ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਭਾਰਤ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਖਵਾਜਾ ਆਸਿਫ ਨੇ ਮੰਨਿਆ ਹੈ ਕਿ ਭਾਰਤ ਨਾਲ ਹਾਲ ਹੀ ਵਿੱਚ ਹੋਏ ਫੌਜੀ ਟਕਰਾਅ ਅਤੇ ਤਣਾਅ ਵਧਣ ਤੋਂ ਬਾਅਦ ਪਾਕਿਸਤਾਨ ਨੂੰ ਚੀਨ ਤੋਂ ਮਦਦ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਬੀਜਿੰਗ ਇਸਲਾਮਾਬਾਦ ਨਾਲ ਭਾਰਤ ਬਾਰੇ ਜਾਣਕਾਰੀ ਸਾਂਝੀ ਕਰ ਰਿਹਾ ਹੈ। ਅਰਬ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਆਸਿਫ ਨੇ ਕਿਹਾ ਕਿ ਦੋਸਤ ਦੇਸ਼ਾਂ ਲਈ ਸੈਟੇਲਾਈਟ ਜਾਂ ਹੋਰ ਤਰੀਕਿਆਂ ਨਾਲ ਪ੍ਰਾਪਤ ਕੀਤੀ ਖੁਫੀਆ ਜਾਣਕਾਰੀ ਸਾਂਝੀ ਕਰਨਾ ਆਮ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਇਸ ਲਈ ਵੀ ਹੋ ਰਿਹਾ ਹੈ ਕਿਉਂਕਿ ਚੀਨ ਦਾ ਭਾਰਤ ਨਾਲ ਵੀ ਵਿਵਾਦ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਵਿਦਿਆਰਥੀਆਂ ਲਈ ਖੁਸ਼ਖ਼ਬਰੀ, ਨਿਊਜ਼ੀਲੈਂਡ ਨੇ ਵੀਜ਼ਾ ਪ੍ਰਕਿਰਿਆ ਕੀਤੀ ਸੌਖੀ
ਆਸਿਫ ਬੋਲੇ ਇਹ ਆਮ ਗੱਲ
ਜਦੋਂ ਆਸਿਫ ਨੂੰ ਪੁੱਛਿਆ ਗਿਆ ਕਿ ਕੀ ਚੀਨ ਭਾਰਤੀ ਹਵਾਈ ਰੱਖਿਆ ਪ੍ਰਣਾਲੀ, ਮਿਜ਼ਾਈਲ ਅਤੇ ਉਡਾਣ ਮਾਰਗ ਬਾਰੇ ਖੁਫੀਆ ਜਾਣਕਾਰੀ ਸਾਂਝੀ ਕਰ ਰਿਹਾ ਹੈ, ਤਾਂ ਪਾਕਿਸਤਾਨੀ ਰੱਖਿਆ ਮੰਤਰੀ ਨੇ ਕਿਹਾ ਕਿ 'ਅੱਜ ਕੱਲ੍ਹ ਜੋ ਵੀ ਦੇਸ਼ ਇੱਕ ਦੂਜੇ ਨੇੜੇ ਹਨ। ਉਹ ਖੁਫੀਆ ਜਾਣਕਾਰੀ ਸਾਂਝੀ ਕਰਦੇ ਹਨ। ਜੇਕਰ ਅਸੀਂ ਕੋਈ ਜਾਣਕਾਰੀ ਸਾਂਝੀ ਕਰਦੇ ਹਾਂ ਜੋ ਸਾਡੇ ਜਾਂ ਚੀਨ ਲਈ ਖ਼ਤਰਾ ਪੈਦਾ ਕਰ ਸਕਦੀ ਹੈ, ਤਾਂ ਇਹ ਇੱਕ ਬਹੁਤ ਹੀ ਆਮ ਗੱਲ ਹੈ। ਚੀਨ ਦੇ ਵੀ ਭਾਰਤ ਨਾਲ ਮੁੱਦੇ ਹਨ। ਪਾਕਿਸਤਾਨੀ ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਨਾਲ ਹਾਲ ਹੀ ਵਿੱਚ ਹੋਈ ਫੌਜੀ ਝੜਪ ਤੋਂ ਬਾਅਦ ਇਸਲਾਮਾਬਾਦ ਹਾਈ ਅਲਰਟ 'ਤੇ ਹੈ। ਅਸੀਂ ਆਪਣੀ ਸੁਰੱਖਿਆ ਘੱਟ ਨਹੀਂ ਕੀਤੀ ਹੈ। ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਅਸੀਂ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਇਸ ਅਲਰਟ ਸਥਿਤੀ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਕਿਹਾ ਕਿ 'ਟਕਰਾਅ ਖਤਮ ਹੋ ਗਿਆ ਹੈ, ਜੰਗਬੰਦੀ ਹੈ ਅਤੇ ਉਮੀਦ ਹੈ ਕਿ ਸਥਿਤੀ ਸ਼ਾਂਤ ਰਹੇਗੀ।' ਜ਼ਿਕਰਯੋਗ ਹੈ ਕਿ 7 ਤੋਂ 10 ਮਈ ਤੱਕ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਛੋਟਾ ਪਰ ਤੀਬਰ ਫੌਜੀ ਟਕਰਾਅ ਹੋਇਆ ਸੀ, ਜੋ ਪਾਕਿਸਤਾਨੀ ਫੌਜ ਦੁਆਰਾ ਜੰਗਬੰਦੀ ਦੀ ਪਹਿਲਕਦਮੀ ਤੋਂ ਬਾਅਦ ਖਤਮ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪਹਿਲਾਂ ਸੋਕਾ ਹੁਣ ਹੜ੍ਹ ! ਪਾਕਿਸਤਾਨ ਦੀਆਂ ਵਧੀਆਂ ਮੁਸ਼ਕਲਾਂ, ਭਾਰਤ ਨੇ ਖੋਲ'ਤੇ ਸਲਾਲ ਡੈਮ ਦੇ ਗੇਟ
NEXT STORY