ਨਵੀਂ ਦਿੱਲੀ : ਜੋਤਿਸ਼ ਸ਼ਾਸਤਰ ਦੇ ਨਜ਼ਰੀਏ ਤੋਂ ਫਰਵਰੀ 2026 ਦਾ ਆਖਰੀ ਹਫ਼ਤਾ ਬੇਹੱਦ ਖ਼ਾਸ ਹੋਣ ਜਾ ਰਿਹਾ ਹੈ। ਇਸ ਦੌਰਾਨ ਅਸਮਾਨ ਵਿੱਚ ਇੱਕ ਦੁਰਲੱਭ ਖਗੋਲੀ ਘਟਨਾ ਦੇਖਣ ਨੂੰ ਮਿਲੇਗੀ, ਜਿਸ ਨੂੰ 'ਪਲੈਨੇਟਰੀ ਅਲਾਈਨਮੈਂਟ' (Planetary Alignment) ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਕਈ ਵੱਡੇ ਗ੍ਰਹਿ ਇੱਕ ਸਿੱਧੀ ਰੇਖਾ ਵਿੱਚ ਨਜ਼ਰ ਆਉਣਗੇ, ਜਿਸ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ 'ਤੇ ਪਵੇਗਾ।
ਇੱਕੋ ਸਿੱਧੀ ਰੇਖਾ ਵਿੱਚ ਨਜ਼ਰ ਆਉਣਗੇ ਇਹ ਗ੍ਰਹਿ ਜੋਤਿਸ਼ ਗਣਨਾਵਾਂ ਅਨੁਸਾਰ, ਇਸ ਦੌਰਾਨ ਬੁੱਧ, ਸ਼ੁੱਕਰ, ਸ਼ਨੀ ਅਤੇ ਗੁਰੂ (ਬ੍ਰਹਸਪਤੀ) ਦੇ ਨਾਲ-ਨਾਲ ਯੂਰੇਨਸ ਅਤੇ ਨੇਪਚਿਊਨ ਵੀ ਇੱਕੋ ਲਾਈਨ ਵਿੱਚ ਦਿਖਾਈ ਦੇ ਸਕਦੇ ਹਨ। ਇਹ ਸਥਿਤੀ ਮਾਰਚ ਤੱਕ ਬਣੀ ਰਹਿਣ ਦੀ ਸੰਭਾਵਨਾ ਹੈ। ਵਿਸ਼ੇਸ਼ ਤੌਰ 'ਤੇ 28 ਫਰਵਰੀ ਦੇ ਆਲੇ-ਦੁਆਲੇ ਮੰਗਲ ਅਤੇ ਚੰਦਰਮਾ ਵੀ ਕੁੰਭ ਰਾਸ਼ੀ ਵਿੱਚ ਪਹੁੰਚ ਕੇ ਇਸ ਯੋਗ ਨੂੰ ਹੋਰ ਮਜ਼ਬੂਤ ਕਰਨਗੇ।
ਇਸ 'ਮਹਾ ਸੰਯੋਗ' ਨਾਲ ਇਨ੍ਹਾਂ 3 ਰਾਸ਼ੀਆਂ ਦੇ ਜੀਵਨ ਵਿੱਚ ਆਵੇਗਾ ਵੱਡਾ ਬਦਲਾਅ:
1. ਕੰਨਿਆ ਰਾਸ਼ੀ (Virgo): ਕੰਨਿਆ ਰਾਸ਼ੀ ਦੇ ਜਾਤਕਾਂ ਲਈ ਇਹ ਸਮਾਂ ਕਿਸਮਤ ਦਾ ਪੂਰਾ ਸਾਥ ਲੈ ਕੇ ਆਵੇਗਾ। ਜੋ ਯੋਜਨਾਵਾਂ ਲੰਬੇ ਸਮੇਂ ਤੋਂ ਰੁਕੀਆਂ ਹੋਈਆਂ ਸਨ, ਉਹ ਹੁਣ ਅੱਗੇ ਵਧਣਗੀਆਂ। ਨੌਕਰੀ ਵਿੱਚ ਤਰੱਕੀ (Promotion) ਜਾਂ ਕੋਈ ਨਵੀਂ ਵੱਡੀ ਜ਼ਿੰਮੇਵਾਰੀ ਮਿਲਣ ਦੇ ਯੋਗ ਹਨ। ਵਪਾਰੀਆਂ ਲਈ ਵੀ ਇਹ ਸਮਾਂ ਲਾਭਕਾਰੀ ਹੈ ਅਤੇ ਕੋਈ ਵੱਡੀ ਡੀਲ ਫਾਈਨਲ ਹੋ ਸਕਦੀ ਹੈ।
2. ਧਨੁ ਰਾਸ਼ੀ (Sagittarius): ਧਨੁ ਰਾਸ਼ੀ ਵਾਲਿਆਂ ਲਈ ਇਹ ਗ੍ਰਹਿ ਸੰਯੋਗ ਨਵੇਂ ਅਵਸਰ ਲੈ ਕੇ ਆ ਰਿਹਾ ਹੈ। ਵਪਾਰ ਵਿੱਚ ਵਿਸਤਾਰ ਅਤੇ ਨਵੀਂ ਸਾਂਝੇਦਾਰੀ (Partnership) ਦੇ ਮੌਕੇ ਮਿਲ ਸਕਦੇ ਹਨ। ਆਮਦਨ ਦੇ ਨਵੇਂ ਸਰੋਤ ਬਣਨਗੇ ਅਤੇ ਨੌਕਰੀ ਵਿੱਚ ਕਮਾਈ ਦੇ ਮੌਕੇ ਵਧਣਗੇ। ਨਿੱਜੀ ਜੀਵਨ ਵਿੱਚ ਖੁਸ਼ੀਆਂ ਆਉਣਗੀਆਂ ਅਤੇ ਰਿਸ਼ਤਿਆਂ ਵਿੱਚ ਤਾਲਮੇਲ ਬਿਹਤਰ ਹੋਵੇਗਾ।
3. ਮੀਨ ਰਾਸ਼ੀ (Pisces): ਆਰਥਿਕ ਪੱਖੋਂ ਇਹ ਸਮਾਂ ਮੀਨ ਰਾਸ਼ੀ ਵਾਲਿਆਂ ਲਈ ਬਹੁਤ ਸ਼ੁਭ ਰਹਿਣ ਵਾਲਾ ਹੈ। ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਰਾਹਤ ਮਿਲੇਗੀ ਅਤੇ ਆਮਦਨ ਵਿੱਚ ਵਾਧਾ ਹੋਣ ਦੇ ਸੰਕੇਤ ਹਨ। ਹਾਲਾਂਕਿ, ਆਮਦਨ ਵਧਣ ਦੇ ਨਾਲ-ਨਾਲ ਖਰਚਿਆਂ 'ਤੇ ਕਾਬੂ ਰੱਖਣਾ ਵੀ ਜ਼ਰੂਰੀ ਹੋਵੇਗਾ। ਕੰਮ ਅਤੇ ਨਿੱਜੀ ਜੀਵਨ ਵਿੱਚ ਸੰਤੁਲਨ ਬਣਾ ਕੇ ਚੱਲਣਾ ਫਾਇਦੇਮੰਦ ਰਹੇਗਾ।
ਉਜ਼ਬੇਕਿਸਤਾਨ ਕਫ਼ ਸਿਰਪ ਕਾਂਡ: ਸੁਪਰੀਮ ਕੋਰਟ ਨੇ ਫਾਰਮਾ ਕੰਪਨੀ ਨੂੰ ਪਾਈ ਝਾੜ
NEXT STORY