ਇੰਟਰਨੈਸ਼ਨਲ ਡੈਸਕ- ਚੀਨ 'ਚ ਆਰਥਿਕ ਮੰਦੀ ਦੇ ਚਲਦਿਆਂ ਕ੍ਰੈਡਿਟ ਕਾਰਡ ਡਿਫਾਲਟ ਦਾ ਇੱਕ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਵਾਰ ਡਿਫਾਲਟਰਾਂ ਵਿੱਚ ਜ਼ਿਆਦਾਤਰ 40 ਤੋਂ 50 ਸਾਲ ਦੀ ਉਮਰ ਦੇ ਪੜ੍ਹੇ-ਲਿਖੇ ਲੋਕ, ਸਰਕਾਰੀ ਮੁਲਾਜ਼ਮ ਅਤੇ ਵੱਡੀਆਂ ਕੰਪਨੀਆਂ ਦੇ ਕਰਮਚਾਰੀ ਸ਼ਾਮਲ ਹਨ।
ਚੀਨ ਦੇ 'ਬੈਂਕਿੰਗ ਕ੍ਰੈਡਿਟ ਐਸੇਟਸ ਰਜਿਸਟ੍ਰੇਸ਼ਨ' ਪਲੇਟਫਾਰਮ ਅਨੁਸਾਰ 2026 ਦੀ ਤੀਜੀ ਤਿਮਾਹੀ 'ਚ ਖਰਾਬ ਕਰਜ਼ਿਆਂ ਦਾ ਕੁੱਲ ਮੁੱਲ 148.1 ਅਰਬ ਯੂਆਨ (ਕਰੀਬ 22.2 ਅਰਬ ਅਮਰੀਕੀ ਡਾਲਰ) ਤੱਕ ਪਹੁੰਚ ਗਿਆ ਹੈ, ਜਿਸ 'ਚ 35.2 ਫੀਸਦੀ ਹਿੱਸਾ ਇਕੱਲੇ ਕ੍ਰੈਡਿਟ ਕਾਰਡਾਂ ਦਾ ਹੈ।
ਲਗਾਤਾਰ ਡਿੱਗਦੀ ਜਾ ਰਹੀ ਅਰਥਵਿਵਸਥਾ, ਤਨਖਾਹਾਂ 'ਚ ਕਟੌਤੀ ਅਤੇ ਨੌਕਰੀਆਂ ਜਾਣ ਕਾਰਨ ਲੋਕ ਹੋਮ ਲੋਨ ਅਤੇ ਪਰਿਵਾਰਕ ਖਰਚਿਆਂ ਨੂੰ ਪਹਿਲ ਦੇ ਰਹੇ ਹਨ, ਜਿਸ ਕਾਰਨ ਕ੍ਰੈਡਿਟ ਕਾਰਡਾਂ ਦੇ ਬਿੱਲ ਪੈਂਡਿੰਗ ਰਹਿ ਰਹੇ ਹਨ। ਅਮਰੀਕਾ 'ਚ ਜਿੱਥੇ 20 ਤੋਂ 39 ਸਾਲ ਦੇ ਨੌਜਵਾਨ ਜ਼ਿਆਦਾ ਡਿਫਾਲਟ ਕਰਦੇ ਹਨ, ਉੱਥੇ ਹੀ ਚੀਨ 'ਚ 40-50 ਸਾਲ ਦੀ ਉਮਰ ਦੇ ਲੋਕ ਸਭ ਤੋਂ ਵੱਧ ਵਿੱਤੀ ਜੋਖਮ 'ਚ ਹਨ। ਚੀਨ ਐਵਰਬ੍ਰਾਈਟ ਬੈਂਕ ਅਤੇ ਪਿੰਗ ਅਨ ਬੈਂਕ ਸਮੇਤ ਕਈ ਵੱਡੇ ਬੈਂਕਾਂ ਨੇ ਅਰਬਾਂ ਯੂਆਨ ਦੇ ਖਰਾਬ ਕਰਜ਼ਿਆਂ ਦੇ ਪੋਰਟਫੋਲੀਓ ਵੇਚਣੇ ਸ਼ੁਰੂ ਕਰ ਦਿੱਤੇ ਹਨ।
ਦਹਿਸ਼ਤਗਰਦੀ ਦੇ ਖ਼ਤਰਿਆਂ ਵਿਰੁੱਧ ਮਿਲ ਕੇ ਕੰਮ ਕਰਨ ਲਈ ਭਾਰਤ ਤੇ ਉਜ਼ਬੇਕਿਸਤਾਨ ਸਹਿਮਤ
NEXT STORY