ਮਿਲਾਨ, (ਸਾਬੀ ਚੀਨੀਆ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦੇ ਨਵੰਬਰ 'ਚ ਹੋਣ ਵਾਲੇ ਆਮ ਇਜਲਾਸ ਵਿਚ ਹੋਣ ਵਾਲੀ ਪ੍ਰਕਿਰਿਆ ਨੂੰ ਲੈ ਕੇ ਕਿਆਸ ਅਰਾਈਆ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਪ੍ਰਧਾਨਗੀ ਦੇ ਚਾਹਵਾਨਾਂ ਵਲੋਂ ਅੰਦਰ ਖਾਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ ਪ੍ਰਕਾਸ਼ ਸਿੰਘ ਬਾਦਲ ਤੱਕ ਪਹੁੰਚ ਕਰਕੇ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਪਰ ਇਹ ਸੋਚਣ ਵਾਲੀ ਗੱਲ ਹੈ ਕਿ ਪਾਰਟੀ ਹਾਈਕਮਾਂਡ ਪ੍ਰਧਾਨ ਦੀ
ਤਬਦੀਲੀ ਚਾਹੁੰਦੀ ਵੀ ਹੈ ਜਾ ਨਹੀ? ਗੱਲ ਇਹ ਵੀ ਸੋਚਣ ਵਾਲੀ ਵੀ ਹੈ ਜੇ ਅਕਾਲੀ ਦਲ ਕਿਸੇ ਤਰ੍ਹਾਂ ਦੀ ਤਬਦੀਲੀ ਕਰਨਾ ਚਾਹੁੰਦਾ ਹੈ ਕਿ ਉਨ੍ਹਾਂ ਕੋਲ ਮੌਜੂਦਾ ਪ੍ਰਧਾਨ ਸ. ਕ੍ਰਿਪਾਲ ਸਿੰਘ ਬੰਡੂਗਰ ਦੇ ਕੱਦ ਦਾ ਕੋਈ ਦੂਜਾ ਬਦਲ ਹੈ ਜੋ ਸਿੱਖ ਸੰਗਤ ਦੀਆਂ ਆਸਾਂ 'ਤੇ ਖਰਾ ਉੱਤਰ ਸਕੇ। ਬੇਸ਼ੱਕ ਪ੍ਰਧਾਨ ਅਕਾਲੀ ਦਲ ਨਾਲ ਸੰਬੰਧਤ ਆਗੂ ਹੀ ਬਣਨਾ ਹੈ ਪਰ ਵਿਦੇਸ਼ਾਂ ਵਿਚ ਵੱਸਦੇ ਸਿੱਖ ਜਾਂ ਹੋਰ ਸੰਗਤ ਇਹ ਨਹੀਂ ਚਾਹੁੰਦੀ ਕਿ ਕਿਸੇ ਅਕਾਲੀ ਐਮ.ਐਲ.ਏ. ,ਐਮ.ਪੀ ਜਾਂ ਸਾਬਕਾ ਕੈਬਨਿਟ ਮੰਤਰੀ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਜਾਵੇ, ਜੇ ਅਜਿਹਾ ਹੁੰਦਾ ਹੈ ਤਾਂ ਬਾਦਲ ਪਰਿਵਾਰ ਨੂੰ ਵਿਦੇਸ਼ੀ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ।
ਗੱਲ ਕਰੀਏ ਪ੍ਰੋ, ਕ੍ਰਿਪਾਲ ਬੰਡੂਗਰ ਦੇ ਮਜਬੂਤ ਪੱਖ ਦੀ ਤਾਂ ਉਹ ਆਪਣੀ ਕਾਬਲੀਅਤ, ਬੋਲ-ਬਾਣੀ ਤੇ ਸੂਝ-ਬੂਝ ਕਰਕੇ ਹੋਰਨਾਂ ਦੇ ਮੁਕਾਬਲੇ ਮਜ਼ਬੂਤ ਦਾਅਵੇਦਾਰ ਮੰਨ ਜਾ ਰਹੇ ਹਨ। ਦੂਜਾ ਉਨ੍ਹਾਂ 'ਤੇ ਸਿਆਸੀ ਆਗੂਆਂ ਵਾਂਗ ਕੋਈ ਝੂਠੇ-ਸੱਚੇ ਇਲਜ਼ਾਮ ਵੀ ਨਹੀਂ ਲੱਗੇ ਤੇ ਇਕ ਆਜ਼ਾਦ ਕਿਸਮ ਦੇ ਵਿਅਕਤੀ ਹੋਣ ਕਰਕੇ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਉਣਾ ਵੀ ਜਾਣਦੇ ਹਨ ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਦੇ ਚਾਹਵਾਨਾਂ ਚੋ ਪ੍ਰੋ, ਕ੍ਰਿਪਾਲ ਸਿੰਘ ਬੰਡੂਗਰ ਸਭ ਤੋਂ ਮਜ਼ਬੂਤ ਤੇ ਕੱਦਵਾਰ ਆਗੂ ਹਨ। ਉਨ੍ਹਾਂ ਨੂੰ ਮੁੜ ਤੋਂ ਪ੍ਰਧਾਨ ਬਣਾ ਕੇ ਸ. ਪ੍ਰਕਾਸ਼ ਸਿੰਘ ਬਾਦਲ ਇਕ ਤੀਰ ਨਾਲ ਕਈ ਨਿਸ਼ਾਨੇ ਲਾਉਣ 'ਚ ਕਾਮਯਾਬ ਹੋ ਸਕਦੇ ਹਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਧਾਰਮਿਕ ਮਸਲਿਆਂ 'ਚੋਂ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਬੇਲੋੜੀ ਦਖਲ-ਅੰਦਾਜ਼ੀ ਨੂੰ ਲੋਕ ਬਰਦਾਸ਼ਤ ਨਹੀਂ ਕਰ ਰਹੇ ਇਸ ਲਈ ਜ਼ਾਹਿਰ ਹੈ ਕਿ ਉਹ ਬਿਨਾਂ ਕਿਸੇ ਗੰਭੀਰ ਮਸਲੇ ਤੋਂ ਮੌਜੂਦਾ ਪ੍ਰਧਾਨ
ਦੀ ਥਾਂ ਕਿਸੇ ਹੋਰ ਨੂੰ ਬਹਾ ਕੇ ਕੋਈ ਵਿਵਾਦ ਨਹੀਂ ਛੇੜਨਾ ਚਾਹੁੰਦੇ।
ਮਹਿਲਾ ਨੂੰ ਗਲਤ ਤਰੀਕੇ ਨਾਲ ਛੂਹਣ ਦੇ ਇਲਜ਼ਾਮ ਹੇਠ ਬ੍ਰਿਟੇਨ ਦੇ ਰੱਖਿਆ ਮੰਤਰੀ ਨੇ ਦਿੱਤਾ ਅਸਤੀਫਾ
NEXT STORY