ਨਵੀਂ ਦਿੱਲੀ— ਚੀਨ ਦੀ ਕੰਪਨੀ Oppo K3 ਭਾਰਤ 'ਚ ਅੱਜ ਆਪਣੇ ਨਵੇਂ ਸਮਾਰਟਫੋਨ Oppo K3 ਨੂੰ ਲਾਂਚ ਕਰਨ ਵਾਲੀ ਹੈ। ਫੋਨ ਦਾ ਲਾਂਚ ਇਵੈਂਟ ਅੱਜ ਸ਼ਾਮ 6 ਵਜੇ ਸ਼ੁਰੂ ਹੋਇਆ। ਕੰਪਨੀ ਨੇ ਚੀਨ 'ਚ Oppo K3 ਨੂੰ ਮਈ 'ਚ ਹੀ ਲਾਂਚ ਕਰ ਦਿੱਤਾ ਸੀ। ਇਹ ਸਮਾਰਟਫੋਨ ਬਿਹਤਰੀਨ ਸਪੈਸਿਫਿਕੇਸ਼ਨ ਤੇ ਫੀਚਰਸ ਨਾਲ ਲੈਸ ਹੈ। ਕੰਪਨੀ ਇਸ ਨੂੰ ਐਮਾਜ਼ਾਨ ਇੰਡੀਆ ਨਾਲ ਆਪਣੇ ਆਪਣੇ ਆਨਲਾਈਨ ਸਟੋਰ 'ਤੇ ਸੇਲ ਕਰੇਗੀ।
Oppo K3 ਦੇ ਸਪੈਸਿਫਿਕੇਸ਼ਨ
ਫੋਨ 'ਚ 1080x2340 ਪਿਕਸਲ ਰੈਜਾਲਿਊਸ਼ਨ ਨਾਲ 6.5 ਇੰਚ ਦਾ ਐਮਾਲਡ ਡਿਸਪਲੇਅ ਦਿੱਤਾ ਗਿਆ ਹੈ। ਜਿਸ ਦਾ ਆਸਪੈਕਟ ਰੇਸ਼ਿਓ 19.5:5 ਹੈ। 8 ਜੀਬੀ ਤਕ ਦੇ ਰੈਮ ਆਪਸ਼ਨ 'ਚ ਆਉਣ ਵਾਲਾ ਇਹ ਫੋਨ ਸਨੈਪਡ੍ਰੈਗਨ 710 Soc ਪ੍ਰੋਸੈਸਰ ਨਾਲ ਲੈਸ ਹੈ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ Oppo K3 ਐਂਡਰਾਇਡ 9 ਪਾਈ 'ਤੇ ਬੇਸਡ ਕਲਰ ਓ.ਐੱਸ. 6.0 'ਤੇ ਕੰਮ ਕਰਦਾ ਹੈ।
ਡਿਊਲ ਨੈਨੋ ਸਿਮ ਸਪਾਰਟ ਵਾਲੇ ਇਸ ਫੋਨ 'ਚ ਫੋਟੋਗ੍ਰਾਫੀ ਲਈ 16 ਮੈਗਾਪਿਕਸਲ+2 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਲਈ ਇਸ 'ਚ 16 ਮੈਗਾਪਿਕਸਲ ਦਾ ਪਾਪ ਅਪ ਕੈਮਰਾ ਮਿਲੇਗਾ। ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਫੋਨ ਨੂੰ ਪਾਵਰ ਦੇਣ ਲਈ ਇਸ 'ਚ 3.765mAh ਦੀ ਬੈਟਰੀ ਦਿੱਤੀ ਗਈ ਹੈ। ਜੋ VOOC 3.0 ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ।
Oppo K3 ਦੀ ਕੀਮਤ
ਬਿਹਤਰੀਨ ਫੀਚਰਸ ਨਾਲ ਲੈਸ ਓਪੋ K3 ਦੀ ਚੀਨੀ ਕੀਮਤ 6 ਜੀਬੀ ਰੈਮ+64 ਜੀਬੀ ਸਟੋਰੇਜ ਵੇਰਿਅੰਟ ਦੀ ਕੀਮਤ 1,599 ਯੂਆਨ (ਕਰੀਬ 16,100 ਰੁਪਏ) ਹੈ। ਫੋਨ ਦਾ 6 ਜੀਬੀ ਰੈਮ+128 ਜੀਬੀ ਸਟੋਰੇਜ ਵੇਰਿਅੰਟ 1,899 ਯੂਆਨ (ਕਰੀਬ 19,100 ਰੁਪਏ) ਅਤੇ ਇਸ ਦਾ 8 ਜੀਬੀ ਰੈਮ+256 ਜੀਬੀ ਸਟੋਰੇਜ ਵਾਲਾ ਟਾਪ-ਐਂਡ ਵੇਰਿਅੰਟ 2,299 ਯੂਆਨ (ਕਰੀਬ 23,200 ਰੁਪਏ) 'ਚ ਆਉਂਦਾ ਹੈ।
ਰਿਸਰਚਰਾਂ ਦਾ ਦਾਅਵਾ, 93 ਫੀਸਦੀ ਪੋਰਨ ਸਾਈਟਾਂ ਲੀਕ ਕਰ ਰਹੀਆਂ ਯੂਜ਼ਰਜ਼ ਦਾ ਡਾਟਾ
NEXT STORY