ਮੇਖ : ਪ੍ਰਾਪਰਟੀ ਦੇ ਕਿਸੇ ਕੰਮ ਲਈ ਕੋਈ ਯਤਨ ਨਹੀਂ ਕਰਨਾ ਚਾਹੀਦਾ, ਕਿਉਂਕਿ ਉਸ ਦੇ ਸਿਰੇ ਚੜ੍ਹਣ ਦੀ ਜ਼ਿਆਦਾ ਆਸ ਨਾ ਹੋਵੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਖ : ਆਪ ਜਨਰਲ ਤੌਰ ’ਤੇ ਬੇਸ਼ੱਕ ਹਿੰਮਤੀ, ਉਤਸ਼ਾਹੀ ਬਣੇ ਰਹੋਗੇ ਪਰ ਸਾਥੀਆਂ, ਦੋਸਤਾਂ ਦਾ ਮਨ ਮਰਜ਼ੀ ਮੁਤਾਬਕ ਸਹਿਯੋਗ ਸ਼ਾਇਦ ਨਾ ਮਿਲ ਸਕੇਗਾ।
ਮਿਥੁਨ : ਵਪਾਰ ਕਾਰੋਬਾਰ ਲਈ ਬੇਸ਼ੱਕ ਸਿਤਾਰਾ ਚੰਗਾ ਹੈ ਪਰ ਕੋਈ ਵੀ ਕੰਮਕਾਜੀ ਕੰਮ ਜਾਂ ਯਤਨ ਬੇ-ਧਿਆਨੀ ਨਾਲ ਨਾ ਕਰਨਾ ਸਹੀ ਰਹੇਗਾ।
ਕਰਕ : ਕਾਰੋਬਾਰੀ ਕੰਮਾਂ ਲਈ ਆਪ ਦੇ ਯਤਨ ਫਰੂਟਫੁੱਲ ਰਹਿਣਗੇ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ ਤਾਂ ਕਿ ਕੋਈ ਬੇ-ਕਸੂਰ ਆਪ ਦੇ ਗੁੱਸੇ ਦਾ ਸ਼ਿਕਾਰ ਨਾ ਹੋ ਜਾਵੇ।
ਸਿੰਘ : ਸਿਤਾਰਾ ਖਰਚਿਆਂ ਵਾਲਾ, ਇਸ ਲਈ ਸੋਚੇ-ਵਿਚਾਰੇ ਬਗੈਰ ਖਰਚ ਨਾ ਕਰਨਾ ਸਹੀ ਰਹੇਗਾ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ।
ਕੰਨਿਆ : ਡ੍ਰਿੰਕਸ, ਕੈਮੀਕਲਸ, ਪੇਂਟਸ, ਪੈਟ੍ਰੋਲੀਅਮ, ਸੀ. ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਦੇ ਕਾਰੋਬਾਰੀ ਯਤਨ ਚੰਗਾ ਨਤੀਜਾ ਦੇਣਗੇ।
ਤੁਲਾ : ਕਿਸੇ ਸਰਕਾਰੀ ਕੰਮ ਲਈ ਬੇਸ਼ੱਕ ਸਿਤਾਰਾ ਸਟ੍ਰਾਂਗ ਤਾਂ ਹੈ, ਤਾਂ ਵੀ ਕਿਸੇ ਅਫਸਰ ਦੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਕੋਈ ਵੀ ਯਤਨ ਸ਼ਾਇਦ ਸਿਰੇ ਨਾ ਚੜ੍ਹ ਸਕੇਗਾ।
ਬ੍ਰਿਸ਼ਚਕ : ਆਪ ਆਪਣੇ ਕਿਸੇ ਪਲਾਨ ਨੂੰ ਅੱਗੇ ਵਧਾਉਣ ਦਾ ਯਤਨ ਤਾਂ ਕਰ ਸਕਦੇ ਹੋ ਪਰ ਆਪ ਨੂੰ ਰੁਕਾਵਟਾਂ ਮੁਸ਼ਕਲਾਂ ਨਾਲ ਨਿਪਟਣਾ ਪੈ ਸਕਦਾ ਹੈ।
ਧਨ : ਸਿਤਾਰਾ ਸਿਹਤ ਖਾਸ ਕਰ ਕੇ ਪੇਟ ਲਈ ਠੀਕ ਨਹੀਂ, ਇਸ ਲਈ ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਨਾ ਕਰੋ, ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ।
ਮਕਰ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਤਬੀਅਤ ’ਚ ਖੁਸ਼ਦਿਲੀ ਵੀ ਰਹੇਗੀ ਪਰ ਕਿਸੇ-ਕਿਸੇ ਸਮੇਂ ਗੁੱਸਾ ਵੀ ਜਾਗਦਾ ਰਹੇਗਾ।
ਕੁੰਭ : ਸ਼ਤਰੂ ਆਪ ਦੇ ਖਿਲਾਫ ਕਾਫੀ ਸਰਗਰਮ ਰਹਿਣਗੇ, ਇਸ ਲਈ ਉਨ੍ਹਾਂ ਤੋਂ ਪੂਰੀ ਤਰ੍ਹਾਂ ਬਚਾਅ ਰੱਖਣਾ ਸਹੀ ਰਹੇਗਾ, ਮਨ ਵੀ ਅਸ਼ਾਂਤ-ਟੈਂਸ ਜਿਹਾ ਰਹੇਗਾ।
ਮੀਨ : ਯਤਨ ਕਰਨ ’ਤੇ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਤਾਂ ਵਧੇਗੀ ਪਰ ਆਸ ਮੁਤਾਬਕ ਨਹੀਂ, ਕਿਸੇ ਸਮੇਂ ਮਨੋਬਲ ’ਚ ਟੁੱਟਣ ਵੀ ਵਧੇਗੀ।
25 ਮਈ 2023, ਵੀਰਵਾਰ
ਜੇਠ ਸੁਦੀ ਤਿੱਥੀ ਛੱਠ (25 ਮਈ ਦਿਨ ਰਾਤ ਅਤੇ 26 ਨੂੰ ਸਵੇਰੇ 5.20ਤਕ)ਅਤੇ ਮਗਰੋਂ ਤਿੱਥੀ ਸਪਤਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ ’ਚ
ਚੰਦਰਮਾ ਕਰਕ ’ਚ
ਮੰਗਲ ਕਰਕ ’ਚ
ਬੁੱੱਧ ਮੇਖ ’ਚ
ਗੁਰੂ ਮੇਖ ’ਚ
ਸ਼ੁੱਕਰ ਮਿਥੁਨ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਜੇਠ ਪ੍ਰਵਿਸ਼ਟੇ 11, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 4 (ਜੇਠ), ਹਿਜਰੀ ਸਾਲ 1944, ਮਹੀਨਾ : ਜ਼ਿਲਕਾਦ, ਤਰੀਕ : 4 ਸੂਰਜ ਉਦੇ ਸਵੇਰੇ 5.31 ਵਜੇ, ਸੂਰਜ ਅਸਤ ਸ਼ਾਮ 7.19 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁੱਖ (ਸ਼ਾਮ 5.54 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਲੇਖਾ, ਯੋਗ : ਵ੍ਰਿਧੀ (ਸ਼ਾਮ 6.07 ਤੱਕ) ਅਤੇ ਮਗਰੋਂ ਯੋਗ ਧਰੁਵ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ),ਸ਼ਾਮ 5.54 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਲੇਖਾ ਨਕੱਸ਼ਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਅਰਿਣਯ ਛੱਠ, ਵਿੰਧਵਾਸਿਨੀ ਪੂਜਾ, ਸਾਈਂ ਟੇਂਓ ਰਾਮ (ਹਰਿਦੁਆਰ) ਪੁੰਨ ਤਿੱਥੀ, ਮੇਲਾ ਮਿਰਪਰੀ (ਮੰਡੀ ਹਿਮਾਚਲ ਸ਼ੁਰੂ)
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਧਨ ਰਾਸ਼ੀ ਵਾਲੇ ਸਫ਼ਰ ਕਰਨ ਤੋਂ ਕਰੋ ਗੁਰੇਜ਼, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY