ਨਵੀਂ ਦਿੱਲੀ : ਜੁਲਾਈ ਮਹੀਨਾ ਕੱਲ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ 6 ਦਿਨ ਬੈਂਕ ਬੰਦ ਰਹਿਣਗੇ । ਵੀਕਐਂਡ ਦੀ ਛੁੱਟੀਆਂ ਤੋਂ ਇਲਾਵਾ ਜੁਲਾਈ ਵਿੱਚ ਕਈ ਸੂਬਿਆਂ 'ਚ ਖੇਤਰੀ ਤਿਉਹਾਰਾਂ, ਸੱਭਿਆਚਾਰਕ ਸਮਾਗਮਾਂ ਅਤੇ ਵਿਸ਼ੇਸ਼ ਮੌਕਿਆ ਕਾਰਨ ਕਈ ਸੂਬਿਆਂ ਵਿੱਚ ਵੱਖ-ਵੱਖ ਦਿਨਾਂ 'ਤੇ ਬੈਂਕ ਬੰਦ ਰਹਿਣਗੇ । ਜੇਕਰ ਤੁਸੀਂ ਅਗਲੇ ਮਹੀਨੇ ਕਿਸੇ ਕੰਮ ਲਈ ਬੈਂਕ ਜਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਇਹ ਲੀਸਟ ਇਕ ਵਾਰੀੀ ਜ਼ਰੂਰ ਦੇਖਣੀ ਚਾਹੀਦੀ ਹੈ।
ਇਸ ਦਿਨ ਬੰਦ ਰਹਿਣਗੇ ਬੈਂਕ
5 ਜੁਲਾਈ, 2026 : ਪੂਰੇ ਦੇਸ਼ ਵਿੱਚ ਐਤਵਾਰ ਕਰਕੇ ਛੁੱਟੀ ਰਹੇਗੀ।
6 ਜੁਲਾਈ, 2026 : ਉੱਤਰ-ਪੂਰਬੀ ਰਾਜ ਮਿਜ਼ੋਰਾਮ ਵਿਚ ਬੈਂਕ 6 ਜੁਲਾਈ ਨੂੰ Mizo Hmeichhe Insuihkhawm Pawl (MHIP) ਦੇ ਕਾਰਨ ਬੰਦ ਰਹਿਣਗੇ। ਇਹ ਰਾਜ ਦਾ ਸਭ ਤੋਂ ਵੱਡਾ ਮਹਿਲਾ ਭਲਾਈ ਕਲਿਆਣ ਸੰਗਠਨ ਹੈ ।
9 ਜੁਲਾਈ, 2026 : ਮੇਘਾਲਿਆ ਵਿਚ ਬੈਂਕ 9 ਜੁਲਾਈ, 2026 ਨੂੰ 'ਬੇਹ ਦੇਇਨਖਾਲਮ' ਦੇ ਮੌਕੇ 'ਤੇ ਬੰਦ ਰਹਿਣਗੇ । ਇਹ ਮੇਘਾਲਿਆ ਵਿੱਚ ਪਨਾਰ (ਜਯੰਤੀਆ) ਕਬੀਲੇ ਦੁਆਰਾ ਮਨਾਇਆ ਜਾਣ ਵਾਲਾ ਇੱਕ ਪ੍ਰਮੁੱਖ ਸੱਭਿਆਚਾਰਕ ਅਤੇ ਧਾਰਮਿਕ ਤਿਉਹਾਰ ਹੈ।
11 ਜੁਲਾਈ, 2026 : ਦੂਜਾ ਸ਼ਨਿਵਾਰ ਹੋਣ ਕਰਕੇ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ।
12 ਜੁਲਾਈ, 2026 : ਪੂਰੇ ਦੇਸ਼ 'ਚ ਬੈਂਕ ਐਤਵਾਰ ਦੀ ਛੁੱਟੀ ਰਹੇਗੀ।
16 ਜੁਲਾਈ, 2026 : ਓਡੀਸ਼ਾ, ਉੱਤਰਾਖੰਡ ਅਤੇ ਮਨੀਪੁਰ ਵਿਚ 16 ਜੁਲਾਈ, 2026 ਨੂੰ ਰੱਥ ਯਾਤਰਾ/ ਕਾਂਗ ਅਤੇ ਹਰੇਲਾ ਤਿਉਹਾਰ ਮਨਾਉਣ ਲਈ ਬੈਂਕ ਬੰਦ ਰਹਿਣਗੇ।
17 ਜੁਲਾਈ, 2026 : ਮੇਘਾਲਿਆ ਵਿੱਚ 17 ਜੁਲਾਈ, 2026 ਨੂੰ 'ਯੂ ਤਿਰੋਟ ਸਿੰਘ' ਦੀ ਬਰਸੀ ਮਨਾਉਣ ਲਈ ਬੈਂਕ ਬੰਦ ਰਹਿਣਗੇ।
18 ਜੁਲਾਈ, 2026 : ਸਿੱਕਮ ਵਿੱਚ 18 ਜੁਲਾਈ, 2026 ਨੂੰ ਬੁੱਧੀ ਤਿਉਹਾਰ Drukpa Tshe-zi ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ।
19 ਜੁਲਾਈ, 2026 : ਪੂਰੇ ਦੇਸ਼ 'ਚ ਬੈਂਕ ਐਤਵਾਰ ਦੀ ਛੁੱਟੀ ਰਹੇਗੀ।
22 ਜੁਲਾਈ, 2026: ਤ੍ਰਿਪੁਰਾ ਵਿੱਚ 22 ਜੁਲਾਈ, 2026 ਨੂੰ 'ਖਾਰਚੀ ਪੂਜਾ' ਤਿਉਹਾਰ ਕਾਰਨ ਬੈਂਕ ਬੰਦ ਰਹਿਣਗੇ।
25 ਜੁਲਾਈ, 2026: ਮਹੀਨੇ ਦੇ ਚੌਥੇ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
26 ਜੁਲਾਈ, 2026: ਪੂਰੇ ਦੇਸ਼ 'ਚ ਬੈਂਕ ਐਤਵਾਰ ਦੀ ਛੁੱਟੀ ਰਹੇਗੀ।
ਪੰਜਾਬ 'ਚ ਬਿਜਲੀ ਦੀ ਘਾਟ ਨੂੰ ਲੈ ਕੇ ਸੁਖਬੀਰ ਬਾਦਲ ਨੇ ਘੇਰੀ ਸੂਬਾ ਸਰਕਾਰ
NEXT STORY