ਲੰਡਨ (ਏਜੰਸੀ)- ਪਿਛਲੇ ਕੁਝ ਦਿਨਾਂ ਤੋਂ ਦੋਸ਼ਾਂ ਵਿਚ ਘਿਰੇ ਬ੍ਰਿਟੇਨ ਦੇ ਰੱਖਿਆ ਮੰਤਰੀ ਮਾਈਕਲ ਫੈਲਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਨੂੰ ਅਸਤੀਫਾ ਸੌਂਪਦੇ ਹੋਏ ਮਾਈਕਲ ਨੇ ਕਿਹਾ ਹੈ ਕਿ ਉਹ ਆਪਣੇ ਚਰਿੱਤਰ ਨੂੰ ਆਪਣੇ ਅਹੁਦੇ ਦੇ ਉਲਟ ਨਹੀਂ ਸਮਝਦੇ। ਮਾਈਕਲ ਫੈਲਨ ਉੱਤੇ 2002 ਵਿਚ ਮਹਿਲਾ ਪੱਤਰਕਾਰ ਜੂਲੀਆ ਹਾਰਟਲੇ-ਬ੍ਰਿਅਰ ਨਾਲ ਛੇੜਛਾੜ ਦਾ ਇਲਜ਼ਾਮ ਲੱਗਾ ਸੀ। ਉਨ੍ਹਾਂ ਉੱਤੇ ਇਲਜ਼ਾਮ ਹੈ ਕਿ ਇਕ ਦਿਨ ਡਿਨਰ ਪਾਰਟੀ ਦੌਰਾਨ ਉਨ੍ਹਾਂ ਨੇ ਜਾਣ ਬੁਝ ਕੇ ਗਲਤ ਤਰੀਕੇ ਨਾਲ ਉਸ ਦੇ ਗੋਡੇ ਨੂੰ ਛੂਹਿਆ ਸੀ। ਮਾਈਕਲ ਦੇ ਅਸਤੀਫੇ ਤੋਂ ਬਾਅਦ ਪੱਤਰਕਾਰ ਜੂਲੀਆ ਨੇ ਵੀ ਟਵੀਟ ਕਰਕੇ ਕਿਹਾ ਕਿ ਸ਼ਾਇਦ ਅਸਤੀਫਾ ਦੇਣ ਦਾ ਕਾਰਨ ਮੇਰੇ ਗੋਡੇ ਨੂੰ ਛੂਹਣ ਵਾਲੀ ਘਟਨਾ ਸੀ। ਉਥੇ ਹੀ ਦੂਜੇ ਪਾਸੇ ਇਕ ਮਹਿਲਾ ਪੱਤਰਕਾਰ ਵਲੋਂ ਲਗਾਏ ਗਏ ਸ਼ੋਸ਼ਣ ਦੇ ਇਲਜ਼ਾਮਾਂ ਤੋਂ ਬਾਅਦ ਮਾਈਕਲ ਨੇ ਇਹ ਫੈਸਲਾ ਲਿਆ ਹੈ।
ਜ਼ਿਕਰਯੋਗ ਹੈ ਕਿ ਪਿਛਲ਼ੇ ਕੁਝ ਦਿਨਾਂ ਵਿਚ ਬ੍ਰਿਟੇਨ ਦੇ ਰੱਖਿਆ ਮੰਤਰੀ ਮਾਈਕਲ ਫੈਨਲ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਸਨ। ਮਾਈਕਲ ਨੇ ਆਪਣੇ ਅਸਤੀਫੇ ਵਿਚ ਇਸ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਉਨ੍ਹਾਂ ਉੱਤੇ ਕਈ ਇਲਜ਼ਾਮ ਲਗਾਏ ਗਏ ਹਨ, ਜਿਸ ਵਿਚ ਮੇਰੇ ਪਿਛਲੇ ਸਮੇਂ ਦੇ ਵੀ ਕੁਝ ਮੁੱਦੇ ਸ਼ਾਮਲ ਹਨ। ਹਾਲਾਂਕਿ ਉਨ੍ਹਾਂ ਨੇ ਲਗਾਏ ਗਏ ਕਈ ਇਲਜ਼ਾਮਾਂ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਮੈਂ ਮੰਨਦਾ ਹਾਂ ਕਿ ਮੇਰੇ ਕੋਲੋਂ ਕੁਝ ਅਜਿਹੀਆਂ ਗਲਤੀਆਂ ਹੋਈਆਂ ਹਨ, ਪਰ ਸਾਰੇ ਇਲਜ਼ਾਮ ਸਚ ਨਹੀਂ ਹਨ। ਉਨ੍ਹਾਂ ਨੇ ਲਿਖਿਆ ਕਿ ਇਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਇਸ ਅਹੁਦੇ ਦੇ ਉਹ ਯੋਗ ਨਹੀਂ ਹਨ ਇਸ ਲਈ ਮੈਂ ਆਪਣਾ ਅਸਤੀਫਾ ਦੇ ਦਿੱਤਾ।
ਚੀਨ ਦਾ ਨਵਾਂ ਕਾਰਨਾਮਾ, ਹੁਣ ਘਰਾਂ ਦੀਆਂ ਛੱਤਾਂ 'ਤੇ ਹੋਵੇਗੀ ਖੇਤੀ
NEXT STORY