ਮਾਲੀ— ਅਫਰੀਕੀ ਦੇਸ਼ ਮਾਲੀ ਦੀ ਰਾਜਧਾਨੀ ਬਮਾਕੋ ’ਚ 3 ਮੰਜ਼ਲਾ ਇਮਾਰਤ ਢਹਿਣ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਅਤੇ ਸਥਾਨਕ ਮੀਡੀਆ ਨੇ ਦੱਸਿਆ ਕਿ ਐਤਵਾਰ ਨੂੰ ਇਕ ਨਿਰਮਾਣ ਅਧੀਨ ਇਮਾਰਤ ਅਚਾਨਕ ਤਾਸ਼ ਦੇ ਪੱਤਿਆਂ ਵਾਂਗ ਡਿੱਗ ਗਈ। ਨਾਗਰਿਕ ਸੁਰੱਖਿਆ ਮੰਤਰਾਲੇ ਨੇ ਦੱਸਿਆ ਕਿ ਸੋਮਵਾਰ ਸਵੇਰ ਤਕ 26 ਲੋਕਾਂ ਨੂੰ ਮਲਬੇ ’ਚੋਂ ਜ਼ਿੰਦਾ ਕੱਢਿਆ ਗਿਆ।
ਹਾਦਸੇ ’ਚ ਬਚੀ ਇਕ ਬੱਚੀ ਨੇ ਦੱਸਿਆ ਕਿ ਐਮਰਜੈਂਸੀ ਸੇਵਾ ਅਧਿਕਾਰੀਆਂ ਦੀ ਮਦਦ ਨਾਲ ਉਹ ਜ਼ਿੰਦਾ ਬਚੀ ਹੈ। ਮੰਤਰਾਲੇ ਨੇ ਦੱਸਿਆ ਕਿ ਇਮਾਰਤ ਦੇ ਮਾਲਕ ਖਿਲਾਫ ਜਾਂਚ ਸ਼ੁਰੂ ਕੀਤੀ ਗਈ ਹੈ। ਸਥਾਨਕ ਮੀਡੀਆ ਦੀ ਰਿਪੋਰਟ ’ਚ ਕਿਹਾ ਗਿਆ ਕਿ ਸਭ ਤੋਂ ਪਹਿਲਾਂ ਉੱਪਰਲੀ ਮੰਜ਼ਲ ਡਿੱਗੀ ਜਿਸ ਦੇ ਬਾਅਦ ਪੂਰਾ ਢਾਂਚਾ ਤਾਸ਼ ਦੇ ਪੱਤਿਆਂ ਵਾਂਗ ਢਹਿ ਢੇਰੀ ਹੋ ਗਿਆ। ਜ਼ਿਕਰਯੋਗ ਹੈ ਕਿ ਮਾਲੀ ’ਚ ਇਸ ਤਰ੍ਹਾਂ ਇਮਾਰਤਾਂ ਦਾ ਡਿੱਗਣਾ ਆਮ ਹੈ ਕਿਉਂਕਿ ਅਕਸਰ ਇਮਾਰਤਾਂ ਨੂੰ ਅਥਾਰਟੀ ਦੀ ਮਨਜ਼ੂਰੀ ਦੇ ਬਿਨਾ ਬਣਾਇਆ ਜਾਂਦਾ ਹੈ।
ਅਮਰੀਕਾ ’ਚ ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਦੀ ਹੋਈ ਪਛਾਣ
NEXT STORY