helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, MAR 05, 2025
ਪੰਜਾਬ ਸਰਕਾਰ ਨੇ ਸੱਦੀ ਮੀਟਿੰਗ, 13 ਮਾਰਚ ਨੂੰ ਇਸ...
ਬਾਬਾ ਵਡਭਾਗ ਸਿੰਘ ਮੇਲੇ 'ਚ ਜਾਣ ਵਾਲੀ ਸੰਗਤ ਲਈ...
ਰਾਸ਼ਨ ਡੀਪੂਆਂ 'ਤੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ...
ਕੇਦਾਰਨਾਥ ਤੇ ਸ੍ਰੀ ਹੇਮਕੁੰਟ ਸਾਹਿਬ ਰੋਪਵੇਅ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ : ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਓਧਰ, ਮੌਸਮ ਦੇ ਬਦਲਣ ਨਾਲ ਮੱਛਰਾਂ ਦੀ ਵੀ ਵਾਪਸੀ ਹੋ ਗਈ ਹੈ। ਹੁਣ ਅਜਿਹੇ ਵਿਚ ਕਈ ਲੋਕਾਂ ਦੇ ਮਨ ਵਿਚ ਸਵਾਲ ਪੈਦਾ ਹੋ ਰਿਹਾ ਹੈ ਕਿ ਮੱਛਰਾਂ ਕਾਰਨ ਵੀ ਕੋਰੋਨਾ ਵਾਇਰਸ ਫੈਲ ਸਕਦਾ ਹੈ। ਸੰਕ੍ਰਮਿਤ ਵਿਅਕਤੀ ਦਾ ਖੂਨ ਚੂਸਣ ਤੋਂ ਬਾਅਦ ਜੇਕਰ ਮੱਛਰ ਕਿਸੇ ਤੰਦਰੁਸਤ ਵਿਅਕਤੀ ਨੂੰ ਕੱਟੇਗਾ ਤਾਂ ਕੋਰੋਨਾ ਵਾਇਰਸ ਫੈਲੇਗਾ ਜਾਂ ਨਹੀਂ?
ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦਾ ਕਹਿਣਾ ਹੈ ਕੁਝ ਵਾਇਰਸ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਮੱਛਰ ਤੇ ਹੋਰ ਕੀੜੇ-ਮਕੌੜੇ ਆਪਣੇ ਨਾਲ ਲੈ ਜਾਂਦੇ ਹਨ ਪਰ ਕੋਰੋਨਾ ਵਾਇਰਸ ਉਨ੍ਹਾਂ ਵਿਚੋਂ ਇਕ ਨਹੀਂ ਲੱਗਦਾ। ਇਸ ਲਈ ਮੱਛਰ ਦੇ ਕੱਟਣ ਨਾਲ ਨਹੀਂ ਫੈਲ ਸਕਦਾ।
ਕੈਨੇਡਾ ਦੀ ਯੂਨੀਵਰਸਿਟੀ ਆਫ ਮੈਨੀਟੋਬਾ ਵਿਖੇ ਮਾਈਕਰੋਬਾਇਓਲੋਜੀ ਤੇ ਛੂਤ ਦੀਆਂ ਬਿਮਾਰੀਆਂ ਦੇ ਰਿਸਰਚ ਮੁਖੀ ਜੇਸਨ ਕਿਨਾਰਚੁਕ ਦਾ ਕਹਿਣਾ ਹੈ ਕਿ ਮੱਛਰ ਅਜਿਹੀ ਚੀਜ਼ ਨਹੀਂ ਜਿਸ ਬਾਰੇ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ, ਜਿਸ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਜਾ ਸਕੇ ਕਿ ਕੋਰੋਨਾ ਵਾਇਰਸ ਮੱਛਰ ਦੇ ਕੱਟਣ ਨਾਲ ਫੈਲ ਸਕਦਾ ਹੈ। ਉੱਥੇ ਹੀ, ਭਾਰਤ ਦੇ ਕੇਂਦਰੀ ਸਿਹਤ ਮੰਤਰਾਲਾ ਨੇ ਵੀ ਹਾਲ ਹੀ ਵਿਚ ਕਿਹਾ ਸੀ ਕਿ ਕੋਰੋਨਾ ਵਾਇਰਸ ਮੱਛਰ ਦੇ ਕੱਟਣ ਨਾਲ ਨਹੀਂ ਫੈਲ ਸਕਦਾ। ਮੰਤਰਾਲਾ ਨੇ ਕਿਹਾ ਕਿ ਸਿਰਫ ਕੋਵਿਡ-19 ਦੇ ਲੱਛਣ ਵਾਲੇ ਲੋਕ ਹੀ ਬਿਮਾਰੀ ਫੈਲਾ ਸਕਦੇ ਹਨ।
ਨਿਊ ਸਾਊਥ ਵੇਲਜ਼ (ਐੱਨ. ਐੱਸ. ਡਬਲਿਊ.) ਹੈਲਥ ਪੈਥੋਲੋਜੀ ਦੀ ਰਿਪੋਰਟ ਵਿਚ ਡਾ. ਕੈਮਰਨ ਵੈਬ ਨੇ ਵੀ ਦਾਅਵਾ ਕੀਤਾ ਹੈ ਕਿ ਮੱਛਰਾਂ ਨਾਲ ਕੋਰੋਨਾ ਵਾਇਰਸ ਨਹੀਂ ਫੈਲਦਾ ਹੈ। ਇਹ ਰੈਸਪੀਰੇਟਰੀ ਵਾਇਰਸ ਹੈ, ਜੋ ਖੰਘ ਅਤੇ ਛਿੱਕਾਂ ਨਾਲ ਦੂਜੇ ਵਿਚ ਫੈਲਦਾ ਹੈ। ਕੈਮਰਨ ਨੇ ਕਿਹਾ ਕਿ ਮੱਛਰ ਸਿਰਫ ਡੇਂਗੂ, ਪੀਲਾ ਬੁਖਾਰ, ਚਿਕਨਗੁਨੀਆ ਤੇ ਜ਼ੀਕਾ ਵਾਇਰਸ ਫੈਲਾ ਸਕਦੇ ਹਨ ਪਰ ਕੁਝ ਵਾਇਰਸ ਉਨ੍ਹਾਂ ਦੀ ਪਕੜ ਤੋਂ ਬਾਹਰ ਹਨ।
ਇਨਸਾਨਾਂ ’ਤੇ ਹਮਲਾ ਕਰ ਸਕਦੇ ਹਨ ਕੋਰੋਨਾ ਵਰਗੇ ਹਜ਼ਾਰਾਂ ਜਾਨਲੇਵਾ ਵਾਇਰਸ
Stories You May Like
ਖਾਧ ਸਪਲਾਈ 'ਤੇ ਰੋਕ, 20 ਲੱਖ ਲੋਕਾਂ ਲਈ ਬਣਿਆ ਸੰਕਟ
ਕੈਂਸਰ ਦੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ, ਇਲਾਜ ਲਈ ਨਵੀਂ ਵਿਧੀ ਵਿਕਸਿਤ
ਡੀਆਰ ਕਾਂਗੋ 'ਚ ਸੰਘਰਸ਼ ਜਾਰੀ, 2500 ਤੋਂ ਵੱਧ ਸਕੂਲ ਪ੍ਰਭਾਵਿਤ
ਮਲੇਸ਼ੀਆ ਬੈਠੇ ਨੌਜਵਾਨ ਦਾ ਵੱਡਾ ਕਾਂਡ, ਸਹੁਰੇ ਪਰਿਵਾਰ ਨੂੰ ਭੇਜੀਆਂ ਨੂੰਹ ਦੀਆਂ...
Sunita Williams ਸਮੇਤ ਨਾਸਾ ਦੇ ਦੋ ਪੁਲਾੜ ਯਾਤਰੀ 9 ਮਹੀਨੇ ਬਾਅਦ ਪਰਤਣਗੇ ਘਰ
ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਾਰੀ, ਹੁਣ ਜਲੰਧਰ 'ਚ ਚੱਲਿਆ ਪੀਲਾ ਪੰਜਾ
ਗੰਭੀਰ ਬਿਮਾਰੀ ਦਾ ਸ਼ਿਕਾਰ ਹੋਏ ਅਮਿਤਾਭ ਬੱਚਨ, ਆਪ ਬਿਆਨ ਕੀਤਾ ਦਰਦ
ਜੈਸ਼ੰਕਰ ਨੇ ਬ੍ਰਿਟਿਸ਼ PM ਸਟਾਰਮਰ, ਵਿਦੇਸ਼ ਸਕੱਤਰ ਲੈਮੀ ਨਾਲ ਕੀਤੀ ਮੁਲਾਕਾਤ
ਝੁੱਗੀ 'ਚ ਰਹੀ ਕੁੜੀ ਬਣ ਗਈ ਮਾਡਲ, ਅੱਜ ਹਾਲੀਵੁੱਡ ਵਾਲੇ ਵੀ ਫਿਰਦੇ ਨੇ ਪਿੱਛੇ
ਚੀਨ ਨੇ ਰੱਖਿਆ ਬਜਟ 'ਚ 7.2% ਦਾ ਕੀਤਾ ਵਾਧਾ
ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਸਾਹਮਣੇ ਆਈ ਤਾਜ਼ਾ ਅਪਡੇਟ
ਪੰਜਾਬ ਦੇ ਰੇਲਵੇ ਯਾਤਰੀਆਂ ਲਈ ਵੱਡੀ ਖ਼ਬਰ, 10 ਦਿਨਾਂ ਤੱਕ 8 ਰੇਲ ਗੱਡੀਆਂ ਰੱਦ,...
Tamannaah Bhatia ਤੇ ਵਿਜੇ ਵਰਮਾ ਹੋਏ ਹਮੇਸ਼ਾ ਲਈ ਵੱਖ!
ਮੋਨਾਲੀਸਾ ਡਾਂਸ ਰੀਲ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਦੇਖੋ ਵੀਡੀਓ
ਵਿਆਹ 'ਚ ਲਾੜੇ ਦੇ ਦੋਸਤਾਂ ਦਾ ਕਾਰਾ, ਘੋੜੀ ਨੂੰ ਪਿਲਾਈ ਸਿਗਰੇਟ ਤੇ ਫਿਰ....
ਮੈਂ ਦੁਨੀਆ ਦਾ ਸਭ ਤੋਂ ਸੈਕਸੀ ਬੁੱਢਾ ਬਣਨ ਦੀ ਕੋਸ਼ਿਸ਼ 'ਚ : ਹਨੀ ਸਿੰਘ
ਹਿਨਾ ਖ਼ਾਨ ਨੇ ਰੱਖਿਆ ਰੋਜ਼ਾ ਤਾਂ ਰੋਜ਼ਲਿਨ ਨੇ ਕੱਸਿਆ ਤੰਜ਼, ਕਿਹਾ ਕੈਂਸਰ ਮਰੀਜ਼...
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਟੁੱਟਣ ਦੀ ਕਗਾਰ 'ਤੇ ਪਹੁੰਚਿਆ ਪੰਜਾਬ ਦਾ ਇਹ...
Subscribe Now!