ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਦੇ ਸਾਬਕਾ ਹਵਾਈ ਫੌਜ ਦੇ ਮੁਖੀ ਸ਼ੇਖ ਅਬਦੁਲ ਹਨਾਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਸਿਲਸਿਲੇ ਵਿਚ ਕਤਰ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ।
ਬੰਗਲਾਦੇਸ਼ ਦੇ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ (ਏ.ਸੀ.ਸੀ.) ਅਨੁਸਾਰ, ਸੇਵਾਮੁਕਤ ਏਅਰ ਚੀਫ਼ ਮਾਰਸ਼ਲ ਨੇ ਆਪਣੀ ਆਮਦਨ ਤੋਂ ਵੱਧ 3.28 ਕਰੋੜ ਬੰਗਲਾਦੇਸ਼ੀ ਟਕਾ ਦੀ ਜਾਇਦਾਦ ਕਥਿਤ ਤੌਰ ’ਤੇ ਹਾਸਲ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਆਪਣੇ 6 ਬੈਂਕ ਖਾਤਿਆਂ ਰਾਹੀਂ 27.63 ਕਰੋੜ ਬੰਗਲਾਦੇਸ਼ੀ ਟਕਾ ਦਾ ਸ਼ੱਕੀ ਲੈਣ-ਦੇਣ ਵੀ ਕੀਤਾ।
ਏ.ਸੀ.ਸੀ. ਦੇ ਡਿਪਟੀ ਡਾਇਰੈਕਟਰ ਮੁਹੰਮਦ ਅਖ਼ਤਰੁਲ ਇਸਲਾਮ ਨੇ ਕਿਹਾ ਕਿ ਹਨਾਨ ਨੂੰ 15 ਅਕਤੂਬਰ ਨੂੰ ਕਤਰ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਨੂੰ ਇੰਟਰਪੋਲ ਤੋਂ ਈਮੇਲ ਰਾਹੀਂ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਅਧਿਕਾਰਤ ਸੂਚਨਾ ਮਿਲੀ।
ਪਿੰਡ ਡਾਲਾ ਦੇ ਬੰਦੇ ਨੇ ਅਮਰੀਕਾ 'ਚ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ ! ਪੁਲਸ ਨੇ ਕੀਤਾ ਗ੍ਰਿਫ਼ਤਾਰ
NEXT STORY