ਵਾਸ਼ਿੰਗਟਨ— ਮਾਹਰਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਸਿਹਤ ਲਈ ਚੰਗਾ ਮੰਨਿਆ ਜਾਣ ਵਾਲਾ ਨਾਰੀਅਲ ਤੇਲ ਓਨਾ ਹੀ ਨੁਕਸਾਨਦੇਹ ਹੈ, ਜਿੰਨਾ ਕਿ ਮੱਖਣ ਅਤੇ ਪਸ਼ੂ ਫੈਟ। ਪਸ਼ੂ ਫੈਟ ਨੂੰ ਆਮ ਤੌਰ 'ਤੇ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ, ਜਦੋਂ ਕਿ ਜੈਤੂਨ ਅਤੇ ਸੂਰਜਮੁਖੀ ਵਰਗੇ ਵਨਸਪਤੀ ਤੇਲ ਸਿਹਤ ਲਈ ਚੰਗੇ ਬਦਲ ਮੰਨੇ ਜਾਂਦੇ ਹਨ। ਕੁਝ ਮਾਹਰਾਂ ਦਾ ਦਾਅਵਾ ਹੈ ਕਿ ਨਾਰੀਅਲ ਤੇਲ ਹੋਰ ਬਾਕੀ ਫੈਟ ਤੋਂ ਬਿਹਤਰ ਹੋ ਸਕਦਾ ਹੈ। ਹਾਲਾਂਕਿ ਅਮਰੀਕਨ ਹਾਰਟ ਐਸੋਸੀਏਸ਼ਨ ਮੁਤਾਬਕ ਇਸ ਦਾਅਵੇ ਦਾ ਸਮਰਥਨ ਕਰਨ ਲਈ ਕੋਈ ਭਰੋਸੇਯੋਗ ਅਧਿਐਨ ਨਹੀਂ ਹੈ।
ਵੱਧ ਫੈਟ ਵਾਲਾ ਖਾਣਾ ਖਾਣ ਨਾਲ ਖੂਨ ਵਿਚ ਲੋ ਡੈਂਸਿਟੀ ਲਾਈਪੋ ਪ੍ਰੋਟੀਨ (ਐੱਲ. ਡੀ. ਐੱਲ.) ਜਾਂ ਬੁਰੇ ਕੋਲੈਸਟ੍ਰਾਲ ਦਾ ਪੱਧਰ ਵਧ ਸਕਦਾ ਹੈ। ਇਸ ਨਾਲ ਧਮਣੀਆਂ ਖਰਾਬ ਹੋ ਸਕਦੀਆਂ ਹਨ ਜਾਂ ਦਿਲ ਸੰਬੰਧੀ ਰੋਗਾਂ ਅਤੇ ਸਟ੍ਰੋਕ ਦਾ ਖਤਰਾ ਵਧ ਸਕਦਾ ਹੈ। ਏ. ਐੱਚ. ਏ. ਮੁਤਾਬਕ ਨਾਰੀਅਲ ਤੇਲ ਵਿਚ ਫੈਟ ਦਾ 82 ਫੀਸਦੀ ਹਿੱਸਾ ਤਰਲ ਹੁੰਦਾ ਹੈ। ਇਹ ਮਾਤਰਾ ਮੱਖਣ (63 ਫੀਸਦੀ), ਬੀਫ (50 ਫੀਸਦੀ) ਅਤੇ ਸੂਰ ਫੈਟ (39 ਫੀਸਦੀ) ਤੋਂ ਵੱਧ ਹੈ। ਅਮਰੀਕਨ ਹਾਰਟ ਐਸੋਸੀਏਸ਼ਨ ਨੇ ਇਕ ਸਲਾਹ ਵਿਚ ਕਿਹਾ ਕਿ ਲੋਕਾਂ ਨੂੰ ਤਰਲ ਫੈਟ ਦੇ ਸੇਵਨ ਦੀ ਮਾਤਰਾ ਸੀਮਤ ਕਰਨੀ ਚਾਹੀਦੀ ਹੈ ਅਤੇ ਇਸਦੀ ਥਾਂ ਜੈਤੂਨ ਅਤੇ ਸੂਰਜਮੁਖੀ ਵਰਗੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ।
ਮੱਕਾ 'ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਅੱਤਵਾਦੀ, ਕਈ ਗ੍ਰਿਫਤਾਰ
NEXT STORY