ਗੈਜੇਟ ਡੈਸਕ - Vivo V80 ਵਜੋਂ ਨੇ Vivo ਨੇ ਆਪਣਾ ਸ਼ਾਨਦਾਰ ਸਮਾਰਟਫੋਨ ਲਾਂਚ ਕੀਤਾ ਹੈ। ਇਹ ਕੰਪਨੀ ਦੀ V-ਸੀਰੀਜ਼ 'ਚ Vivo V70 ਦਾ ਉੱਤਰਾਧਿਕਾਰੀ ਹੈ। ਇਸ ਫੋਨ ਨੂੰ ਭਾਰਤ 'ਚ ਤਿੰਨ ਸਟੋਰੇਜ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। 8GB RAM ਅਤੇ 128GB ਸਟੋਰੇਜ ਵਾਲੇ ਬੇਸ ਮਾਡਲ ਦੀ ਕੀਮਤ ₹62,999 ਹੈ, ਉੱਥੇ ਹੀ ਦੂਜੇ ਪਾਸੇ 8GB RAM ਅਤੇ 256GB ਸਟੋਰੇਜ ਵੇਰੀਐਂਟ ਦੀ ਕੀਮਤ ₹69,999 ਹੈ। ਇਹ ਟਾਪ ਮਾਡਲ 8GB RAM ਅਤੇ 512GB ਸਟੋਰੇਜ ਦੇ ਨਾਲ ਆਉਂਦਾ ਹੈ, ਜਿਸਦੀ ਕੀਮਤ ₹79,999 ਹੈ।
ਇਹ ਫੋਨ ਸਟੈਲਰ ਬਲੈਕ, ਹੋਰਾਈਜ਼ਨ ਬਲੂ ਅਤੇ ਸਨਰਾਈਜ਼ ਐਂਥਮ ਰੰਗਾਂ 'ਚ ਉਪਲਬਧ ਹੋਵੇਗਾ। ਇਸਦੀ ਵਿਕਰੀ ਭਾਰਤ 'ਚ ਫਲਿੱਪਕਾਰਟ ਅਤੇ ਵੀਵੋ ਦੇ ਆਨਲਾਈਨ ਸਟੋਰ 'ਤੇ 13 ਅਕਤੂਬਰ ਨੂੰ ਸ਼ੁਰੂ ਹੋਵੇਗੀ। ਲਾਂਚ ਆਫਰ ਦੇ ਹਿੱਸੇ ਵਜੋਂ, ਗਾਹਕਾਂ ਨੂੰ 10 ਪ੍ਰਤੀਸ਼ਤ ਤੱਕ ਦਾ ਤੁਰੰਤ ਕੈਸ਼ਬੈਕ ਜਾਂ 10 ਪ੍ਰਤੀਸ਼ਤ ਐਕਸਚੇਂਜ ਬੋਨਸ ਮਿਲੇਗਾ। ਇਸ ਤੋਂ ਇਲਾਵਾ, 100GB Google One ਕਲਾਉਡ ਸਟੋਰੇਜ ਵੀ ਬਿਨਾਂ ਕਿਸੇ ਵਾਧੂ ਕੀਮਤ ਦੇ ਪ੍ਰਦਾਨ ਕੀਤੀ ਜਾਵੇਗੀ।
ਇਸ ਫੋਨ 'ਚ 6.59-ਇੰਚ AMOLED ਡਿਸਪਲੇਅ ਹੈ। ਇਸਦਾ ਰੈਜ਼ੋਲਿਊਸ਼ਨ 1,260×2,750 ਪਿਕਸਲ ਹੈ ਅਤੇ ਇਹ 144Hz ਰਿਫਰੈਸ਼ ਰੇਟ ਦਾ ਸਮਰਥਨ ਕਰਦਾ ਹੈ। ਕੰਪਨੀ ਦੇ ਅਨੁਸਾਰ, ਸਕਰੀਨ ਦੀ ਸਥਾਨਕ ਪੀਕ ਬ੍ਰਾਈਟਨੈੱਸ 5,000 ਨਿਟਸ ਤੱਕ ਅਤੇ HBM ਬ੍ਰਾਈਟਨੈੱਸ 1,800 ਨਿਟਸ ਤੱਕ ਹੈ। ਡਿਸਪਲੇਅ P3 ਵਾਈਡ ਕਲਰ ਗੈਮਟ ਅਤੇ 459ppi ਪਿਕਸਲ ਘਣਤਾ ਦੀ ਪੇਸ਼ਕਸ਼ ਕਰਦਾ ਹੈ। 144Hz ਰਿਫਰੈਸ਼ ਰੇਟ ਦੇ ਕਾਰਨ ਸਕ੍ਰੌਲਿੰਗ ਅਤੇ ਐਨੀਮੇਸ਼ਨ ਸੁਚਾਰੂ ਦਿਖਾਈ ਦੇ ਸਕਦੇ ਹਨ।
ਇਹ ਫੋਨ Qualcomm ਦੇ Snapdragon 7 Gen 4 ਪ੍ਰੋਸੈਸਰ ਦੁਆਰਾ ਸੰਚਾਲਿਤ ਹੈ। ਇਹ 4nm ਪ੍ਰਕਿਰਿਆ 'ਤੇ ਬਣਾਇਆ ਗਿਆ ਹੈ। Vivo V80 8GB LPDDR4X RAM ਅਤੇ 512GB ਤੱਕ UFS 3.1 ਸਟੋਰੇਜ ਦੇ ਨਾਲ ਆਉਂਦਾ ਹੈ। ਸਾਫਟਵੇਅਰ ਦੇ ਮਾਮਲੇ 'ਚ, ਇਹ ਫੋਨ ਐਂਡਰਾਇਡ 17 'ਤੇ ਆਧਾਰਿਤ OriginOS 7 'ਤੇ ਚੱਲਦਾ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸਦਾ ਕੈਮਰਾ ਸੈੱਟਅੱਪ ਹੈ। ਇਸ ਫੋਨ ਦੇ ਪਿਛਲੇ ਪਾਸੇ ਇੱਕ ਟ੍ਰਿਪਲ ਕੈਮਰਾ ਸਿਸਟਮ ਹੈ, ਜੋ Zeiss ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਹੈ।
ਇਸ 'ਚ 50MP ਮੁੱਖ ਕੈਮਰਾ ਆਟੋਫੋਕਸ, OIS, ਅਤੇ f/1.88 ਅਪਰਚਰ ਦੇ ਨਾਲ ਹੈ। ਇਸ ਤੋਂ ਇਲਾਵਾ, ਇਕ 50MP Zeiss ਨਾਈਟ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ ਆਟੋਫੋਕਸ ਅਤੇ OIS ਵੀ ਹੈ। ਤੀਜਾ ਕੈਮਰਾ 8MP ਅਲਟਰਾ-ਵਾਈਡ-ਐਂਗਲ ਲੈਂਸ ਹੈ ਜਿਸਦਾ 115-ਡਿਗਰੀ ਫੀਲਡ ਆਫ਼ ਵਿਊ ਹੈ। ਸੈਲਫੀ ਅਤੇ ਵੀਡੀਓ ਕਾਲਾਂ ਲਈ, ਫੋਨ ਵਿੱਚ 50MP Zeiss ਕਵਾਡ-ਕੈਮਰਾ ਸੈਲਫੀ ਕੈਮਰਾ ਹੈ। ਇਹ ਆਟੋਫੋਕਸ ਅਤੇ 92-ਡਿਗਰੀ ਫੀਲਡ ਆਫ਼ ਵਿਊ ਦੀ ਪੇਸ਼ਕਸ਼ ਕਰਦਾ ਹੈ।
ਇਸ ਫੋਨ 'ਚ ਇਕ ਵੱਡੀ 7,200mAh ਬੈਟਰੀ ਹੈ। ਇਹ ਫੋਨ 90W ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਕੰਪਨੀ ਨੇ ਇਸਨੂੰ IP68 ਅਤੇ IP69 ਰੇਟਿੰਗ ਵੀ ਦਿੱਤੀ ਹੈ। ਜਿਸ ਕਾਰਨ ਫੋਨ ਨੂੰ ਧੂੜ ਅਤੇ ਪਾਣੀ ਤੋਂ ਬਿਹਤਰ ਸੁਰੱਖਿਆ ਮਿਲਦੀ ਹੈ। ਕਨੈਕਟੀਵਿਟੀ ਲਈ, ਫੋਨ 'ਚ 5G, Wi-Fi, ਬਲੂਟੁੱਥ 5.4, GPS, NFC, ਅਤੇ ਇੱਕ USB ਟਾਈਪ-C ਪੋਰਟ ਹੈ। USB ਪੋਰਟ USB 2.0 ਨੂੰ ਸਪੋਰਟ ਕਰਦਾ ਹੈ।ਫੋਨ 'ਚ ਇਕ ਇਨਫਰਾਰੈੱਡ ਬਲਾਸਟਰ ਅਤੇ ਇਕ ਐਕਸ-ਐਕਸਿਸ ਲੀਨੀਅਰ ਮੋਟਰ ਵੀ ਹੈ। ਇਸ ਤੋਂ ਇਲਾਵਾ, ਇਸ 'ਚ ਐਕਸੀਲੇਰੋਮੀਟਰ, ਜਾਇਰੋਸਕੋਪ, ਪ੍ਰੌਕਸੀਮਿਟੀ ਸੈਂਸਰ, ਐਂਬੀਐਂਟ ਲਾਈਟ ਸੈਂਸਰ ਅਤੇ ਇਲੈਕਟ੍ਰਾਨਿਕ ਕੰਪਾਸ ਵਰਗੇ ਸੈਂਸਰ ਸ਼ਾਮਲ ਹਨ। Vivo V80 ਦਾ ਭਾਰ 203 ਗ੍ਰਾਮ ਹੈ ਅਤੇ ਇਸਦਾ ਮਾਪ 157.52×74.33×7.69mm ਹੈ।
ਬੰਦ ਹੋ ਸਕਦੈ ਤੁਹਾਡਾ WhatsApp ! ਤੁਰੰਤ ਕਰ ਲਓ ਇਹ ਕੰਮ ਨਹੀਂ ਤਾਂ...
NEXT STORY