ਮੇਖ : ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਹੱਥ-ਪੈਰ ਮਾਰਦੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ਤੋਂ ਨਾ ਸਿਰਫ ਫਾਸਲਾ ਹੀ ਰੱਖੋ, ਜਦਕਿ ਉਨ੍ਹਾਂ ’ਤੇ ਭਰੋਸਾ ਵੀ ਨਾ ਕਰੋ।
ਬ੍ਰਿਖ : ਧਾਰਮਿਕ ਅਤੇ ਸਾਮਾਜਿਕ ਕੰਮਾਂ ’ਚ ਰੁਚੀ, ਇਰਾਦਿਆਂ-ਮਨੋਰਥਾਂ ’ਚ ਸਫਲਤਾ, ਪਲਾਨਿੰਗ, ਪ੍ਰੋਗਰਾਮਿੰਗ ਅੱਗੇ ਵਧਾਉਣ ਲਈ ਸਮਾਂ ਚੰਗਾ ਪਰ ਡਿਗਣ-ਫਿਸਲਣ ਦਾ ਡਰ।
ਮਿਥੁਨ : ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨਾ ਠੀਕ ਰਹੇਗਾ ਪਰ ਘਰੇਲੂ ਮੋਰਚੇ ’ਤੇ ਕੁਝ ਟੈਨਸ਼ਨ-ਪ੍ਰੇਸ਼ਾਨੀ ਰਹਿ ਸਕਦੀ ਹੈ।
ਕਰਕ : ਕਿਸੇ ਮਿੱਤਰ ਅਤੇ ਸੱਜਣ ਸਾਥੀ ਦੇ ਨਾਲ ਤਾਲਮੇਲ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਸ਼ਤਰੂ ਵੀ ਆਪ ਅੱਗੇ ਠਹਿਰ ਨਾ ਸਕਣਗੇ।
ਸਿੰਘ : ਖੇਤੀ-ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਅਤੇ ਗਾਰਮੈਂਟਸ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਗਲੇ ’ਚ ਖਰਾਬੀ ਦਾ ਡਰ ਰਹੇਗਾ, ਇਸ ਲਈ ਠੰਡੀਅਾਂ ਵਸਤਾਂ ਦੀ ਵਰਤੋਂ ਘੱਟ ਕਰੋ।
ਤੁਲਾ : ਕਿਉਂਕਿ ਸਿਤਾਰਾ ਉਲਝਣਾਂ ਝਮੇਲਿਆਂ ਅਤੇ ਪੇਚੀਦਗੀਆਂ ਵਾਲਾ ਹੈ, ਇਸ ਲਈ ਕੋਈ ਵੀ ਇੰਪੋਰਟੈਂਟ ਕੰਮ ਹੱਥ ’ਚ ਨਾ ਲਓ, ਕਿਉਂਕਿ ਉਹ ਸਿਰੇ ਨਹੀਂ ਚੜ੍ਹੇਗਾ।
ਬ੍ਰਿਸ਼ਚਕ : ਸਿਤਾਰਾ ਧਨ ਲਾਭ ਲਈ ਚੰਗਾ , ਯਤਨ ਕਰਨ ’ਤੇ ਕਾਰੋਬਾਰੀ ਪਲਾਨਿੰਗ ਚੰਗਾ ਨਤੀਜਾ ਦੇਵੇਗੀ, ਕੰਮਕਾਜੀ ਟੂਰਿੰਗ ਵੀ ਫਰੂਟਫੁਲ ਰਹੇਗੀ।
ਧਨ : ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ’ਚ ਸਫਲਤਾ ਤਾਂ ਮਿਲੇਗੀ ਪਰ ਭਰਪੂਰ ਜ਼ੋਰ ਲਗਾਉਣਾ ਜ਼ਰੂਰੀ ਹੋਵੇਗਾ, ਵੈਸੇ ਤੇਜ ਪ੍ਰਭਾਵ ਬਣਿਆ ਰਹੇਗਾ।
ਮਕਰ : ਸਿਹਤ ’ਚ ਕੁਝ ਸੁਧਾਰ ਹੋਵੇਗਾ, ਮਨੋਬਲ ’ਚ ਮਜ਼ਬੂਤੀ ਆਵੇਗੀ, ਇਰਾਦਿਆਂ ’ਚ ਸਫਲਤਾ ਮਿਲੇਗੀ, ਜਨਰਲ ਹਾਲਾਤ ਸੁਧਰਨਗੇ।
ਕੁੰਭ : ਸਿਹਤ ਦੇ ਮਾਮਲੇ ’ਚ ਸੁਚੇਤ ਰਹਿਣਾ ਜ਼ਰੂਰੀ ਹੋਵੇਗਾ, ਸਮਾਂ ਕਿਉਂਕਿ ਰੁਕਾਵਟਾਂ ਵਾਲਾ ਹੋਵੇਗਾ, ਇਸ ਲਈ ਪੂਰੀ ਤਰ੍ਹਾਂ ਚੌਕਸੀ ਰੱਖੋ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਕੁਝ ਨਾਰਾਜ਼ਗੀ ਰਹਿਣ ਦਾ ਡਰ।
3 ਜਨਵਰੀ 2024, ਬੁੱਧਵਾਰ
ਪੋਹ ਵਦੀ ਤਿੱਥੀ ਸਪਤਮੀ (ਰਾਤ 7.49 ਤੱਕ) ਅਤੇ ਮਗਰੋਂ ਤਿੱਥੀ ਅਸ਼ਟਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਕੰਨਿਆ ’ਚ
ਮੰਗਲ ਧਨ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਮੇਖ ’ਚ
ਸ਼ੁੱਕਰ ਬ੍ਰਿਸ਼ਚਕ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2080, ਪੋਹ ਪ੍ਰਵਿਸ਼ਟੇ 19, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 13 (ਪੋਹ), ਹਿਜਰੀ ਸਾਲ 1445, ਮਹੀਨਾ : ਜਮਾਦਿ ਉਲਸਾਨੀ, ਤਰੀਕ : 20, ਸੂਰਜ ਉਦੇ ਸਵੇਰੇ 7.31 ਵਜੇ, ਸੂਰਜ ਅਸਤ ਸ਼ਾਮ 5.33 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾ ਫਾਲਗੁਣੀ (ਬਾਅਦ ਦੁਪਹਿਰ 2.46 ਤਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ : ਸ਼ੌਭਨ (3 ਜਨਵਰੀ ਦਿਨ ਰਾਤ ਅਤੇ 4 ਨੂੰ ਸਵੇਰੇ 6.21 ਤੱਕ) ਅਤੇ ਮਗਰੋਂ ਯੋਗ ਅਤਿਗੰਡ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਤੁਲਾ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਲਈ ਚੰਗਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY