ਮਿੰਸਕ - ਬੇਲਾਰੂਸ ਵਿਚ ਤੇਜ਼ੀ ਨਾਲ ਫੈਲਦੇ ਕੋਰੋਨਾਵਾਇਰਸ ਦੇ ਬਾਵਜੂਦ ਸ਼ਨੀਵਾਰ ਨੂੰ ਦੂਜੇ ਵਿਸ਼ਵ ਯੁੱਧ ਵਿਚ ਨਾਜ਼ੀ ਜਰਮਨੀ ਦੀ ਹਾਰ ਦੀ ਖੁਸ਼ੀ ਵਿਚ ਇਕ ਫੌਜੀ ਪਰੇਡ ਆਯੋਜਿਤ ਕੀਤੀ ਗਈ, ਜਿਸ ਵਿਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਕੋਰੋਨਾਵਾਇਰਸ ਦੀ ਰੋਕਥਾਮ ਲਈ ਬੇਲਾਰੂਸ ਨੇ ਵੱਡੇ ਪੈਮਾਨੇ 'ਤੇ ਪਾਬੰਦੀਆਂ ਨਹੀਂ ਲਗਾਈਆਂ ਹਨ।
ਰਾਸ਼ਟਰਪਤੀ ਐਲੇਕਜ਼ੇਂਡਰ ਲੁਕਾਸ਼ੇਂਕੋ ਇਸ ਨਾਲ ਜੁੜੀਆਂ ਕੁਝ ਚਿੰਤਾਵਾਂ ਨੂੰ ਵਹਿਮ ਕਰਾਰ ਦੇ ਕੇ ਇਨ੍ਹਾਂ ਨੂੰ ਖਾਰਿਜ਼ ਕਰ ਚੁੱਕੇ ਹਨ। ਰਾਜਧਾਨੀ ਮਿੰਸਕ ਵਿਚ ਕਰੀਬ 3,000 ਫੌਜੀਆਂ ਨੇ ਪਰੇਡ ਕੱਢੀ, ਜਿਸ ਨੂੰ ਦੇਖਣ ਲਈ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋਈ। ਇਸ ਦੌਰਾਨ ਲੁਕਾਸ਼ੇਂਕੋ ਨੇ ਕਿਹਾ ਕਿ ਜੰਗ ਦੇ ਦਿਨਾਂ ਵਿਚ ਬੇਲਾਰੂਸ ਨਾਲ ਜੋ ਵਾਪਰਿਆ, ਉਸ ਦੀ ਤੁਲਨਾ ਅੱਜ ਦੇ ਦੌਰ ਦੀਆਂ ਮੁਸ਼ਕਿਲਾਂ ਨਾਲ ਨਹੀਂ ਕੀਤੀ ਜਾ ਸਕਦੀ। ਇਸ ਦੌਰਾਨ ਕੁਝ ਬਜ਼ੁਰਗ ਜੰਗ ਨਾਇਕ ਮਾਸਕ ਲਗਾਏ ਹੋਏ ਸਨ ਪਰ ਦਰਸ਼ਕਾਂ ਦੀ ਭੀੜ ਵਿਚ ਕੁਝ ਹੀ ਲੋਕਾਂ ਨੇ ਆਪਣੇ ਮੂੰਹ ਢੱਕ ਰੱਖੇ ਸਨ। ਕਰੀਬ 90 ਲੱਖ ਦੀ ਆਬਾਦੀ ਵਾਲੇ ਬੇਲਾਰੂਸ ਵਿਚ ਕੋਵਿਡ-19 ਦੇ ਹੁਣ ਤੱਕ 21 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ।
ਬਿਨਾਂ ਵੈਂਟੀਲੇਟਰ ਵੇਚੇ ਇਕ ਇੰਜੀਨੀਅਰ ਨੇ ਅਮਰੀਕਾ ਨੂੰ ਇੰਝ ਦਿੱਤਾ ਧੋਖਾ
NEXT STORY