ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ ਨਿਵਾਸੀ ਜਗਦੀਪ ਸਿੰਘ ਅਤੇ ਜਗਰੂਪ ਸਿੰਘ ਨਿਵਾਸੀ ਪਿੰਡ ਡੱਲਾ ਲੁਧਿਆਣਾ ਨੂੰ ਟਰੈਵਲ ਏਜੰਟ ਪਤੀ-ਪਤਨੀ ਵੱਲੋਂ ਕੈਨੇਡਾ ਦੀਆਂ ਜਾਅਲੀ ਹਵਾਈ ਟਿਕਟਾਂ ਦੇ ਕੇ 8 ਲੱਖ 48 ਹਜ਼ਾਰ ਰੁਪਏ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਥਾਣਾ ਸਿਟੀ ਸਾਊਥ ਮੋਗਾ ਵਿਚ ਟਰੈਵਲ ਏਜੰਟ ਦੀਪਕ ਸ਼ਰਮਾ ਅਤੇ ਉਸਦੀ ਪਤਨੀ ਕਮਲਜੀਤ ਸ਼ਰਮਾ ਨਿਵਾਸੀ ਸੀ. ਆਈ. ਏ. ਸਟਾਫ਼ ਵਾਲੀ ਗਲੀ ਮੋਗਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਫੋਕਲ ਪੁਆਇੰਟ ਪੁਲਸ ਚੌਕੀ ਦੇ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜਗਦੀਪ ਸਿੰਘ ਅਤੇ ਜਗਰੂਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜੂਨ 2023 ਵਿਚ ਆਪਣੇ ਕੁਝ ਰਿਸ਼ਤੇਦਾਰਾਂ ਲਈ ਦਿੱਲੀ ਤੋਂ ਕੈਨੇਡਾ ਅਤੇ ਕੈਨੇਡਾ ਤੋਂ ਦਿੱਲੀ ਵਾਪਸ ਆਉਣ ਲਈ 6 ਹਵਾਈ ਟਿਕਟਾਂ ਲਈਆਂ ਸਨ, ਜਿਨ੍ਹਾਂ ਨੇ ਸਾਡੇ ਕੋਲੋਂ 8 ਲੱਖ 48 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਅਸੀਂ ਜੂਨ ਅਤੇ ਜੁਲਾਈ 2023 ਵਿਚ ਦੋਹਾਂ ਨੂੰ 8 ਲੱਖ 48 ਹਜ਼ਾਰ ਰੁਪਏ ਜਿਸ ਵਿਚੋਂ 2 ਲੱਖ 68 ਹਜ਼ਾਰ ਰੁਪਏ ਨਕਦ ਅਤੇ ਬਾਕੀ ਰਕਮ ਆਰ. ਟੀ. ਜੀ. ਐੱਸ. ਬੈਂਕ ਰਾਹੀਂ ਗੂਗਲ ਪੇ ਰਾਹੀਂ ਦਿੱਤੇ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ, ਮਾਂ-ਧੀ ਨੇ ਇਕ-ਦੂਜੇ ਦਾ ਹੱਥ ਫੜ ਟਰੇਨ ਹੇਠਾਂ ਆ ਕੀਤੀ ਖ਼ੁਦਕੁਸ਼ੀ
ਉਨ੍ਹਾਂ ਕਿਹਾ ਕਿ ਸਾਰੀਆਂ 6 ਟਿਕਟਾਂ ਅਗਸਤ 2023 ਵਿਚ ਜਾਣ ਲਈ ਬੁੱਕ ਕਰਵਾਈਆਂ ਸਨ। ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਵਿਚ ਜਾਣ ਤੋਂ ਕੁਝ ਦਿਨ ਪਹਿਲਾਂ ਸਾਡੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਕਤ ਹਵਾਈ ਟਿਕਟਾਂ ਜਾਅਲੀ ਹਨ, ਜਿਸ ’ਤੇ ਅਸੀਂ ਕਥਿਤ ਮੁਲਜ਼ਮਾਂ ਪਤੀ-ਪਤਨੀ ਨਾਲ ਗੱਲਬਾਤ ਕੀਤੀ ਅਤੇ ਉਹ ਮੰਨ ਗਏ ਕਿ ਇਹ ਟਿਕਟਾਂ ਜਾਅਲੀ ਅਤੇ ਫਰਜ਼ੀ ਹਨ। ਤੁਸੀਂ ਸਾਡੇ ਖ਼ਿਲਾਫ ਕੋਈ ਕਾਰਵਾਈ ਨਾ ਕਰੋ, ਤੁਹਾਡੇ ਪੈਸੇ ਵਾਪਸ ਕਰ ਦੇਵਾਂਗੇ ਪਰ ਉਨ੍ਹਾਂ ਸਾਨੂੰ 2 ਲੱਖ 20 ਰੁਪਏ ਦਾ ਚੈੱਕ 23 ਅਗਸਤ 2023 ਨੂੰ ਯੂਨੀਅਨ ਬੈਂਕ ਆਫ਼ ਇੰਡੀਆ ਦਾ ਜਗਦੀਪ ਸਿੰਘ ਦੇ ਨਾਂ ’ਤੇ ਕੱਟ ਕੇ ਦਿੱਤਾ, ਜੋ ਬੈਂਕ ਵਿਚ ਲਾਉਣ ’ਤੇ ਬਾਊਂਸ ਹੋ ਗਿਆ, ਜਿਸ ’ਤੇ ਉਨ੍ਹਾਂ ਕਿਹਾ ਕਿ ਉਹ ਸਮੇਂ ਸਿਰ ਬੈਂਕ ਵਿਚ ਪੈਸੇ ਨਾ ਜਮ੍ਹਾ ਕਰਵਾ ਸਕੇ, ਤੁਸੀਂ ਸਾਡੇ ਮਕਾਨ ਜੋ 3 ਮਰਲੇ 8 ਸਰਸਾਹੀ ਹੈ, ਦਾ ਇਕਰਾਰਨਾਮਾ ਕਰ ਲਓ ਅਤੇ ਬਾਕੀ ਪੈਸੇ ਸਾਨੂੰ ਰਜਿਸਟਰੀ ਸਮੇਂ ਦੇ ਦੇਣਾ।
ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਖੁਸ਼ੀ-ਖੁਸ਼ੀ ਪਰਤ ਰਹੇ ਲਾੜਾ-ਲਾੜੀ ਨਾਲ ਵਾਪਰਿਆ ਭਿਆਨਕ ਹਾਦਸਾ, ਮਚਿਆ ਚੀਕ-ਚਿਹਾੜਾ
ਅਸੀਂ ਉਨ੍ਹਾਂ ਨਾਲ 14 ਸਤੰਬਰ 2023 ਨੂੰ ਉਕਤ ਮਕਾਨ ਦਾ ਇਕਰਾਰਨਾਮਾ 18 ਲੱਖ ਰੁਪਏ ਵਿਚ, ਜੋ ਦੀਪਕ ਸ਼ਰਮਾ ਦੇ ਨਾਂ ’ਤੇ ਸੀ, ਨਾਲ ਕਰ ਲਿਆ ਅਤੇ ਦੋਹਾਂ ਦੇ ਕਹਿਣ ’ਤੇ 8 ਲੱਖ 48 ਹਜ਼ਾਰ ਰੁਪਏ ਦਾ ਬਿਆਨਾਂ ਲਿਖ ਲਿਆ ਅਤੇ ਰਜਿਸਟਰੀ 13 ਫਰਵਰੀ 2024 ਨੂੰ ਕਰਵਾਉਣ ਲਈ ਕਿਹਾ ਪਰ ਕਥਿਤ ਮੁਲਜ਼ਮਾਂ ਨੇ ਰਜਿਸਟਰੀ ਨਾ ਕਰਵਾਈ ਅਤੇ ਨਾ ਹੀ ਸਾਡੇ ਪੈਸੇ ਵਾਪਸ ਕੀਤੇ ਅਤੇ ਉਨ੍ਹਾਂ ਮਿਲੀਭੁਗਤ ਕਰਕੇ ਉਕਤ ਮਕਾਨ ਦੀ ਰਜਿਸਟਰੀ ਸਿਮਰਨਜੀਤ ਕੌਰ ਨਿਵਾਸੀ ਡਰੋਲੀ ਭਾਈ ਦੇ ਹੱਕ ਵਿਚ ਕਰਵਾ ਦਿੱਤੀ, ਜਿਸ ਨੇ 9 ਲੱਖ ਰੁਪਏ ਯੂਨੀਅਨ ਬੈਂਕ ਆਫ਼ ਇੰਡੀਆ ਦਾ ਕਰਜ਼ਾ ਅਦਾ ਕਰ ਕੇ ਕਰਵਾਈ। ਇਸ ਤਰ੍ਹਾਂ ਕਥਿਤ ਮੁਲਜ਼ਮਾਂ ਨੇ ਕਥਿਤ ਮਿਲੀਭੁਗਤ ਕਰ ਕੇ ਧੋਖਾ ਕੀਤਾ ਹੈ।
ਉਨ੍ਹਾਂ ਨਾ ਤਾਂ ਪੈਸੇ ਦਿੱਤੇ ਅਤੇ ਨਾ ਹੀ ਮਕਾਨ ਦੀ ਰਜਿਸਟਰੀ ਕਰਵਾਈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਡੀ. ਐੱਸ. ਪੀ. ਡੀ. ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਿਨ੍ਹਾਂ ਜਾਂਚ ਦੇ ਬਾਅਦ ਸ਼ਿਕਾਇਤ ਕਰਤਾਵਾਂ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤਾ। ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮੋਹਕਮ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਨਾਨੀ ਨਾਲ ਜਨਮ ਦਿਨ ਮਨਾਉਣ ਆਏ ਬੱਚੇ ਦੀ ਮੌਤ, ਰੋ-ਰੋ ਹਾਲੋਂ ਬੇਹਾਲ ਹੋਇਆ ਪਰਿਵਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦਿਆਰਥੀਆਂ ਤੇ ਮਾਪਿਆਂ ਲਈ ਵੱਡੀ ਖ਼ਬਰ! ਹਰ ਸਾਲ ਵਧਾਈ ਜਾਵੇਗੀ ਫ਼ੀਸ
NEXT STORY