ਅਲਬਰਟਾ- ਕੈਨੇਡਾ ਦੇ ਸੂਬੇ ਅਲਬਰਟਾ ਦੀ ਸਰਕਾਰ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੂਬੇ ਵਿਚ ਸਖ਼ਤਾਈ ਕਰਨ ਜਾ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਉੱਚ ਖ਼ਤਰੇ ਨੂੰ ਦੇਖਦਿਆਂ ਧਾਰਮਿਕ ਸਥਾਨਾਂ 'ਤੇ ਇਕੱਠੇ ਹੋਣ ਦੀ ਗਿਣਤੀ ਵੀ ਸੀਮਤ ਕੀਤੀ ਜਾ ਸਕਦੀ ਹੈ। ਹੋ ਸਕਦਾ ਹੈ ਕਿ ਕਾਰੋਬਾਰੀ ਅਦਾਰਿਆਂ ਨੂੰ ਖੋਲ੍ਹਣ ਜਾਂ ਬੰਦ ਕਰਨ ਦੇ ਸਮੇਂ 'ਤੇ ਵੀ ਇਸ ਦਾ ਅਸਰ ਪਵੇ।
ਅਲਬਰਟਾ ਦੇ ਮੁੱਖ ਮੰਤਰੀ ਨੇ ਇਸ ਦੇ ਸੰਕੇਤ ਦਿੱਤੇ ਹਨ। ਮੁੱਖ ਮੰਤਰੀ ਜੈਸਨ ਕੈਨੀ ਨੇ ਕਿਹਾ ਕਿ ਕੋਰੋਨਾ ਦੇ ਮਾਮਲੇ ਵਧਣ ਕਾਰਨ ਅਜਿਹਾ ਕਦਮ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਖੁਦ ਹੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਕੋਰੋਨਾ ਤੋਂ ਬਚਣਾ ਤੇ ਇਸ ਨੂੰ ਫੈਲਣ ਤੋਂ ਰੋਕਣਾ ਸਾਡੇ ਉੱਪਰ ਹੀ ਨਿਰਭਰ ਕਰਦਾ ਹੈ।
ਜਿੰਨੀ ਸਾਵਧਾਨੀ ਅਸੀਂ ਵਰਤਾਂਗੇ, ਓਨਾ ਹੀ ਸਾਡੇ ਲਈ ਫਾਇਦਾ ਹੋਵੇਗਾ। ਦੋ ਅਧਿਕਾਰੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਕੈਬਨਿਟ ਨੇ ਬੁੱਧਵਾਰ ਨੂੰ ਇਸ ਸਬੰਧੀ ਬੈਠਕ ਕੀਤੀ ਹੈ ਤੇ ਲੱਗਦਾ ਹੈ ਕਿ ਜਲਦੀ ਹੀ ਮੁੱਖ ਮੈਡੀਕਲ ਅਧਿਕਾਰੀ ਕੋਰੋਨਾ ਸਬੰਧੀ ਡਾਟਾ ਪੇਸ਼ ਕਰਨ ਤੇ ਸੂਬਾ ਨਵੀਂ ਹਿਦਾਇਤਾਂ ਦੀ ਘੋਸ਼ਣਾ ਕਰੇ। ਫਿਲਹਾਲ ਅਜੇ ਨਿਯਮ ਬਣਾਏ ਨਹੀਂ ਗਏ।
ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਵੱਲੋਂ ਆਨਲਾਈਨ ਪ੍ਰੋਗਰਾਮ 15 ਨਵੰਬਰ ਨੂੰ
NEXT STORY