ਬਿਲਿੰਗਜ਼— ਚੀਨ ਵਿਚ ਟੈਕਸੀ ਚਾਲਕ ਨੂੰ ਜਖ਼ਮੀ ਕਰਨ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤੇ ਗਏ ਇਕ ਅਮਰੀਕੀ ਵਿਦਿਆਰਥੀ 'ਤੇ ਲੱਗੇ ਇਲਜ਼ਾਮਾਂ ਨੂੰ ਵਾਪਸ ਲੈ ਲਿਆ ਗਿਆ ਹੈ। ਮੋਂਟਾਨਾ ਦੇ ਰਿਪਬਲੀਕਨ ਸੀਨੇਟਰ ਸਟੀਵ ਡੈਨੇਜ ਨੇ ਦੱਸਿਆ ਕਿ ਗੁਥਰੀ ਮੈਕਲਿਨ ਨੂੰ ਸੋਮਵਾਰ ਸਵੇਰੇ ਮੱਧ ਚੀਨ ਸਥਿਤ ਝੇਂਗਝੋਉ ਸ਼ਹਿਰ ਦੇ ਹਿਰਾਸਤ ਕੇਂਦਰ ਵਲੋਂ ਰਿਹਾਅ ਕਰ ਦਿੱਤਾ ਗਿਆ। ਵਿਦਿਆਰਥੀ ਦੀ ਮਾਂ ਜੇਨੀਫਰ ਮੈਕਲੀਨ ਨੇ ਡੈਨੇਜ ਦਫ਼ਤਰ ਨੂੰ ਭੇਜੀ ਈ-ਮੇਲ ਵਿਚ ਲਿਖਿਆ, ''ਪ੍ਰਾਰਥਨਾਵਾਂ ਦਾ ਜਵਾਬ ਮਿਲਿਆ, ਗੁਥਰੀ ਵਾਪਸ ਘਰ।'' ਜੇਨੀਫਰ ਨੇ ਆਪਣੇ ਬੇਟੇ ਦੀ ਰਿਹਾਈ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਇਸ 'ਤੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਉਹ ਝੇਂਗਝੋਉ ਵਿਚ ਪੜਾਉਂਦੀ ਹੈ ਅਤੇ ਉਨ੍ਹਾਂ ਦਾ ਪੁੱਤਰ ਉੱਥੇ ਉਨ੍ਹਾਂ ਨੂੰ ਮਿਲਣ ਗਿਆ ਸੀ। ਡੈਨੇਜ ਅਤੇ ਮੋਂਟਾਨਾ ਦੇ ਡੇਮੋਕਰੇਟ ਸੀਨੇਟਰ ਜਾਨ ਟੇਸਟਰ ਨੇ ਮੈਕਲੀਨ ਨੂੰ ਹਿਰਾਸਤ ਵਿਚ ਲੈਣ ਦੇ ਫੈਸਲੇ ਦਾ ਵਿਰੋਧ ਕੀਤਾ ਸੀ ਕਿਉਂਕਿ ਵਿਦਿਆਰਥੀ ਆਪਣੀ ਮਾਂ ਦਾ ਬਚਾਅ ਕਰ ਰਿਹਾ ਸੀ, ਜੋ ਕਿ ਬੋਲਾ ਹੈ। ਇਸ ਦੌਰਾਨ ਕਥਿਤ ਤੌਰ 'ਤੇ ਉਸਨੇ ਟੈਕਸੀ ਚਾਲਕ ਨੂੰ ਜ਼ਮੀਨ 'ਤੇ ਡਿੱਗਾ ਦਿੱਤਾ ਸੀ। ਘਟਨਾ 10 ਜੂਨ ਦੀ ਹੈ ਪਰ ਵਿਦਿਆਰਥੀ ਨੂੰ ਪੰਜ ਹਫ਼ਤੇ ਬਾਅਦ 16 ਜੁਲਾਈ ਨੂੰ ਹਿਰਾਸਤ ਵਿਚ ਲਿਆ ਗਿਆ ਸੀ।
ਇਨ੍ਹਾਂ ਕਾਰਨਾਂ ਕਾਰਨ ਖਾੜੀ ਦੇਸ਼ਾਂ ਵਿਚ ਹੋਈ ਭਾਰਤੀਆਂ ਦੀ ਸੰਖਿਆ ਵਿਚ ਕਮੀ
NEXT STORY