ਬਾਜਿੰਗ— ਚੀਨ ਦੇ ਵੱਖ-ਵੱਖ ਹਿੱਸਿਆਂ 'ਚ ਜੁਲਾਈ ਤੇ ਅਗਸਤ ਮਹੀਨੇ ਆਏ ਹੜ੍ਹ ਕਾਰਨ ਘੱਟ ਤੋਂ ਘੱਟ 201 ਲੋਕਾਂ ਦੀ ਜਾਨ ਚਲੀ ਗਈ ਤੇ 63 ਹੋਰ ਲੋਕ ਲਾਪਤਾ ਹੋ ਗਏ। ਸਰਕਾਰੀ ਰਾਹਤ ਤੇ ਬਚਾਅ ਸੇਵਾਵਾਂ ਦੇ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ।
ਸਭ ਤੋਂ ਹਾਲ 'ਚ ਮੌਤਾਂ ਸਿਚੁਆਨ 'ਚ ਹੋਈਆਂ, ਜਿੱਥੇ ਬੁੱਧਵਾਰ ਸਵੇਰੇ 8 ਲੋਕਾਂ ਦੀ ਮੌਤ ਹੋ ਗਈ ਤੇ ਹੋਰ 23 ਲੋਕ ਲਾਪਤਾ ਹੋ ਗਏ। ਇਸ ਤੋਂ ਪਹਿਲਾਂ ਅਗਸਤ 'ਚ ਟਾਈਫੂਨ ਲੇਕਿਮਾ ਦੇ ਕਾਰਨ 39 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 9 ਲੋਕ ਲਾਪਤਾ ਹੋ ਗਏ ਹਨ। ਜੁਲਾਈ 'ਚ ਮੀਂਹ ਨਾਲ ਸਬੰਧਤ ਘਟਨਾਵਾਂ 'ਚ ਕੁੱਲ 154 ਲੋਕਾਂ ਦੀ ਮੌਤ ਹੋਈ ਤੇ 31 ਹੋਰ ਲਾਪਤਾ ਹੋ ਗਏ ਜਦਕਿ 13 ਲੱਖ ਲੋਕਾਂ ਨੂੰ ਮਜਬੂਰ ਹੋ ਕੇ ਆਪਣਾ ਘਰ ਛੱਡਣਾ ਪਿਆ।
ਆਸਟ੍ਰੇਲੀਆ : ਬ੍ਰਾਈਬੀ ਆਈਲੈਂਡ 'ਚ ਝਾੜੀਆਂ ਨੂੰ ਲੱਗੀ ਅੱਗ
NEXT STORY