ਵਾਸ਼ਿੰਗਟਨ (ਰਾਜ ਗੋਗਨਾ)— ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਦੱਖਣੀ ਕੈਰੋਲੀਨਾ ਸੂਬੇ ਵਿੱਚ ਹੋਈ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਜਿੱਤ ਲਈ ਹੈ। ਜੋ ਕਿ ਅਮਰੀਕਾ ਵਿੱਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਦੀ ਚੋਣ ਕਰਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਕਰਵਾਈ ਗਈ ਸੀ। ਇਸ ਨਾਲ ਉਨ੍ਹਾਂ ਨੇ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ 'ਚ ਡੈਮੋਕ੍ਰੇਟਿਕ ਉਮੀਦਵਾਰ ਬਣਨ ਦੇ ਰਸਤੇ 'ਚ ਸ਼ਨੀਵਾਰ ਨੂੰ ਪਹਿਲੀ ਅਧਿਕਾਰਤ ਜਿੱਤ ਹਾਸਲ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-UK ਨੇ ਆਪਣੇ ਨਾਗਰਿਕਾਂ ਲਈ ਅਫਗਾਨਿਸਤਾਨ ਦੀ ਯਾਤਰਾ ਸਬੰਧੀ ਐਡਵਾਈਜ਼ਰੀ ਕੀਤੀ ਜਾਰੀ
ਰਾਸ਼ਟਰਪਤੀ ਬਾਈਡੇਨ ਨੇ ਸ਼ਨੀਵਾਰ ਨੂੰ ਦੱਖਣੀ ਕੈਰੋਲੀਨਾ ਵਿੱਚ ਹੋਰ ਲੰਬੇ ਸਮੇਂ ਤੋਂ ਡੈਮੋਕਰੇਟਸ ਨੂੰ ਹਰਾਇਆ, ਜਿਸ ਵਿੱਚ ਮਿਨੇਸੋਟਾ ਦੇ ਪ੍ਰਤੀਨਿਧੀ ਡੀਨ ਫਿਲਿਪਸ ਅਤੇ ਲੇਖਕ ਮਾਰੀਅਨ ਵਿਲੀਅਮਸਨ ਦੇ ਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ਬਾਈਡੇਨ ਪਾਰਟੀ ਵੱਲੋਂ ਚੋਟੀ ਦੇ ਉਮੀਦਵਾਰ ਹਨ। ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਵੀ ਸਾਊਥ ਕੈਰੋਲੀਨਾ ਪ੍ਰਾਇਮਰੀ ਚੋਣਾਂ ਨੇ ਬਾਈਡੇਨ ਨੂੰ ਪਾਰਟੀ ਉਮੀਦਵਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਪ੍ਰਾਇਮਰੀ ਚੋਣ 'ਚ ਬਾਈਡੇਨ ਨੂੰ 96.2 ਫੀਸਦੀ ਵੋਟਾਂ ਮਿਲੀਆਂ ਜਦਕਿ ਵਿਲੀਅਮਸਨ ਨੂੰ ਸਿਰਫ 2.1 ਫੀਸਦੀ ਵੋਟਾਂ ਮਿਲੀਆਂ। ਫਿਲਿਪਸ ਤੀਜੇ ਸਥਾਨ 'ਤੇ ਰਿਹਾ। ਸੂਬੇ ਵਿੱਚ ਰਿਪਬਲਿਕਨ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ 24 ਫਰਵਰੀ ਨੂੰ ਹੋਣੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ : ਪੰਜਾਬੀ ਕਾਮਿਆਂ ਦੇ ਧਰਨੇ ਦਾ ਸੇਕ ਪਹੁੰਚਿਆ ਪਾਰਲੀਮੈਂਟ, 108ਵੇਂ ਦਿਨ ਟੀਮ ਨੇ ਲਿਆ ਮੌਕੇ ਦਾ ਜਾਇਜ਼ਾ
ਰਾਸ਼ਟਰਪਤੀ ਬਾਈਡੇਨ ਨੇ ਦੱਖਣੀ ਕੈਰੋਲੀਨਾ 'ਚ ਹਾਸਲ ਜਿੱਤ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਮੁਹਿੰਮ ਨੂੰ ਸਫਲਤਾ ਦੇ ਰਾਹ 'ਤੇ ਲੈ ਜਾਵੇਗੀ। ਦੱਖਣੀ ਕੈਰੋਲੀਨਾ ਵਿੱਚ ਡੈਮੋਕਰੇਟਿਕ ਪ੍ਰਾਇਮਰੀ ਚੋਣ ਜਿੱਤਣ 'ਤੇ ਬਾਈਡੇਨ ਨੂੰ ਇਸ ਚੋਣ ਵਿੱਚ ਠੋਸ ਜਿੱਤ ਮਿਲੀ ਹੈ, ਜੋ ਪ੍ਰਾਇਮਰੀ ਵਿੱਚ ਉਨ੍ਹਾਂ ਦੀ ਮਦਦ ਕਰੇਗੀ। ਰਾਸ਼ਟਰਪਤੀ ਬਾੀਡੇਨ ਨੇ ਇਸ ਚੋਣ ਪ੍ਰਚਾਰ ਵਿੱਚ ਭਾਰੀ ਨਿਵੇਸ਼ ਕੀਤਾ ਹੈ ਤਾਂ ਜੋ ਉਹ ਵੱਧ ਤੋਂ ਵੱਧ ਵੋਟਾਂ ਹਾਸਲ ਕਰ ਸਕਣ। ਉਹ ਖਾਸ ਤੌਰ 'ਤੇ ਗੈਰ ਗੋਰੇ ਮੂਲ ਦੇ ਵੋਟਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜੋ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ 'ਚ shoeboxes ਜ਼ਰੀਏ ਡਰੱਗ ਦਰਾਮਦਗੀ ਮਾਮਲੇ 'ਚ ਕੈਨੇਡੀਅਨ ਵਿਅਕਤੀ ਨੂੰ ਸੁਣਾਈ ਗਈ ਸਜ਼ਾ
NEXT STORY