ਇਸਲਾਮਾਬਾਦ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਔਰਤਾਂ ਅਤੇ ਲੜਕੀਆਂ ਵਿਰੁੱਧ ਹਿੰਸਾ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ। 'ਪੀਸ ਐਂਡ ਜਸਟਿਸ ਨੈੱਟਵਰਕ ਪਾਕਿਸਤਾਨ' ਦੁਆਰਾ ਜਾਰੀ 'ਨੈਸ਼ਨਲ ਜੈਂਡਰ-ਬੇਸਡ ਵਾਇਲੈਂਸ ਕ੍ਰਾਈਮ ਰਿਪੋਰਟ 2021-25' ਅਨੁਸਾਰ, ਸਾਲ 2021 ਤੋਂ 2025 ਦੇ ਪੰਜ ਸਾਲਾਂ ਦੇ ਅਰਸੇ ਦੌਰਾਨ ਪੰਜਾਬ ਵਿੱਚ ਲਿੰਗ ਅਧਾਰਤ ਹਿੰਸਾ ਦੇ ਕੁੱਲ 1,95,787 ਮਾਮਲੇ ਦਰਜ ਕੀਤੇ ਗਏ ਹਨ। ਇਹ ਅੰਕੜਾ ਪੂਰੇ ਪਾਕਿਸਤਾਨ ਵਿੱਚ ਦਰਜ ਹੋਏ ਕੁੱਲ ਮਾਮਲਿਆਂ ਦਾ ਲਗਭਗ 82 ਫੀਸਦੀ ਹਿੱਸਾ ਹੈ।
ਰਿਪੋਰਟ ਅਨੁਸਾਰ ਪੰਜਾਬ ਵਿੱਚ ਅਗਵਾ ਕਰਨ ਦੇ ਸਭ ਤੋਂ ਵੱਧ 90,965 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜਿਨਸੀ ਹਿੰਸਾ ਦੇ 20,560 ਮਾਮਲੇ ਦਰਜ ਹੋਏ , ਜਿਨ੍ਹਾਂ ਵਿੱਚ ਬਲਾਤਕਾਰ ਦੇ 16,827 ਮਾਮਲੇ, ਸਮੂਹਕ ਬਲਾਤਕਾਰ ਦੇ 2,183 ਮਾਮਲੇ, ਹਿਰਾਸਤੀ ਜਿਨਸੀ ਹਿੰਸਾ ਦੇ 189 ਮਾਮਲੇ, ਜਿਨਸੀ ਸ਼ੋਸ਼ਣ/ਇੰਸੈਸਟ ਦੇ 1,361 ਮਾਮਲੇ ਸਾਹਮਣੇ ਆਏ। ਇਸ ਪੰਜ ਸਾਲਾ ਅਰਸੇ ਦੌਰਾਨਘਰੇਲੂ ਹਿੰਸਾ ਦੇ ਕੁੱਲ 14,824 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 3,746 ਔਰਤਾਂ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ ਅਣਖ ਖਾਤਰ ਕਤਲ ਦੇ 830 ਮਾਮਲੇ, ਸੜਨ ਦੇ ਕੁੱਲ 442 ਮਾਮਲੇ, ਜਿਨ੍ਹਾਂ ਵਿੱਚ 143 ਤੇਜ਼ਾਬੀ ਹਮਲੇ ਅਤੇ 299 ਚੁੱਲ੍ਹੇ ਨਾਲ ਸੜਨ ਦੇ ਮਾਮਲੇ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ- ਨਰਿੰਦਰ ਮੋਦੀ ਕੋਲ ਯੂਕਰੇਨ ਸੰਘਰਸ਼ ਦੇ ਹੱਲ ਲਈ "ਬਹੁਤ ਵਧੀਆ ਵਿਚਾਰ" : ਪੁਤਿਨ
ਹੋਰ ਵੱਖ-ਵੱਖ ਸ਼੍ਰੇਣੀਆਂ ਵਿੱਚ ਨਾ ਆਉਣ ਵਾਲੀ ਹਿੰਸਾ ਦੇ 68,165 ਮਾਮਲੇ ਦਰਜ ਹੋਏ ਹਨ। ਸਾਲ ਦਰ ਸਾਲ ਵੱਧਦੇ ਗਏ ਮਾਮਲੇ ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ਦੌਰਾਨ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਮੁਤਾਬਕ 2021 ਵਿਚ 23,032 ਮਾਮਲੇ, 2022 ਵਿਚ 28,080 ਮਾਮਲੇ, 2023 ਵਿਚ 35,238 ਮਾਮਲੇ, 2024 ਵਿਚ 52,824 ਮਾਮਲੇ, 2025 ਵਿਚ 56,613 ਮਾਮਲੇ ਸਾਹਮਣੇ ਆਏ।ਰਿਪੋਰਟ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਅੰਕੜਿਆਂ ਵਿੱਚ ਹੋਇਆ ਇਹ ਵੱਡਾ ਵਾਧਾ ਕੇਵਲ ਹਿੰਸਾ ਵਧਣ ਦਾ ਸੰਕੇਤ ਨਹੀਂ ਹੈ, ਬਲਕਿ ਬਿਹਤਰ ਰਿਪੋਰਟਿੰਗ ਪ੍ਰਣਾਲੀ, ਪੁਲਿਸ ਅਤੇ ਇਨਸਾਫ਼ ਮੁਹੱਈਆ ਕਰਵਾਉਣ ਵਾਲੀਆਂ ਸੰਸਥਾਵਾਂ ਤੱਕ ਆਸਾਨ ਪਹੁੰਚ ਅਤੇ ਲੋਕਾਂ ਵਿੱਚ ਵਧੀ ਜਾਗਰੂਕਤਾ ਵੀ ਇਸ ਦਾ ਕਾਰਨ ਹੋ ਸਕਦੀ ਹੈ। ਹਾਲਾਂਕਿ, ਇਹ ਅੰਕੜੇ ਸਿਰਫ ਪੁਲਿਸ ਰਿਕਾਰਡ ਵਿੱਚ ਦਰਜ ਮਾਮਲਿਆਂ ਦੇ ਹਨ, ਜਦਕਿ ਅਸਲ ਵਿੱਚ ਹਿੰਸਾ ਦਾ ਸ਼ਿਕਾਰ ਹੋਈਆਂ ਔਰਤਾਂ ਦੀ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਨੇ ਫਲਾਈਦੁਬਈ 'ਤੇ ਹਮਲੇ ਦੀ ਕੀਤੀ ਸਖ਼ਤ ਨਿੰਦਾ
NEXT STORY