ ਸੈਂਸਰ 12 ਮੈਗਾਪਿਕਸਲ ਦਾ ਹੈ ਅਤੇ ਸਕੈਂਡਰੀ ਸੈਂਸਰ 16 ਮੈਗਾਪਿਕਸਲ ਦਾ ਹੈ। ਇਹ ਦੋ ਵੇਰੀਐਂਟ 128ਜੀ.ਬੀ. ਅਤੇ 512ਜੀ.ਬੀ. 'ਚ ਉਪਲੱਬਧ ਹੈ। ਇਸ ਫੋਨ 'ਚ ਅਲਟਰਾਸੋਨਿਕ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਦੀ ਜਗ੍ਹਾ ਰੀਅਰ ਪੈਨਲ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਸੈਮਸੰਗ ਗਲੈਕਸੀ ਐੱਸ10 5ਜੀ
ਇਸ ਸਮਾਰਟਫੋਨ 'ਚ 6.7 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਅਤੇ ਇਹ ਗਲੈਕਸੀ ਫਲੈਗਸ਼ਿਪ 'ਚ ਆਉਣ ਵਾਲੀ ਡਿਸਪਲੇਅ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਡਿਸਪਲੇਅ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਕੰਪਨੀ ਨੇ ਗਲੈਕਸੀ ਵਾਚ ਐਕਟੀਵ, ਗਲੈਕਸੀ ਬਡਸ, ਗਲੈਕਸੀ ਫਿਟ ਅਤੇ ਫਿਟ ਈ ਲਾਂਚ ਕੀਤੀ ਹੈ।
Samsung Event Live Updates : ਲਾਂਚ ਹੋਇਆ ਫੋਲਡੇਬਲ ਸਮਾਰਟਫੋਨ
NEXT STORY