ਗੈਜੇਟ ਡੈਸਕ– ਯਾਮਾਹਾ XSR ਫੈਮਲੀ ਦੀਆਂ ਰੈਟਰੋ ਕਲਾਸਿਕ ਬਾਈਕਸ ਆਪਣੇ ਖਾਸ ਕਲਾਸਿਕ ਡਿਜ਼ਾਈਨ ਅਤੇ ਮਾਡਰਨ ਪਾਵਰਫੁਲ ਇੰਜਣ ਦੇ ਬਿਹਤਰੀਨ ਬਲੈਂਡ ਦੇ ਚਲਦੇ ਬੇਹੱਦ ਪ੍ਰਸਿੱਧ ਹਨ। ਯਾਮਾਹਾ ਨੇ ਇਸ ਮੋਟਰਸਾਈਕਲ ਰੇਂਜ ’ਚ ਇਕ ਨਵੀੰ ਬਾਈਕ XSR 155 ਲਾਂਚ ਕੀਤਾ ਹੈ। ਯਾਮਾਹਾ XSR 155 ਦੀ ਸੇਲ ਕੰਪਨੀ ਨੇ ਥਾਈਲੈਂਡ ’ਚ ਸ਼ੁਰੂ ਕੀਤੀ ਹੈ, ਜਿਥੇ ਇਸ ਦੀ ਕੀਮਤ 91,500 ਬਾਟ (ਕਰੀਬ 2.1 ਲੱਖ ਰੁਪਏ) ਰੱਖੀ ਗਈ ਹੈ।
ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਬਾਕੀ ਇੰਟਰਨੈਸ਼ਨਲ ਬਾਜ਼ਾਰਾਂ ’ਚ ਵੀ ਜਲਦੀ ਲਾਂਚ ਕਰੇਗੀ, ਜਿਥੇ ਲੋਅ-ਕਪੈਸਿਟੀ ਸੈਗਮੈਂਟ ’ਚ ਬਾਈਕਸ ਦੀ ਮੰਗ ਜ਼ਿਆਦਾ ਹੈ। ਅਜਿਹੇ ’ਚ ਭਾਰਤ ਆਪਣੇ ਆਪ ਲਿਸਟ ’ਚ ਸਭ ਤੋਂ ਉਪਰ ਦਿਸਦਾ ਹੈ, ਜਿਥੇ ਗਾਹਕਾਂ ਨੂੰ ਕੰਪੈਕਟ ਰੈਟਰੋ ਕਲਾਸਿਕ ਮਸ਼ੀਨਾਂ ਪਸੰਦ ਆਉਂਦੀਆਂ ਹਨ। ਦੇਖਣ ਵਾਲੀ ਗੱਲ ਹੋਵੇਗੀ ਕਿ ਯਾਮਾਹਾ ਦਾ ਵੀ ਇਹੀ ਮੰਨਣਾ ਹੈ ਜਾਂ ਨਹੀਂ ਅਤੇ ਭਾਰਤ ’ਚ ਇਸ ਮੋਟਰਸਾਈਕਲ ਨੂੰ ਕਦੋਂ ਤਕ ਲਿਆਇਆ ਜਾਵੇਗਾ। ਨਵੀਂ XSR 155 ਬਾਈਕ ਯਾਮਾਹਾ YZF-R15 V3 ਪਲੇਟਫਾਰਮ ’ਤੇ ਆਧਾਰਿਤ ਹੈ।
ਖਾਸ ਹੈ ਬਾਈਕ ਦਾ ਡਿਜ਼ਾਈਨ
ਕੰਪਨੀ ਇਸੇ ਬੇਸ ’ਤੇ ਪਹਿਲਾਂ MT-15 ਸਟਰੀਟ ਫਾਈਟਰ ਵੀ ਡਿਜ਼ਾਈਨ ਕਰ ਚੁੱਕੀ ਹੈ। ਅਜਿਹੇ ’ਚ ਜੇਕਰ ਯਾਮਾਹਾ ਇਸ ਬਾਈਕ ਨੂੰ ਭਾਰਤ ’ਚ ਲਾਂਚ ਕਰਨ ਦਾ ਮੰਨ ਬਣਾਉਣੀ ਹੈ ਤਾਂ ਇਸ ਰੈਟਰੋ ਕਲਾਸਿੰਕ ਮੋਟਰਸਾਈਕਲ ਦੀ ਮੈਨਿਊਫੈਕਚਰਿੰਗ ਆਸਾਨੀ ਨਾਲ ਇਥੇ ਹੀ ਕੀਤੀ ਜਾ ਸਕੇਗੀ। ਥਾਈਲੈਂਡ ਦੇ ਸਪੈਸੀਫਿਕੇਸ਼ੰਸ ਵਾਲੇ MT-15 ਨਾਲੋਂ ਨਵੀਂ XSR 155 ਨੇ ਚੈਸਿਸ, ਇਨਵਰਟਿਡ ਟੈਲੀਸਕੋਪਿਕ ਫਰੰਟ ਫੋਕ, ਰੀਅਰ ਮੋਨਸ਼ਾਕ, ਇੰਜਣ ਅਤੇ ਕਈ ਕੰਪੋਨੈਂਟਸ ਲਏ ਹਨ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਵਿਚ ਗੋਲ ਐੱਲ.ਈ.ਡੀ. ਹੈੱਡਲੈਂਪ ਅਤੇ ਡਿਊਲ ਟੋਨ ਫਿਊਲ ਟੈਂਕ ਦਿੱਤਾ ਗਿਆ ਹੈ।
ਇੰਜਣ
ਨਵੀਂ XSR 155 ਬਾਈਕ ’ਚ 155 ਸੀਸੀ ਦਾ ਸਿੰਗਲ ਸਿਲੰਡਰ ਲਿਕਵਿਡ-ਕੂਲਡ ਇੰਜਣ ਦਿੱਤਾ ਗਿਆ ਹੈ, ਜੋ ਬਿਹਤਰ 19 ਬੀ.ਐੱਚ.ਪੀ. ਤਕ ਦੀ ਪਾਵਰ ਅਤੇ 14.7 ਐੱਨ.ਐੱਮ. ਦਾ ਟਾਰਕ ਦਿੰਦਾ ਹੈ। ਇਸ ਮੋਟਰਸਾਈਕਲ ’ਚ 6 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਬਾਕੀ ਇਕਵਿਪਮੈਂਟ ਦੀ ਗੱਲ ਕਰੀਏ ਤਾਂ ਬਾਈਕ ’ਚ ਡਿਊਲ ਚੈਨਲ ਏ.ਬੀ.ਐੱਸ., ਅਲੌਏ ਵ੍ਹੀਲਜ਼, ਡਿਜੀਟਲ ਇੰਸਟਰੀਮੈਂਟ ਕਲੱਸਟਰ, ਐੱਲ.ਈ.ਡੀ. ਹੈੱਡਲੈਂਪਸ ਅਤੇ ਸਪਿੱਲਪ ਕਲੱਚ ਮਿਲਦਾ ਹੈ। ਜੇਕਰ ਭਾਰਤ ’ਚ ਇਸ ਨੂੰ ਲਾਂਚ ਕੀਤਾ ਗਿਆ ਤਾਂ ਕੁਝ ਫੀਚਰਜ਼ ’ਚ ਕਟੌਤੀ ਕਰਦੇ ਹੋਏ ਇਸ ਨੂੰ 1.5 ਲੱਖ ਰੁਪਏ (ਐਕਸ-ਸ਼ੋਅਰੂਮ) ਤਕ ਦੇ ਮਾਰਕੀਟ ਪ੍ਰਾਈਜ਼ ’ਤੇ ਲਿਆਇਆ ਜਾ ਸਕਦਾ ਹੈ।
ਠੱਗੀ ਦਾ ਨਵਾਂ ਤਰੀਕਾ, SIM ਸਵੈਪਿੰਗ ਕਰਕੇ ਬੈਂਕ ਖਾਤੇ ’ਚੋਂ ਉਡਾਏ 18 ਲੱਖ ਰੁਪਏ
NEXT STORY