ਓਟਾਵਾ— ਕੈਨੇਡਾ ਜਾਣ ਦਾ ਸੁਪਨਾ ਲਗਭਗ ਹਰ ਅੱਖ ਵਿਚ ਪਲਦਾ ਹੈ। ਜੇਕਰ ਤੁਸੀਂ ਵੀ ਕੈਨੇਡਾ ਜਾਣ ਦੇ ਚਾਹਵਾਨ ਹੋ ਅਤੇ ਕੈਨੇਡਾ ਦੇ ਖੂਬਸੂਰਤ ਨਜ਼ਾਰੇ ਮਾਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਉੱਥੇ ਪਹੁੰਚ ਕੇ ਤੁਹਾਡੀ ਮੰਜ਼ਿਲ ਇਨ੍ਹਾਂ ਏਅਰਪੋਰਟਾਂ 'ਚੋਂ ਕੋਈ ਇਕ ਏਅਰਪੋਰਟ ਹੀ ਹੋਵੇਗਾ। ਕੈਨੇਡਾ ਦੇ ਏਅਰਪੋਰਟ ਬੜੇ ਵਿਸ਼ਾਲ ਅਤੇ ਵੱਡੇ ਹਨ ਅਤੇ ਇਸ ਦੇ ਨਾਲ ਹੀ ਇੱਥੇ ਵੱਡੀ ਗਿਣਤੀ ਵਿਚ ਮੁਸਾਫਰ ਪਹੁੰਚਦੇ ਹਨ। ਅਸੀਂ ਅੱਜ ਤੁਹਾਨੂੰ ਕੈਨੇਡਾ ਦੇ ਸਭ ਤੋਂ ਰੁਝੇਵਿਆਂ ਭਰੇ ਏਅਰਪੋਰਟਾਂ ਬਾਰੇ ਦੱਸਣ ਜਾ ਰਹੇ ਹਾਂ—
1. ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ— ਇਸ ਏਅਰਪੋਰਟ 'ਤੇ ਸਾਲਾਨਾ 3,85,71,961 ਯਾਤਰੀ ਪਹੁੰਚਦੇ ਹਨ। ਇਹ ਟੋਰਾਂਟੋ ਤੋਂ 14 ਮੀਲ ਦੀ ਦੂਰੀ 'ਤੇ ਹੈ। ਇਸ ਤੋਂ 75 ਏਅਰਲਾਈਨਾਂ ਦੇ ਜਹਾਜ਼ 155 ਥਾਵਾਂ ਲਈ ਉਡਾਣਾਂ ਭਰਦੇ ਹਨ।
2. ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ— ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੋਂ ਸਾਲਾਨਾ 1,93,58,203 ਯਾਤਰੀ ਪਹੁੰਚਦੇ ਹਨ। ਯਾਤਰੀਆਂ ਦੀ ਗਿਣਤੀ ਅਤੇ ਏਅਰਕਰਾਫਟ ਦੇ ਹਿਸਾਬ ਨਾਲ ਇਹ ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਏਅਰਪੋਰਟ ਹੈ।
3. ਕੈਲਗਰੀ ਇੰਟਰਨੈਸ਼ਨਲ ਏਅਰਪੋਰਟ— ਕੈਲਗਰੀ ਦੇ ਇੰਟਰਨੈਸ਼ਨਲ ਏਅਰਪੋਰਟ 'ਤੇ ਸਾਲਾਨਾ 1,52,61,108 ਯਾਤਰੀ ਪਹੁੰਚਦੇ ਹਨ।
4. ਮਾਂਟਰੀਅਲ ਪਿਏਰੇ ਇਲੀਓਟ ਟਰੂਡੋ ਇੰਟਰਨੈਸ਼ਨਲ ਏਅਰਪੋਰਟ— ਇਸ ਏਅਰਪੋਰਟ 'ਤੇ ਸਾਲਾਨਾ 1,48,21,100 ਯਾਤਰੀ ਪਹੁੰਚਦੇ ਹਨ।
5. ਐਡਮਿੰਟਨ ਇੰਟਰਨੈਸ਼ਨਲ ਏਅਰਪੋਰਟ— ਇਸ ਏਅਰਪੋਰਟ 'ਤੇ ਸਾਲਾਨਾ 82,40,161 ਮੁਸਾਫਰ ਪਹੁੰਚਦੇ ਹਨ।
6. ਓਟਾਵਾ ਮੈਕਡੋਨਲਡ-ਕਾਰਟੀਅਰ ਇੰਟਰਨੈਸ਼ਨਲ ਏਅਰਪੋਰਟ— ਇਸ ਏਅਰਪੋਰਟ 'ਤੇ ਸਾਲਾਨਾ 46,16,448 ਲੋਕ ਪਹੁੰਚਦੇ ਹਨ।
7. ਵਿਨੀਪੈੱਗ ਜੇਮਜ਼ ਆਰਮਸਟਰਾਂਗ ਰਿਚਰਡਸਨ ਇੰਟਰਨੈਸ਼ਨਲ ਏਅਰਪੋਰਟ— ਇਸ ਏਅਰਪੋਰਟ 'ਤੇ 36,69,797 ਲੋਕ ਸਾਲਾਨਾ ਆਉਂਦੇ ਹਨ। ਇਹ ਮੈਨੀਟੋਬਾ ਦਾ ਇਕਲੌਤਾ ਕਮਰਸ਼ੀਅਲ ਏਅਰਪੋਰਟ ਹੈ।
8. ਹੈਲੀਫੈਕਸ ਸਟੈਨਫੀਲਡ ਇੰਟਰਨੈਸ਼ਨਲ ਏਅਰਪੋਰਟ— ਨੋਵਾ ਸਕੋਟੀਆ ਦੇ ਇਨਫੀਲਡ ਵਿਖੇ ਸਥਿਤ ਇਹ ਏਅਰਪੋਰਟ ਅਸਲ ਵਿਚ ਕੈਨੇਡਾ ਨੂੰ ਦੁਨੀਆ ਦੇ ਹੋਰ ਦੇਸ਼ਾਂ ਨਾਲ ਜੋੜਦਾ ਹੈ। ਇਸ ਏਅਰਪੋਰਟ ਨੂੰ ਏਅਰ ਕੈਨੇਡਾ, ਮੈਰੀਟਾਈਮ ਏਅਰ ਚਾਰਟਰ, ਖੇਤਰੀ ਏਅਰਲਾਈਨਾਂ ਦਾ ਹੱਬ ਮੰਨਿਆ ਜਾਂਦਾ ਹੈ। ਇਸ ਨੂੰ ਦੋ ਸਾਲਾਂ ਤੋਂ ਉੱਤਰੀ ਅਮਰੀਕਾ ਦਾ ਸਭ ਤੋਂ ਵਧੀਆ ਏਅਰਪੋਰਟ ਐਲਾਨਿਆ ਗਿਆ ਹੈ।
9. ਬਿਲੀ ਬਿਸ਼ਪ ਟੋਰਾਂਟੋ ਏਅਰਪੋਰਟ— ਟੋਰਾਂਟੋ ਦੇ ਇਸ ਏਅਰਪੋਰਟ 'ਤੇ ਸਾਲਾਨਾ 2,400,000 ਯਾਤਰੀ ਪਹੁੰਚਦੇ ਹਨ। 1930 ਵਿਚ ਬਣਾਇਆ ਗਿਆ ਇਹ ਏਅਰਪੋਰਟ ਆਕਾਰ ਵਿਚ ਛੋਟਾ ਹੈ ਪਰ ਇੱਥੇ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ। ਇਸ ਏਅਰਪੋਰਟ ਤੋਂ ਕੈਨੇਡਾ ਦੇ 21 ਸ਼ਹਿਰਾਂ ਅਤੇ ਅਮਰੀਕਾ ਤੱਕ ਉਡਾਣਾਂ ਭਰੀਆਂ ਜਾਂਦੀਆਂ ਹਨ।
10. ਵਿਕਟੋਰੀਆ ਇੰਟਰਨੈਸ਼ਨਲ ਏਅਰਪੋਰਟ— ਵਿਕਟੋਰੀਆ ਦੇ ਉੱਤਰ-ਪੱਛਮ ਵਿਚ ਸਥਿਤ ਵਿਕਟੋਰੀਆ ਇੰਟਰਨੈਸ਼ਨਲ ਏਅਰਪੋਰਟ 'ਤੇ ਰੋਜ਼ਾਨਾ 1,50,000 ਤੋਂ ਜ਼ਿਆਦਾ ਲੋਕ ਪਹੁੰਚਦੇ ਹਨ। ਇਸ ਏਅਰਪੋਰਟ ਤੋਂ ਆਮ ਤੌਰ 'ਤੇ ਘਰੇਲੂ ਉਡਾਣਾਂ ਉੱਡਦੀਆਂ ਹਨ ਜਾਂ ਫਿਰ ਅਮਰੀਕਾ ਨੂੰ ਜਾਣ ਵਾਲੀ ਉਡਾਣਾਂ ਉਡਾਣ ਭਰਦੀਆਂ ਹਨ। ਇਸ ਏਅਰਪੋਰਟ ਦਾ ਹੋਰ ਵਿਕਾਸ ਕੀਤਾ ਜਾ ਰਿਹਾ ਹੈ ਅਤੇ 2028 ਵਿਚ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਇੱਥੇ ਨਵੇਂ ਟੈਕਸੀਵੇਅਜ਼, ਪਾਰਕਿੰਗ ਸਟਰਕਚਰ ਅਤੇ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ।
ਸ਼ਹੀਦਾਂ ਦੇ ਸਿਰਤਾਜ ਦਾ ਸ਼ਹੀਦੀ ਦਿਹਾੜਾ ਰੋਮ ਵਿਖੇ 25 ਜੂਨ ਨੂੰ ਮਨਾਇਆ ਜਾਵੇਗਾ
NEXT STORY