ਲੰਡਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਛੱਡਦਿਆਂ ਇਕ ਹੋਰ ਸੰਸਦ ਮੈਂਬਰ ਨੇ ਬੁੱਧਵਾਰ ਨੂੰ ਕਿਹਾ ਕਿ ‘ਟੋਰੀ’ ਹੁਣ ਅਯੋਗਤਾ ਅਤੇ ਵੰਡ ਦਾ ਸਮਾਨਾਰਥੀ ਬਣ ਗਿਆ ਹੈ। ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਨੂੰ ਟੋਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ- 24 ਘੰਟਿਆਂ ’ਚ ਸਾਹਮਣੇ ਆਇਆ ਮਰਡਰ ਮਿਸਟਰੀ ਦਾ ਘਿਨੌਣਾ ਸੱਚ, ਪਤੀ ਨੂੰ ਫਸਾਉਣ ਲਈ ਬਣਾਈ ਸੀ ਕਹਾਣੀ
ਡੋਵਰ ਤੋਂ ਸੰਸਦ ਮੈਂਬਰ ਨਤਾਲੀ ਐੱਲਫਿਸਕੇ ਨੇ ਲੇਬਰ ਪਾਰਟੀ ’ਚ ਸ਼ਾਮਲ ਹੋਣ ਲਈ ਕੰਜ਼ਰਵੇਟਿਵ ਪਾਰਟੀ ਛੱਡਦਿਆਂ ਸੁਨਕ ’ਤੇ ਵਾਅਦੇ ਤੋੜਨ ਅਤੇ ਮੁੱਖ ਵਾਅਦਿਆਂ ਨੂੰ ਭੁੱਲਣ ਦਾ ਦੋਸ਼ ਲਾਇਆ ਹੈ।
ਪਿਛਲੇ ਦੋ ਹਫ਼ਤਿਆਂ ਵਿਚ ਸੁਨਕ (43) ਦੀ ਪਾਰਟੀ ਵਿਚ ਇਹ ਦੂਜੀ ਦਲ ਬਦਲੀ ਹੈ। ਅਪ੍ਰੈਲ ਦੇ ਅਖੀਰ ’ਚ ਕੰਜ਼ਰਵੇਟਿਵ ਐੱਮ. ਪੀ. ਡੈਨ ਪੋਲਟਰ ਨੇ ਵੀ ਪਾਰਟੀ ਛੱਡ ਕੇ ਲੇਬਰ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ- ਇਸ ਪੰਜਾਬੀ ਨੌਜਵਾਨ ਨੇ ਵਧਾਇਆ ਮਾਣ, ਕੈਨੇਡਾ ਦੀ ਕ੍ਰਿਕਟ ਟੀਮ ਵੱਲੋਂ ਖੇਡੇਗਾ ਵਰਲਡ ਕੱਪ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
‘ਕੈਨੇਡਾ ਬਣ ਗਿਆ ਦੂਜਾ ਪਾਕਿਸਤਾਨ, ਜੁਰਮ ਕਰੋ ਤੇ ਉਥੇ ਪਨਾਹ ਲਓ’
NEXT STORY