ਜਲੰਧਰ : ਸੈਮਸੰਗ ਫਲੈਗਸ਼ਿਪ ਦੇ ਹੁਣ ਤੱਕ ਦੇ ਬੈਸਟ ਸਮਾਰਟਫੋਂਸ 'ਚੋਂ ਇਕ ਗਲੈਕਸੀ ਐੱਸ7 ਤੇ ਗਲੈਕਸੀ ਐੱਸ7 ਐੱਜ ਬੈਟਰੀ ਬੈਕਅਪ ਦੇ ਮਾਮਲੇ 'ਚ ਵੀ ਕਿਸੇ ਤੋਂ ਘਟ ਨਹੀਂ ਹਨ। ਇਹ ਅਸੀਂ ਨਹੀਂ ਬਲਕਿ ਸੈਮਸੰਗ ਵੱਲੋਂ ਕੀਤੇ ਗਏ ਇਕ ਬੈਟਰੀ ਬੈਕਅਪ ਟੈਸਟ ਦੌਰਾਨ ਸਾਬਿਤ ਹੋਇਆ ਹੈ। ਦਰਅਸਲ ਕੰਪਨੀ ਵੱਲੋਂ ਦਿੱਗਜ ਬ੍ਰੈਂਡਜ਼ ਦੇ ਸਮਾਰਟਫੋਂਸ ਨੂੰ ਫੁਲ ਚਾਰਜ ਕਰ ਕੇ ਬੈਟਰੀ ਬੈਕਅਪ ਲਈ ਟੈਸਟ ਕੀਤਾ ਗਿਆ ਸੀ। ਇਨ੍ਹਾਂ ਬ੍ਰੈਂਡਜ਼ 'ਚ ਹਵਾਵੇ ਪੀ9, ਐਪਲ ਆਈਫੋਨ 6ਐੱਸ, ਐੱਚ. ਟੀ. ਸੀ. 10, ਸੋਨੀ ਐਕਸਪੀਰੀਆ ਐਕਸ, ਐੱਲ. ਜੀ. ਜੀ5 ਤੇ ਸੈਮਸੰਗ ਦੇ ਗਲੈਕਸੀ ਐੱਸ7 ਤੇ ਗਲੈਕਸੀ ਐੱਸ7 ਐੱਜ ਨੂੰ ਸ਼ਾਮਿਲ ਕੀਤਾ ਗਿਆ ਸੀ। ਇਸ ਰੇਸ 'ਚ ਸਭ ਤੋਂ ਪਹਿਲਾਂ ਐੱਲ. ਜੀ. ਨੇ ਸਾਥ ਛੱਡਿਆ ਤੇ ਅੰਤ ਤੱਕ ਸੈਮਸੰਗ ਗਲੈਕਸੀ ਐੱਸ7 10 ਘੰਟੇ 59 ਮਿੰਟ ਤੇ 11 ਸੈਂਕੇਡਜ਼ ਦੇ ਨਾਲ ਡਟਿਆ ਰਿਹਾ।
ਇਸ ਬੈਟਰੀ ਬੈਕਅਪ ਚੈੱਕ ਦੇ ਨਤੀਜੇ ਇੰਝ ਰਹੇ :
ਐੱਲ. ਜੀ. ਜੀ5 : 6 ਘੰਟੇ 31 ਮਿੰਟ ਤੇ 49 ਸੈਂਕੇਡਜ਼
ਹਵਾਵੇ ਪੀ9 : 6 ਘੰਟੇ 51 ਮਿੰਟ ਤੇ 43 ਸੈਂਕੇਡਜ਼
ਸੋਨੀ ਐਕਸਪੀਰੀਆ ਐਕਸ : 7 ਘੰਟੇ 15 ਮਿੰਟ ਤੇ 35 ਸੈਂਕੇਡਜ਼
ਐੱਚ. ਟੀ. ਸੀ. 10 : 8 ਘੰਟੇ 00 ਮਿੰਟ ਤੇ 03 ਸੈਂਕੇਡਜ਼
ਐਪਲ ਆਈਫੋਨ 6ਐੱਸ : 8 ਘੰਟੇ 13 ਮਿੰਟ ਤੇ 57 ਸੈਂਕੇਡਜ਼
ਗਲੈਕਸੀ ਐੱਸ7 ਐੱਜ : 10 ਘੰਟੇ 30 ਮਿੰਟ ਤੇ 14 ਸੈਂਕੇਡਜ਼
ਗਲੈਕਸੀ ਐੱਸ7 : 10 ਘੰਟੇ 59 ਮਿੰਟ ਤੇ 11 ਸੈਂਕੇਡਜ਼
TRAI ਦੀ ਇਸ ਐਪ ਨਾਲ ਖੁੱਲ੍ਹੇਗੀ ਟੈਲੀਕਾਮ ਆਪ੍ਰੇਟਰਾਂ ਦੀ ਪੋਲ
NEXT STORY