ਮੇਖ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਪਾਜ਼ੇਟਿਵ ਨਤੀਜਾ ਦੇਵੇਗੀ, ਜਨਰਲ ਤੌਰ ’ਤੇ ਵੀ ਆਪ ਹਰ ਫਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰਹੋਗੇ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਖ : ਕਿਸੇ ਵੱਡੇ ਆਦਮੀ ਦੇ ਸਹਿਯੋਗ ਨਾਲ ਆਪ ਨੂੰ ਆਪਣੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ ’ਚ ਮਦਦ ਮਿਲੇਗੀ ਪਰ ਘਰੇਲੂ ਮੋਰਚੇ ’ਤੇ ਪ੍ਰੇਸ਼ਾਨੀ, ਤਣਾਤਣੀ ਰਹਿਣ ਦਾ ਡਰ।
ਮਿਥੁਨ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਜਨਰਲ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਸੰਤਾਨ ਪੱਖੋਂ ਪ੍ਰੇਸ਼ਾਨੀ ਰਹਿ ਸਕਦੀ ਹੈ।
ਕਰਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਉੱਚੇ ਮਨੋਬਲ ਕਰਕੇ ਹਰ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਰਹੇਗਾ, ਤਬੀਅਤ ’ਚ ਜ਼ਿੰਦਾਦਿਲੀ ਰਹੇਗੀ।
ਸਿੰਘ : ਖਰਚ ਜਾਇਜ਼ ਅਤੇ ਫਿਜ਼ੂਲ ਵੀ ਹੋਣਗੇ, ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕੋਈ ਕੋਸ਼ਿਸ਼ ਬੇ-ਧਿਆਨੀ ਅਤੇ ਅਣਮੰਨੇ ਮਨ ਨਾਲ ਕਰੋ।
ਕੰਨਿਆ : ਸਿਤਾਰਾ ਡ੍ਰਿੰਕਸ, ਕੈਮੀਕਲਜ਼, ਰੰਗ ਰੋਗਨ, ਇੰਪੋਰਟ-ਐਕਸਪੋਰਟ ਦਾ ਕੰਮ ਕਰਨ ਵਾਲਿਆਂ ਲਈ ਕਾਰੋਬਾਰੀ ਤੌਰ ’ਤੇ ਚੰਗਾ, ਕੰਮਕਾਜੀ ਟੂਰਿੰਗ ਵੀ ਫਰੂਟਫੁਲ ਰਹੇਗੀ।
ਤੁਲਾ : ਕਿਸੇ ਅਫਸਰ ਦੇ ਸਾਫਟ-ਸੁਪੋਰਟਿਵ ਰੁਖ ਕਰ ਕੇ ਆਪ ਦੀ ਕੋਈ ਸਰਕਾਰੀ ਪ੍ਰਾਬਲਮ ਸੁਧਰ ਸਕਦੀ ਹੈ, ਵਿਰੋਧੀ ਵੀ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਨਗੇ।
ਬ੍ਰਿਸ਼ਚਕ : ਕਿਸੇ ਉਲਝੇ ਰੁੱਕੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਚੰਗਾ, ਯਤਨ ਕਰਨ ’ਤੇ ਕੋਈ ਸਕੀਮ ਮਨੋਰਥ ਵੀ ਸਿਰੇ ਚੜ੍ਹੇਗਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਧਨ : ਸਿਤਾਰਾ ਪੇਟ ਲਈ ਕਮਜ਼ੋਰ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਕੁਝ ਅਪਸੈੱਟ ਕਰ ਸਕਦਾ ਹੈ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਮਕਰ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ’ਚ ਸਫਲਤਾ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ ਸਦਭਾਅ ਬਣਿਆ ਰਹੇਗਾ।
ਕੁੰਭ : ਕਿਸੇ ਮਹਿਲਾ ਦੀ ਉੱਛਲਕੂਦ ਕਰ ਕੇ ਆਪ ਮਾਨਸਿਕ ਤੌਰ ’ਤੇ ਪ੍ਰੇਸ਼ਾਨ-ਅਪਸੈੱਟ ਰਹਿ ਸਕਦੇ ਹੋ, ਇਸ ਲਈ ਸੰਭਲ ਸੰਭਾਲ ਕੇ ਰਹਿਣਾ ਸਹੀ ਰਹੇਗਾ।
ਮੀਨ : ਧਾਰਮਿਕ, ਸਮਾਜਿਕ ਕੰਮਾਂ ’ਚ ਧਿਆਨ, ਆਪ ਦੀ ਪਲਾਨਿੰਗ ਆਪਣੇ ਟਾਰਗੈੱਟ ਵੱਲ ਵਧੇਗੀ, ਜਨਰਲ ਤੌਰ ’ਤੇ ਵੀ ਆਪ ਹਾਵੀ, ਪ੍ਰਭਾਵੀ, ਵਿਜਈ ਰਹੋਗੇ।
15 ਨਵੰਬਰ 2022, ਮੰਗਲਵਾਰ
ਮੱਘਰ ਵਦੀ ਤਿੱਥੀ ਸਪਤਮੀ (15 ਨਵੰਬਰ ਦਿਨ ਰਾਤ ਅਤੇ ਅਗਲੇ ਦਿਨ (16 ਨਵੰਬਰ) ਸਵੇਰੇ 5.50 ਤੱਕ) ਅਤੇ ਮਗਰੋਂ ਤਿੱਥੀ ਅਸ਼ਟਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਕਰਕ ’ਚ
ਮੰਗਲ ਬ੍ਰਿਖ ’ਚ
ਬੁੱੱਧ ਬ੍ਰਿਸ਼ਚਕ ’ਚ
ਗੁਰੂ ਮੀਨ ’ਚ
ਸ਼ੁੱਕਰ ਬ੍ਰਿਸ਼ਚਕ ’ਚ
ਸ਼ਨੀ ਮਕਰ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਕੱਤਕ ਪ੍ਰਵਿਸ਼ਟੇ 30, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 24 (ਕੱਤਕ), ਹਿਜਰੀ ਸਾਲ 1444, ਮਹੀਨਾ : ਰਬਿ ਉਲਸਾਨੀ, ਤਰੀਕ : 19, ਸੂਰਜ ਉਦੇ ਸਵੇਰੇ 6.59 ਵਜੇ, ਸੂਰਜ ਅਸਤ ਸ਼ਾਮ 5.25 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਖ (ਸ਼ਾਮ 4.13 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਲੇਖਾ, ਯੋਗ : ਸ਼ੁਕਲ (15-16 ਮੱਧ ਰਾਤ 12.31 ਤੱਕ) ਅਤੇ ਮਗਰੋਂ ਯੋਗ ਬ੍ਰਹਮ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਸ਼ਾਮ 4.13 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ (ਸ਼ਾਮ 4.38 ਤੱਕ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸੰਤ ਵਿਨੋਬਾ ਭਾਵੇ ਪੁੰਨ ਤਿੱਥੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੰਨਿਆ ਰਾਸ਼ੀ ਦਾ ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY