ਇੰਟਰਨੈਸ਼ਨਲ ਡੈਸਕ- ਮੈਟਾ ਦੇ ਸੀ.ਈ.ਓ. ਮਾਰਕ ਜ਼ਕਰਬਰਗ ਨੇ ਭਾਰਤ 'ਚ ਆਪਣੇ ਪਲੇਟਫਾਰਮਾਂ- ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਬਾਲ ਜਿਣਸੀ ਸ਼ੋਸ਼ਣ ਕੰਟੈਂਟ (Child Sexual Abuse Material - CSAM) ਨੂੰ ਰੋਕਣ 'ਚ ਹੋਈਆਂ ਸੰਚਾਲਨ ਖਾਮੀਆਂ ਲਈ ਮੁਆਫ਼ੀ ਮੰਗੀ ਹੈ।
ਰਿਪੋਰਟਾਂ ਅਨੁਸਾਰ, ਜ਼ਕਰਬਰਗ ਨੇ ਮੰਨਿਆ ਕਿ ਭਾਰਤ ਵਿੱਚ CSAM ਨਾਲ ਜੁੜਿਆ ਕੰਟੈਂਟ ਅਤੇ ਅਕਾਊਂਟਸ 'ਤੇ ਕਾਰਵਾਈ ਕਰਨ 'ਚ ਮੈਟਾ ਦੀਆਂ ਟੀਮਾਂ ਅਤੇ ਸਿਸਟਮ ਤੋਂ ਕੁਝ ਵੱਡੀਆਂ ਗਲਤੀਆਂ ਹੋਈਆਂ ਹਨ ਤੇ ਇਨ੍ਹਾਂ ਸਬੰਧੀ ਮੁਸ਼ਕਿਲਾਂ ਨਾਲ ਨਜਿੱਠਣ 'ਚ ਵੀ ਦੇਰੀ ਹੋਈ ਹੈ। ਜ਼ਕਰਬਰਗ ਨੇ ਵਿਸ਼ਵਾਸ ਦਿਵਾਇਆ ਕਿ ਕੰਪਨੀ ਆਪਣੇ ਏ.ਆਈ. ਸਿਸਟਮ ਅਤੇ ਮਨੁੱਖੀ ਨਿਰੀਖਕਾਂ ਦੀ ਸਮਰੱਥਾ ਨੂੰ ਵਧਾ ਰਹੀ ਹੈ, ਤਾਂ ਜੋ ਅਜਿਹੀ ਕਿਸੇ ਵੀ ਗੈਰ-ਕਾਨੂੰਨੀ ਕੰਟੈਂਟ ਨੂੰ ਤੁਰੰਤ ਪਛਾਣ ਕੇ ਡਿਲੀਟ ਕੀਤਾ ਜਾ ਸਕੇ।
ਇਹ ਵੀ ਪੜ੍ਹੋ- 20 ਮਿੰਟਾਂ 'ਚ 7 ਧਮਾਕੇ ! ਜੰਗ ਦੇ ਤਣਾਅ ਵਿਚਾਲੇ ਬੁਰੀ ਤਰ੍ਹਾਂ ਕੰਬ ਗਿਆ ਦੁਬਈ
ਜ਼ਿਕਰਯੋਗ ਹੈ ਕਿ ਜ਼ਕਰਬਰਗ ਦੀ ਇਹ ਮੁਆਫ਼ੀ ਅਜਿਹੇ ਸਮੇਂ ਆਈ ਹੈ ਜਦੋਂ ਭਾਰਤ ਸਰਕਾਰ ਅਤੇ ਆਨਲਾਈਨ ਸੁਰੱਖਿਆ ਏਜੰਸੀਆਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਨਿਯਮ ਲਾਗੂ ਕੀਤੇ ਜਾ ਰਹੇ ਹਨ ਅਤੇ ਲਾਪਰਵਾਹੀ ਵਰਤਣ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਏਅਰ ਇੰਡੀਆ ਟਰਬੂਲੈਂਸ ਹਾਦਸਾ: ਸਾਰੇ ਜ਼ਖਮੀ ਯਾਤਰੀਆਂ ਮਿਲੀ ਹਸਪਤਾਲ ਤੋਂ ਛੁੱਟੀ
NEXT STORY