ਇੰਟਰਨੈਸ਼ਨਲ ਡੈਸਕ- ਕਮਜ਼ੋਰ ਘਰੇਲੂ ਡਿਮਾਂਡ ਕਾਰਨ ਅਕਤੂਬਰ ਮਹੀਨੇ ਚੀਨ ਦੀ ਆਰਥਿਕ ਵਿਕਾਸ ਦਰ 'ਚ ਸੁਸਤੀ ਦਰਜ ਕੀਤੀ ਗਈ ਹੈ। ਨੈਸ਼ਨਲ ਬਿਊਰੋ ਆਫ਼ ਸਟੈਟਿਸਟਿਕਸ ਦੇ ਅੰਕੜਿਆਂ ਅਨੁਸਾਰ, ਆਟੋਮੋਬਾਈਲ (21.4 ਫ਼ੀਸਦੀ ਗਿਰਾਵਟ) ਅਤੇ ਸੋਨੇ-ਚਾਂਦੀ ਦੇ ਗਹਿਣਿਆਂ (28.7 ਫ਼ੀਸਦੀ ਗਿਰਾਵਟ) ਦੀ ਵਿਕਰੀ ਡਿੱਗਣ ਕਾਰਨ ਪ੍ਰਚੂਨ ਵਿਕਰੀ ਸਿਰਫ਼ 0.4 ਫ਼ੀਸਦੀ ਵਧੀ, ਜੋ ਕਿ ਸਤੰਬਰ 'ਚ 1.1 ਫ਼ੀਸਦੀ ਸੀ। ਇਸ ਤੋਂ ਇਲਾਵਾ ਉਦਯੋਗਿਕ ਉਤਪਾਦਨ ਦੀ ਵਾਧਾ ਦਰ 5.5 ਫ਼ੀਸਦੀ ਤੋਂ ਘਟ ਕੇ 4.8 ਫ਼ੀਸਦੀ ਰਹਿ ਗਈ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ ਉਤਪਾਦਾਂ ਦੀ ਮੰਗ ਕਾਰਨ ਚੀਨ ਦਾ ਟਰੇਡ ਸਰਪਲੱਸ 1.04 ਟ੍ਰਿਲੀਅਨ ਡਾਲਰ ਰਿਹਾ, ਪਰ ਘਰੇਲੂ ਖਪਤ ਮਹਾਂਮਾਰੀ ਤੋਂ ਬਾਅਦ ਸਭ ਤੋਂ ਮਾੜੇ ਦੌਰ ਵਿੱਚੋਂ ਲੰਘ ਰਹੀ ਹੈ। ਇਸ ਤੋਂ ਇਲਾਵਾ ਮਕਾਨਾਂ ਦੀਆਂ ਕੀਮਤਾਂ 'ਚ ਵੀ ਸਾਲਾਨਾ 2.4 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜੋ ਨਵੰਬਰ 2025 ਤੋਂ ਬਾਅਦ ਸਭ ਤੋਂ ਹੌਲੀ ਗਿਰਾਵਟ ਹੈ, ਪਰ ਅਰਥਸ਼ਾਸਤਰੀਆਂ ਅਨੁਸਾਰ 4.5 ਫ਼ੀਸਦੀ ਤੋਂ 5 ਫ਼ੀਸਦੀ ਦੇ ਸਾਲਾਨਾ GDP ਟੀਚੇ ਨੂੰ ਹਾਸਲ ਕਰਨ ਲਈ ਹੋਰ ਸਰਕਾਰੀ ਨੀਤੀਗਤ ਸਹਾਇਤਾ ਦੀ ਲੋੜ ਹੈ।
ਦੱਖਣੀ ਚੀਨ ਸਾਗਰ 'ਚ 'ਕੋਡ ਆਫ਼ ਕੰਡਕਟ' 'ਤੇ ASEAN ਤੇ ਚੀਨ ਵਿਚਾਲੇ ਨਹੀਂ ਬਣੀ ਸਹਿਮਤੀ
NEXT STORY