ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਇਹਨਾਂ ਘਟਨਾਵਾਂ ਵਿਚ ਬੇਕਸੂਰ ਲੋਕ ਅਤੇ ਬੱਚੇ ਵੀ ਮਾਰੇ ਗਏ ਹਨ। ਸ਼ਨੀਵਾਰ ਦੇਰ ਰਾਤ ਫਿਲਾਡੇਲਫੀਆ ਦੇ ਸਾਊਥ ਸਟ੍ਰੀਟ ਐਂਟਰਟੇਨਮੈਂਟ ਡਿਸਟ੍ਰਿਕਟ ਦੇ ਭੀੜ-ਭੜੱਕੇ ਵਾਲੇ ਚੌਰਾਹੇ 'ਤੇ ਬੰਦੂਕਧਾਰੀਆਂ ਵੱਲੋਂ ਕੀਤੀ ਗੋਲੀਬਾਰੀ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 11 ਹੋਰ ਜ਼ਖਮੀ ਹੋ ਗਏ। ਫਿਲਾਡੇਲਫੀਆ ਵਿਚ ਹੋਈ ਗੋਲੀਬਾਰੀ ਦੇਸ਼ ਭਰ ਵਿੱਚ ਘੱਟੋ-ਘੱਟ 11 ਹਮਲਿਆਂ ਵਿੱਚੋਂ ਇੱਕ ਸੀ, ਜਿਸ ਵਿਚ ਜਿਸ ਵਿੱਚ ਚਾਰ ਜਾਂ ਇਸ ਤੋਂ ਵੱਧ ਪੀੜਤ ਸ਼ਾਮਲ ਸਨ, ਜਿਹਨਾਂ ਵਿਚ ਟੇਨੇਸੀ ਦੇ ਚੱਟਾਨੂਗਾ ਵਿਚ ਤਿੰਨ ਲੋਕ ਮਾਰੇ ਗਏ। ਗੰਨ ਵਾਇਲੈਂਸ ਆਰਕਾਈਵ ਦੇ ਅਨੁਸਾਰ, ਇੱਕ ਵੈਬਸਾਈਟ ਜੋ ਦੇਸ਼ ਭਰ ਵਿੱਚ ਗੋਲੀਬਾਰੀ ਨੂੰ ਟਰੈਕ ਕਰਦੀ ਹੈ ਦੇ ਮੁਤਾਬਕ, ਫੀਨਿਕਸ ਵਿਚ ਸਟ੍ਰਿਪ ਮਾਲ ਵਿਖੇ ਗੋਲੀਬਾਰੀ ਦੀ ਇੱਕ ਹੋਰ ਘਟਨਾ ਵਿਚ 14 ਸਾਲਾ ਕੁੜੀ ਦੀ ਮੌਤ ਹੋ ਗਈ ਅਤੇ ਅੱਠ ਲੋਕ ਜ਼ਖਮੀ ਹੋ ਗਏ। ਸਮੂਹਿਕ ਗੋਲੀਬਾਰੀ ਵਿੱਚ ਹੁਣ ਤੱਕ ਕੁੱਲ 17 ਲੋਕ ਮਾਰੇ ਗਏ ਅਤੇ 62 ਜ਼ਖਮੀ ਹੋਏ।ਇਸ ਸਬੰਧੀ ਅੰਕੜੇ ਜਾਰੀ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ - ਰੂਸ ਦਾ ਨਵਾਂ ਕਦਮ, 61 ਅਮਰੀਕੀ ਨਾਗਰਿਕਾਂ 'ਤੇ ਲਗਾਈਆਂ ਪਾਬੰਦੀਆਂ
ਪਿਛਲੇ ਹਫ਼ਤੇ ਚਟਾਨੂਗਾ ਵਿਚ ਦੂਜੀ ਸਮੂਹਿਕ ਗੋਲੀਬਾਰੀ
ਅਧਿਕਾਰੀਆਂ ਨੇ ਦੱਸਿਆ ਕਿ ਚਟਾਨੂਗਾ, ਟੈਨੇਸੀ ਪੁਲਸ ਐਤਵਾਰ ਤੜਕੇ ਕਈ ਬੰਦੂਕਧਾਰੀਆਂ ਦੁਆਰਾ ਗੋਲੀਬਾਰੀ ਦੀ ਇੱਕ ਘਟਨਾ ਬਾਅਦ ਤਿੰਨ ਲੋਕਾਂ ਦੀ ਮੌਤ ਅਤੇ 11 ਜ਼ਖਮੀ ਹੋਣ ਤੋਂ ਬਾਅਦ ਲਗਾਤਾਰ ਦੂਜੇ ਹਫ਼ਤੇ ਦੇ ਅੰਤ ਵਿੱਚ ਸ਼ਹਿਰ ਦੇ ਦੂਜੇ ਸਮੂਹਿਕ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ।ਗੋਲੀਬਾਰੀ ਤੜਕੇ 3 ਵਜੇ ਦੇ ਕਰੀਬ ਡਾਊਨਟਾਊਨ ਚਟਾਨੂਗਾ ਵਿੱਚ ਇੱਕ ਬਾਰ ਦੇ ਬਾਹਰ ਹੋਈ। ਇਕ ਹੋਰ ਗ੍ਰਾਫ ਜ਼ਰੀਏ ਬੀਤੇ 5 ਸਾਲਾਂ ਵਿਚ ਹੋਈ ਗੋਲੀਬਾਰੀ ਕਾਰਨ ਹੋਈਆਂ ਮੌਤਾਂ ਦਾ ਵੇਰਵਾ ਦਿੱਤਾ ਗਿਆ ਹੈ। ਇਸ ਦੇ ੍ਅੰਕੜੇ ਤੁਹਾਨੂੰ ਅੰਦਰ ਤੱਕ ਹਿਲਾ ਦੇਣਗੇ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਚਿਤਾਵਨੀ ਦੇ ਬਾਵਜੂਦ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਕਮੀ ਨਹੀਂ ਆਈ ਹੈ। ਬਾਈਡੇਨ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇੱਥੇ ਦੱਸ ਦਈਏ ਕਿ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਨਿਊਯਾਰਕ ਸਿਟੀ ਦੀ ਗਵਰਨਰ ਕੈਥੀ ਹੋਚੁਲ ਨੇ ਇਕ ਨਵੇਂ ਕਾਨੂੰਨ 'ਤੇ ਦਸਤਖ਼ਤ ਕੀਤੇ ਹਨ, ਜਿਸ ਤਹਿਤ ਸੂਬੇ 'ਚ ਹੁਣ 21 ਸਾਲ ਤੋਂ ਘੱਟ ਉਮਰ ਦੇ ਲੋਕ ਅਰਧ-ਆਟੋਮੈਟਿਕ ਰਾਈਫਲਾਂ ਨਹੀਂ ਖਰੀਦ ਸਕਣਗੇ। ਨਿਊਯਾਰਕ ਅਮਰੀਕਾ ਦਾ ਪਹਿਲਾ ਸੂਬਾ ਹੈ ਜਿਸ ਨੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਇੰਨਾ ਵੱਡਾ ਕਦਮ ਚੁੱਕਿਆ ਹੈ। ਹੋਚੁਲ ਨੇ 10 ਜਨਤਕ ਸੁਰੱਖਿਆ ਬਿੱਲਾਂ 'ਤੇ ਦਸਤਖ਼ਤ ਕੀਤੇ, ਜਿਨ੍ਹਾਂ ਵਿੱਚੋਂ ਇੱਕ ਨੂੰ ਨਵੇਂ ਹਥਿਆਰਾਂ 'ਤੇ 'ਮਾਈਕ੍ਰੋਸਟੈਂਪਿੰਗ' ਦੀ ਲੋੜ ਹੋਵੇਗੀ।
ਬ੍ਰਿਟੇਨ 'ਚ ਮੰਕੀਪਾਕਸ ਦੇ 77 ਨਵੇਂ ਮਾਮਲੇ, ਅਫਰੀਕਾ ਤੋਂ ਬਾਹਰ ਲਾਗ ਦਾ ਸਭ ਤੋਂ ਵੱਡਾ ਫੈਲਾਅ
NEXT STORY