ਇੰਟਰਨੈਸ਼ਨਲ ਡੈਸਕ : ਬਲੋਚਿਸਤਾਨ ਦੇ ਗਵਾਦਰ ਜ਼ਿਲ੍ਹੇ ਦੇ ਤੱਟਵਰਤੀ ਕਸਬੇ ਪਾਸਨੀ ਵਿੱਚ ਇੱਕ ਸਕੂਲ ਅਧਿਆਪਕ ਪਰਵੇਜ਼ ਮਜ਼ਾਰ ਨੂੰ ਕਥਿਤ ਤੌਰ 'ਤੇ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਦੇ ਵਾਪਰ ਜਾਣ ਮਗਰੋਂ ਮ੍ਰਿਤਕ ਅਧਿਆਪਕ ਦੇ ਪਰਿਵਾਰ ਅਤੇ ਸਥਾਨਕ ਨਿਵਾਸੀਆਂ ਵਿੱਚ ਭਾਰੀ ਰੋਸ ਦਿਖਾਈ ਦਿੱਤਾ, ਜਿਸ ਕਰਕੇ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪਰਿਵਾਰਕ ਮੈਂਬਰਾਂ ਅਨੁਸਾਰ, ਪਰਵੇਜ਼ ਮਜ਼ਹਰ ਨੂੰ ਉਸਦੇ ਪਰਿਵਾਰ ਦੇ ਸਾਹਮਣੇ ਅਗਵਾ ਕਰ ਲਿਆ ਗਿਆ ਸੀ ਅਤੇ ਅਗਲੇ ਦਿਨ ਉਸਦੀ ਲਾਸ਼ ਮਿਲੀ।
ਇਹ ਵੀ ਪੜ੍ਹੋ : ਦੀਵਾਲੀ 'ਤੇ ਸਰਕਾਰੀ ਮੁਲਾਜ਼ਮਾਂ ਦੀ ਬੱਲੇ-ਬੱਲੇ ! 63 ਫ਼ੀਸਦੀ ਹੋਵੇਗਾ DA, ਤਨਖ਼ਾਹ 'ਚ ਵੀ ਹੋਵੇਗਾ ਬੰਪਰ ਵਾਧਾ
ਇਸ ਮਾਮਲੇ ਦੇ ਸਬੰਧ ਵਿਚ ਉਨ੍ਹਾਂ ਨੇ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਅਧਿਕਾਰੀਆਂ 'ਤੇ ਕਤਲ ਦੇ ਦੋਸ਼ੀ, ਯਾਨੀ ਕਿ ਰਾਜ-ਸਮਰਥਿਤ 'ਡੈਥ ਸਕੁਐਡ' ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਬਚਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਪ੍ਰਦਰਸ਼ਨਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਇੱਕ ਰਾਜ-ਸਮਰਥਿਤ ਹਥਿਆਰਬੰਦ ਸਮੂਹ (ਜਿਸਨੂੰ 'ਡੈਥ ਸਕੁਐਡ' ਕਿਹਾ ਜਾਂਦਾ ਹੈ) ਉਸਨੂੰ ਇੱਕ ਨਿੱਜੀ ਤਸੀਹੇ ਕੇਂਦਰ ਵਿੱਚ ਲੈ ਗਿਆ, ਜਿੱਥੇ ਉਸਦੀ ਹੱਤਿਆ ਕਰ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਪਾਕਿਸਤਾਨੀ ਸੁਰੱਖਿਆ ਬਲ ਅਤੇ ਅਧਿਕਾਰੀ ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਨ੍ਹਾਂ ਦੀ ਰੱਖਿਆ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਦੇ ਰਹੇ ਹਨ।
ਇਹ ਵੀ ਪੜ੍ਹੋ : 1,00,00,000 ਤੋਂ ਵੱਧ ਦੀ ਡਰੱਗਜ਼! ਤਾਮਿਲਨਾਡੂ ’ਚ DRI ਦੇ ਹੱਥ ਲੱਗੀ ਵੱਡੀ ਸਫਲਤਾ, 4 ਗ੍ਰਿਫ਼ਤਾਰ
ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੇ ਪਾਸਨੀ ਪ੍ਰੈਸ ਕਲੱਬ ਦੇ ਬਾਹਰ ਇਨਸਾਫ਼ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਉਹ ਮਕਰਾਨ ਕੋਸਟਲ ਹਾਈਵੇਅ ਨੂੰ ਜਾਮ ਕਰ ਦੇਣਗੇ। ਮਿਲੀ ਜਾਣਕਾਰੀ ਮੁਤਾਬਕ ਪਰਵੇਜ਼ ਮਜ਼ਹਰ ਬਲੋਚਿਸਤਾਨ ਦੇ ਗਵਾਦਰ ਜ਼ਿਲ੍ਹੇ ਦੇ ਤੱਟਵਰਤੀ ਕਸਬੇ ਪਾਸਨੀ ਦੇ ਸਰਕਾਰੀ ਹਾਈ ਸਕੂਲ ਬੱਬਰ ਸ਼ੋਰ ਵਿੱਚ ਅਰਬੀ ਦੇ ਅਧਿਆਪਕ ਸੀ। ਇੱਕ ਅਧਿਆਪਕ ਦੀ ਹੱਤਿਆ ਤੋਂ ਬਾਅਦ ਬਲੋਚਿਸਤਾਨ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ, ਜਿਸ ਵਿੱਚ ਪਾਕਿਸਤਾਨੀ ਫੌਜ 'ਤੇ ਸ਼ੱਕੀਆਂ ਨੂੰ ਬਚਾਉਣ ਦਾ ਦੋਸ਼ ਲਗਾਇਆ ਗਿਆ। ਇਨ੍ਹਾਂ ਸਮੂਹਾਂ 'ਤੇ ਬਲੋਚਿਸਤਾਨ ਵਿੱਚ ਆਮ ਨਾਗਰਿਕਾਂ, ਰਾਜਨੀਤਿਕ ਕਾਰਕੁਨਾਂ ਅਤੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਹੈ। ਬਲੋਚਿਸਤਾਨ ਇੱਕ ਅਜਿਹਾ ਸੂਬਾ ਹੈ ਜੋ ਲੰਬੇ ਸਮੇਂ ਤੋਂ ਬਗਾਵਤ ਅਤੇ ਸੁਰੱਖਿਆ ਬਲਾਂ ਦੀ ਭਾਰੀ ਕਾਰਵਾਈ ਤੋਂ ਪ੍ਰਭਾਵਿਤ ਰਿਹਾ ਹੈ।
ਇਹ ਵੀ ਪੜ੍ਹੋ : 'ਜੈ ਮਾਤਾ ਦੀ...; ਪੰਜਾਬੀ ਪਰਿਵਾਰ ਨੇ ਇੱਛਾ ਪੂਰੀ ਹੋਣ 'ਤੇ ਮਾਂ ਜਵਾਲਾ ਜੀ ਮੰਦਰ 'ਚ ਚੜ੍ਹਾਇਆ ਸੋਨੇ ਦਾ ਛੱਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਗਲੇ 10 ਸਾਲਾਂ 'ਚ ਦੁਨੀਆ 'ਚ ਹੋਣਗੇ 80 ਕਰੋੜ ਬੇਰੁਜ਼ਗਾਰ; ਅਜੇ ਬੰਗਾ ਨੇ ਜਾਰੀ ਕੀਤੀ ਇਹ ਚਿਤਾਵਨੀ
NEXT STORY