ਇੰਟਰਨੈਸ਼ਨਲ ਡੈਸਕ- ਕੈਨੇਡਾ ਦੀ ਖੁਫੀਆ ਏਜੰਸੀ ‘ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ’ (CSIS) ਨੇ ਆਪਣੀ "ਪਬਲਿਕ ਰਿਪੋਰਟ 2025" ਵਿੱਚ ਭਾਰਤ ਵਿਰੁੱਧ ਜਾਸੂਸੀ ਅਤੇ ਵਿਦੇਸ਼ੀ ਦਖਲਅੰਦਾਜ਼ੀ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਰਿਪੋਰਟ ਵਿੱਚ ਭਾਰਤ ਨੂੰ ਚੀਨ, ਰੂਸ, ਈਰਾਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਜੋ ਕੈਨੇਡੀਅਨ ਧਰਤੀ 'ਤੇ ਵਿਦੇਸ਼ੀ ਦਖਲ ਅੰਦਾਜ਼ੀ ਅਤੇ ਜਾਸੂਸੀ ਗਤੀਵਿਧੀਆਂ ਵਿਚ ਸ਼ਾਮਲ ਹਨ। ਏਜੰਸੀ ਦਾ ਦਾਅਵਾ ਹੈ ਕਿ ਭਾਰਤ ਨੇ ਆਪਣੇ ਰਣਨੀਤਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਕੈਨੇਡੀਅਨ ਸਿਆਸਤਦਾਨਾਂ ਅਤੇ ਪੱਤਰਕਾਰਾਂ ਨਾਲ ਗੁਪਤ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਭਾਰਤ 'ਤੇ ਲਗਾਏ ਇਹ ਗੰਭੀਰ ਦੋਸ਼
ਸੀਐਸਆਈਐਸ ਰਿਪੋਰਟ ਭਾਰਤ ਨਾਲ ਸਬੰਧਤ ਕਈ ਗੱਲਾਂ ਬਾਰੇ ਚਿੰਤਾਵਾਂ ਪੈਦਾ ਕਰਦੀ ਹੈ। ਏਜੰਸੀ ਦਾ ਦੋਸ਼ ਹੈ ਕਿ ਨਵੀਂ ਦਿੱਲੀ ਨੇ ਆਪਣੇ ਰਣਨੀਤਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਕੈਨੇਡੀਅਨ ਸਿਆਸਤਦਾਨਾਂ, ਪੱਤਰਕਾਰਾਂ ਅਤੇ ਇੰਡੋ-ਕੈਨੇਡੀਅਨ ਭਾਈਚਾਰੇ ਦੇ ਮੈਂਬਰਾਂ ਨਾਲ ਗੁਪਤ ਸਬੰਧ ਬਣਾਉਣ ਲਈ "ਇਤਿਹਾਸਕ" ਯਤਨ ਕੀਤੇ ਹਨ। ਇਸ ਤੋਂ ਇਲਾਵਾ,ਰਿਪੋਰਟ ਵਿੱਚ "ਅੰਤਰਰਾਸ਼ਟਰੀ ਦਮਨ" ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਿਗਰਾਨੀ ਅਤੇ ਦਬਾਅ ਵਰਗੀਆਂ ਰਣਨੀਤੀਆਂ ਦੀ ਵਰਤੋਂ ਭਾਰਤ ਸਰਕਾਰ ਦੀ ਆਲੋਚਨਾ ਨੂੰ ਦਬਾਉਣ ਲਈ ਕੀਤੀ ਗਈ ਹੈ।
ਤੈਅ ਰਿਪੋਰਟ ਦੇ ਮੁੱਖ ਵੇਰਵੇ:
ਖਾਲਿਸਤਾਨੀ ਲਹਿਰ ਬਾਰੇ ਰੁਖ਼: ਰਿਪੋਰਟ ਅਨੁਸਾਰ ਕੈਨੇਡਾ ਖਾਲਿਸਤਾਨ ਦੀ ਸ਼ਾਂਤੀਪੂਰਨ ਵਕਾਲਤ ਨੂੰ ਇੱਕ "ਜਾਇਜ਼ ਰਾਜਨੀਤਿਕ ਗਤੀਵਿਧੀ" ਮੰਨਦਾ ਹੈ ਅਤੇ ਇਸ ਨੂੰ ਕੱਟੜਤਾ ਦੀ ਸ਼੍ਰੇਣੀ ਵਿੱਚ ਨਹੀਂ ਰੱਖਦਾ। ਹਾਲਾਂਕਿ, ਇਹ ਵੀ ਸਵੀਕਾਰ ਕੀਤਾ ਗਿਆ ਹੈ ਕਿ ਕੈਨੇਡਾ-ਸਥਿਤ ਖਾਲਿਸਤਾਨੀ ਕੱਟੜਪੰਥੀ (CBKE) ਕੈਨੇਡੀਅਨ ਸੰਸਥਾਵਾਂ ਦੀ ਵਰਤੋਂ ਕਰਕੇ ਭਾਰਤ ਵਿੱਚ ਹਿੰਸਾ ਭੜਕਾਉਣ ਅਤੇ ਫੰਡ ਇਕੱਠੇ ਕਰਨ ਲਈ ਕੈਨੇਡੀਅਨ ਧਰਤੀ ਦੀ ਵਰਤੋਂ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਸਣੇ 21 ਦੇਸ਼ਾਂ ਨੂੰ ਪੈਣ ਲੱਗਾ 'ਜੰਗ ਦਾ ਸੇਕ'! ਫਟਿਆ ਮਹਿੰਗਾਈ ਦਾ 'ਬੰਬ'
ਬਿਸ਼ਨੋਈ ਗੈਂਗ ਅਤੇ ਅੱਤਵਾਦ: ਸਾਲ 2025 ਵਿੱਚ ਬਾਰਾਂ ਨਵੇਂ ਸਮੂਹਾਂ ਨੂੰ ਅੱਤਵਾਦੀ ਸੰਸਥਾਵਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿੱਚ "ਬਿਸ਼ਨੋਈ ਗੈਂਗ" ਨੂੰ ਵੀ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਵਜੋਂ ਸੂਚੀਬੱਧ ਕੀਤਾ ਗਿਆ ਹੈ।
ਨਾਬਾਲਗਾਂ ਵਿੱਚ ਕੱਟੜਵਾਦ: ਰਿਪੋਰਟ ਵਿੱਚ ਨੌਜਵਾਨਾਂ ਵਿੱਚ ਵਧ ਰਹੇ ਕੱਟੜਵਾਦ 'ਤੇ ਚਿੰਤਾ ਪ੍ਰਗਟਾਈ ਗਈ ਹੈ। ਅੰਕੜਿਆਂ ਮੁਤਾਬਕ ਹਰ 10 ਵਿੱਚੋਂ ਇੱਕ ਅੱਤਵਾਦ ਵਿਰੋਧੀ ਜਾਂਚ ਵਿੱਚ 18 ਸਾਲ ਤੋਂ ਘੱਟ ਉਮਰ ਦਾ ਨਾਬਾਲਗ ਸ਼ਾਮਲ ਹੁੰਦਾ ਹੈ। 2025 ਵਿੱਚ ਅਜਿਹੇ ਮਾਮਲਿਆਂ ਵਿੱਚ ਚਾਰ ਨਾਬਾਲਗਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।
ਵਿਰੋਧਾਭਾਸ ਅਤੇ ਪੁਰਾਣੇ ਸਬੰਧ: ਇਹ ਰਿਪੋਰਟ ਕੈਨੇਡੀਅਨ ਪੁਲਿਸ (RCMP) ਦੇ ਮਾਰਚ ਵਿੱਚ ਦਿੱਤੇ ਉਸ ਬਿਆਨ ਦੇ ਉਲਟ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤੀ ਏਜੰਟਾਂ ਦੇ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ। ਜ਼ਿਕਰਯੋਗ ਹੈ ਕਿ 2023 ਵਿੱਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਕਾਫੀ ਤਣਾਅਪੂਰਨ ਹੋ ਗਏ ਸਨ, ਪਰ ਹੁਣ ਹੌਲੀ-ਹੌਲੀ ਹਾਲਾਤ ਆਮ ਵਰਗੇ ਹੋ ਰਹੇ ਹਨ। ਭਾਰਤ ਸਰਕਾਰ ਨੇ ਹਮੇਸ਼ਾ ਇਨ੍ਹਾਂ ਦੋਸ਼ਾਂ ਨੂੰ ਬਿਨਾਂ ਕਿਸੇ ਸਬੂਤ ਦੇ ਲਗਾਏ ਗਏ ਅਤੇ ਪ੍ਰੇਰਿਤ ਦੱਸ ਕੇ ਖਾਰਜ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ ਦੀ ਖੁਫੀਆ ਰਿਪੋਰਟ ’ਚ ਖਾਲਿਸਤਾਨੀ ਅਨਸਰਾਂ ਨੂੰ ਦੱਸਿਆ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ
NEXT STORY