ਤੌਲੁਜ,(ਏਜੰਸੀ)— ਫਰਾਂਸ 'ਚ ਵੀਰਵਾਰ ਨੂੰ ਵ੍ਹੇਲ ਮੱਛੀ ਵਾਂਗ ਦਿਖਾਈ ਦੇਣ ਵਾਲੇ ਜਹਾਜ਼ ਨੇ ਪਹਿਲੀ ਵਾਰ ਉਡਾਣ ਭਰੀ। ਇਹ ਜਹਾਜ਼ ਦੁਨੀਆ 'ਚ ਮੌਜੂਦ ਸਭ ਤੋਂ ਵੱਡੇ ਜਹਾਜ਼ਾਂ 'ਚੋਂ ਇਕ ਹੈ। ਜਹਾਜ਼ ਨੂੰ ਇਸ ਤਰ੍ਹਾਂ ਦਾ ਆਕਾਰ ਦੇ ਕੇ ਪੇਂਟ ਕੀਤਾ ਗਿਆ ਹੈ ਜਿਵੇਂ ਕੋਈ ਮੱਛੀ ਹੱਸ ਰਹੀ ਹੋਵੇ। ਇਸ ਜਹਾਜ਼ ਦਾ ਨਾਂ 'ਬੇਲੁਗਾ ਐੱਕਸ. ਐੱਲ.' ਹੈ, ਜਿਸ ਨੂੰ 2014 'ਚ ਲਾਂਚ ਕੀਤਾ ਗਿਆ ਸੀ। ਇਸ ਦਾ ਨਾਂ ਬੇਲੁਗਾ ਵ੍ਹੇਲ ਮੱਛੀ ਦੇ ਨਾਂ 'ਤੇ ਰੱਖਿਆ ਗਿਆ ਹੈ।

ਇਸ ਡਿਜ਼ਾਈਨ ਦੇ ਪੱਖ 'ਚ ਆਨਲਾਈਨ ਪੋਲ 'ਚ 20 ਹਜ਼ਾਰ ਲੋਕਾਂ ਨੇ ਵੋਟਾਂ ਪਾਈਆਂ ਸਨ। ਇਸ ਹੱਸਦੀ ਹੋਈ ਵ੍ਹੇਲ ਨੇ ਇੰਟਰਨੈੱਟ 'ਤੇ ਆਪਣਾ ਜਾਦੂ ਖੂਬ ਦਿਖਾਇਆ ਹੈ ਅਤੇ ਇਸ ਦੀਆਂ ਤਸਵੀਰਾਂ ਨੂੰ ਹਜ਼ਾਰਾਂ ਲਾਈਕਸ ਅਤੇ ਕੁਮੈਂਟਸ ਮਿਲ ਰਹੇ ਹਨ। ਜਹਾਜ਼ ਨਿਰਮਾਤਾ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਬੇਲੁਗਾ ਐੱਕਸ. ਐੱਲ. ਨੇ ਵੀਰਵਾਰ ਨੂੰ ਆਪਣੀ ਪਹਿਲੀ 4 ਘੰਟੇ ਅਤੇ 11 ਮਿੰਟਾਂ ਦੀ ਸਫਲ ਉਡਾਣ ਭਰੀ ਹੈ।

ਇਹ ਦੱਖਣੀ-ਪੱਛਮੀ ਫਰਾਂਸ ਦੇ ਤੌਲੁਜ ਸ਼ਹਿਰ 'ਚ ਗਿਆ ਸੀ। ਇਸ ਨੂੰ 'ਆਸਮਾਨ ਦੀ ਵ੍ਹੇਲ' ਦਾ ਨਾਂ ਦਿੱਤਾ ਗਿਆ। ਇਸ ਜਹਾਜ਼ ਦੀ ਲੈਂਡਿੰਗ ਦੇ ਸਮੇਂ ਤਕਰੀਬਨ 10,000 ਲੋਕ ਮੌਜੂਦ ਸਨ। ਜਾਣਕਾਰੀ ਮੁਤਾਬਕ ਅਗਲੇ 10 ਮਹੀਨਿਆਂ ਤਕ ਕਈ ਸਿਖਲਾਈਆਂ ਮਗਰੋਂ ਸਾਲ 2019 ਤਕ ਇਹ ਜਹਾਜ਼ ਵਪਾਰ ਸੇਵਾ 'ਚ ਆ ਜਾਵੇਗਾ।
ਅਫਗਾਨਿਸਤਾਨ : ਤਾਲਿਬਾਨ ਹਮਲੇ 'ਚ 8 ਪੁਲਸ ਕਰਮਚਾਰੀਆਂ ਦੀ ਮੌਤ
NEXT STORY