ਗੈਜੇਟ ਡੈਸਕ—ਦੇਸ਼-ਦੁਨੀਆ 'ਚ ਕੋਈ ਵੀ ਸਮੱਸਿਆ ਹੋਵੇ ਜਾਂ ਫਿਰ ਕੋਈ ਵੀ ਮੁੱਦਾ ਹੋਵੇ, ਸੋਸ਼ਲ ਮੀਡੀਆ ਦਾ ਆਪਣਾ ਵੱਖ ਹੀ ਜਲਵਾ ਰਹਿੰਦਾ ਹੈ। ਚਾਹੇ ਕੋਈ ਮੁੱਦਾ ਗੰਭੀਰ ਹੋਵੇ ਜਾਂ ਮਜ਼ਾਕੀਆ, ਸੋਸ਼ਲ ਮੀਡੀਆ ਵਾਲੇ ਮੀਮਸ ਜ਼ਰੂਰ ਬਣਾਉਂਦੇ ਹਨ। ਇਕ ਹੋਰ ਜਿੱਥੇ ਕੋਰੋਨਾਵਾਇਰਸ ਦੇ ਕਾਰਣ ਪੂਰੀ ਦੁਨੀਆ ਦੀ ਹਾਲਤ ਖਰਾਬ ਹੋ ਰਹੀ ਹੈ, ਉੱਥੇ ਭਾਰਤ 'ਚ ਕੋਰੋਨਾ ਦੀ ਪੁਸ਼ਟੀ ਹੁੰਦੇ ਹੀ ਉਸ 'ਤੇ ਮੀਮਸ ਬਣਨੇ ਸ਼ੁਰੂ ਹੋ ਗਏ ਹਨ। ਕਿਸੇ ਨੇ ਕਿਹਾ ਕਿ ਅਬ ਤੋਂ ਕੋਰੋਨਾ ਬੀ ਆ ਗਿਆ, ਤੁਮ ਕਬ ਆਓਗੀ। ਇਸ ਖਬਰ 'ਚ ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਸਬੰਧੀ ਕੁਝ ਮਜ਼ੇਦਾਰ ਮੀਮਸ ਬਾਰੇ ਦੱਸਾਂਗੇ।
ਫੇਸਬੁੱਕ 'ਤੇ ਇਕ ਰਮਨ ਬੇਸਿਲ ਨੇ ਲਿਖਿਆ ਕਿ ਅਬ ਤੋਂ ਕੋਰੋਨਾ ਬੀ ਆ ਗਿਆ, ਤੁਮ ਕਬ ਆਓਗੀ।

ਫੇਸਬੁੱਕ 'ਤੇ ਦਿਪਕ ਦੋਭਾਲ ਨੇ ਲਿਖਿਆ ਕਿ ਪੈਨਿਕ ਨਾ ਕਰੋ, ਕੋਰੋਨਾਵਾਇਰਸ ਮੇਡ ਇਨ ਚਾਈਨਾ ਹੈ! ਜ਼ਿਆਦਾ ਨਹੀਂ ਚੱਲੇਗਾ!

ਟਵਿੱਟਰ 'ਤੇ ਰੈੱਡੀ ਨਾਂ ਦੇ ਇਕ ਯੂਜ਼ਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਜੇਕਰ ਤੁਹਾਡੇ ਕੋਲ ਇਸ ਦੁਕਾਨਦਾਰ ਦਾ ਖਾਣਾ ਹੈ ਤਾਂ ਕੋਰੋਨਾਵਾਇਰਸ ਵੀ ਮਰ ਜਾਵੇਗਾ।
ਨੀਰਜ ਬਧਵਾਰ ਨੇ ਫੇਸਬੁੱਕ 'ਤੇ ਲਿਖਿਆ ਕਿ ਭਾਰਤ ਨੂੰ ਕੋਰੋਨਾ ਤੋਂ ਜ਼ਿਆਦਾ ਖਤਰਾ ਉਸ ਦਾ ਇਲਾਜ ਦੱਸਣ ਵਾਲੇ ਵਟਸਐਪ ਡਾਕਟਰਾਂ ਤੋਂ ਹੈ।

ਵਿਨੀਤ ਦਿਕਸ਼ਿਤ ਨੇ ਫੇਸਬੁੱਕ 'ਤੇ ਕੋਰੋਨਾ ਨੂੰ ਲੈ ਕੇ ਇਕ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ ਤੁਸੀਂ ਵੀ ਦੇਖੋ।
https://www.facebook.com/vineet.dikshit.52/videos/1710130425796759/
ਜਿਓ ਮਿਊਜ਼ਿਕ, ਸਪਾਟੀਫਾਈ ਵਰਗੀਆਂ ਐਪਸ ਨੂੰ ਟੱਕਰ ਦੇਵੇਗੀ ਇਹ ਐਪ, ਭਾਰਤ 'ਚ ਹੋਈ ਲਾਂਚ
NEXT STORY