ਜਲੰਧਰ : ਅਜਿਹਾ ਕਿਹੜਾ ਪ੍ਰਾਡਕਟ ਹੈ ਜੋ ਸ਼ਿਓਮੀ ਵੱਲੋਂ ਤਿਆਰ ਨਹੀਂ ਕੀਤਾ ਗਿਆ। ਜੇ ਕੰਪਨੀ ਦੇ ਕੈਟਾਲੋਗ ਦੀ ਗੱਲ ਕਈਏ ਤਾਂ ਸਮਾਰਟ ਫੋਨ ਤੋਂ ਲੈ ਕੇ ਸਮਾਰਟ ਟੀ. ਵੀ., ਇਲੈਕਟ੍ਰਿਕ ਟੂਥਬ੍ਰਸ਼, ਲੈਪਟਾਪ ਤੱਕ ਦਾ ਸ਼ਿਓਮੀ ਵੱਲੋਂ ਨਿਰਮਾਣ ਕੀਤਾ ਜਾ ਰਿਹਾ ਹੈ। ਹੁਣ ਖਬਰ ਮਿਲ ਰਹੀ ਹੈ ਕਿ ਕੰਪਨੀ 1 ਅਗਸਤ ਨੂੰ ਆਪਣਾ ਆਫਿਸ਼ੀਅਲ ਵੀ. ਆਰ. ਹੈੱਡ ਸੈੱਟ ਲਾਂਚ ਕਰੇਗੀ। ਕੰਪਨੀ ਦੇ ਜੰਨਰਲ ਮੈਨੇਜਰ ਟਾਂਗ ਮੁ ਨੇ ਇਹ ਕਨਫਰਮ ਕਰ ਦਿੱਤਾ ਸੀ ਕਿ ਸ਼ਿਓਮੀ ਵਰਚੁਅਲ ਰਿਐਲਿਟੀ ਹੈੱਡਸੈੱਟ ਦਾ ਨਿਰਮਾਣ ਕਰ ਰਹੀ ਹੈ ਜੋ ਗੂਗਲ ਦੇ ਡੇ ਡ੍ਰੀਮ ਪਲੈਟਫੋਰਮ ਨਾਲ ਕੰਪੈਟੇਬਲ ਹੋਣਗੇ।
ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਅਜੇ ਤੱਕ ਨਹੀਂ ਮਿਲੀ ਹੈ ਪਰ ਕੰਪਨੀ ਦੀ ਚਾਈਨੀਜ਼ ਵੈੱਬਸਾਈਟ 'ਤੇ ਇਹ ਜਾਣਕਾਰੀ ਮਿਲੀ ਹੈ ਕਿ ਕੰਪਨੀ 1 ਅਗਸਤ ਨੂੰ ਵਾਈ. ਆਰ. ਹੈੱਡ ਸੈੱਟ ਲਾਂਚ ਕਰੇਗੀ। ਇਸ ਤਰ੍ਹਾਂ ਸ਼ਿਓਮੀ ਸੈਮਸੰਗ, ਸੋਨੀ, ਐੱਚ. ਟੀ. ਸੀ. ਤੇ ਗੂਗਲ ਵਰਗੀਆਂ ਕੰਪਨੀਆਂ 'ਚ ਸ਼ਾਮਿਲ ਹੋ ਜਾਵੇਗੀ ਜੋ ਆਪਣੇ ਖੁਦ ਦੇ ਵੀ. ਆਰ. ਹੈੱਡ ਸੈੱਟਸ ਦਾ ਨਿਰਮਾਣ ਕਰਦੀਆਂ ਹਨ।
ਹਵਾ 'ਚ ਮੰਡਰਾਉਂਦੇ ਹੋਏ ਸਮਾਰਟਫੋਨ ਨੂੰ ਕਰੇਗਾ ਚਾਰਜ ਇਹ ਵਾਇਰਲੈੱਸ ਚਾਰਜਰ (ਵੀਡੀਓ)
NEXT STORY