ਵੈਨਕੂਵਰ, (ਮਲਕੀਤ ਸਿੰਘ)–ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਿਤ ਇਕ ਵਿਅਕਤੀ ਆਪਣੀ ਨਕਸ਼ੇ ਬਣਾਉਣ ਦੀ ਕਲਾ ਕਾਰਨ ਕੌਮਾਂਤਰੀ ਪੱਧਰ ’ਤੇ ਮਾਣ ਹਾਸਲ ਕਰ ਰਿਹਾ ਹੈ। ਨਕਸ਼ਾ ਨਵੀਸ ਜੈਫ਼ ਕਲਾਰਕ ਨੇ ਵੈਨਕੂਵਰ ਟਾਪੂ ਅਤੇ ਸੀ-ਟੂ-ਸਕਾਈ ਖੇਤਰ ਦੇ ਬਹੁਤ ਵਿਸਥਾਰਪੂਰਕ ਨਕਸ਼ੇ ਤਿਆਰ ਕਰ ਕੇ ਕਈ ਅੰਤਰਰਾਸ਼ਟਰੀ ਇਨਾਮ ਆਪਣੇ ਨਾਮ ਕੀਤੇ ਹਨ। ਜੈਫ਼ ਕਲਾਰਕ ਦੱਸਦੇ ਹਨ ਕਿ ਉਹ ਇੱਕ ਨਕਸ਼ਾ ਤਿਆਰ ਕਰਨ ਲਈ ਬ੍ਰਿਟਿਸ਼ ਕੋਲੰਬੀਆ ਦੀ ਭੂਗੋਲਕ ਜਾਣਕਾਰੀ ਦੇ ਬਹੁਤ ਹੀ ਬਾਰਿਕ ਵੇਰਵਿਆਂ ’ਤੇ ਸੈਂਕੜਿਆਂ ਘੰਟੇ ਖਰਚ ਕਰਦੇ ਹਨ। ਉਹ ਕਹਿੰਦੇ ਹਨ ਕਿ ਨਕਸ਼ੇ ਬਣਾਉਣਾ ਉਨ੍ਹਾਂ ਲਈ ਸਿਰਫ਼ ਕੰਮ ਨਹੀਂ ਸਗੋਂ ਇੱਕ ਸ਼ੌਕ ਅਤੇ ਜਜ਼ਬਾ ਹੈ।
ਉਨ੍ਹਾਂ ਵੱਲੋਂ ਤਿਆਰ ਕੀਤੇ ਨਕਸ਼ਿਆਂ ਵਿੱਚ ਖੇਤਰਾਂ ਦੇ ਪਹਾੜ, ਦਰਿਆ, ਸੜਕਾਂ ਅਤੇ ਭੂਗੋਲਕ ਵਿਸ਼ੇਸ਼ਤਾਵਾਂ ਨੂੰ ਬਹੁਤ ਹੀ ਸਹੀ ਤੇ ਸੁੰਦਰ ਢੰਗ ਨਾਲ ਦਰਸਾਇਆ ਜਾਂਦਾ ਹੈ। ਇਸ ਕਾਰਨ ਉਨ੍ਹਾਂ ਦੇ ਨਕਸ਼ਿਆਂ ਨੂੰ ਦੁਨੀਆ ਭਰ ਵਿੱਚ ਕਾਫ਼ੀ ਸਰਾਹਨਾ ਮਿਲ ਰਹੀ ਹੈ। ਕਲਾਰਕ ਦਾ ਕਹਿਣਾ ਹੈ ਕਿ ਉਹ ਭਵਿੱਖ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਹੋਰ ਖੇਤਰਾਂ ਦੀ ਵੀ ਖੋਜ ਕਰਕੇ ਉਨ੍ਹਾਂ ਦੇ ਵਿਸਥਾਰਪੂਰਕ ਨਕਸ਼ੇ ਤਿਆਰ ਕਰਨ ਦੀ ਯੋਜਨਾ ਬਣਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
'ਬਿਨਾਂ ਸ਼ਰਤ ਕਰਨਾ ਪਏਗਾ Surrender', ਈਰਾਨ ਨੂੰ ਡੋਨਾਲਡ ਟਰੰਪ ਦੀ ਸਿੱਧੀ ਧਮਕੀ
NEXT STORY