ਨਵੀਂ ਦਿੱਲੀ - ਭਾਜਪਾ ਨੇਤਾ ਮੇਨਕਾ ਗਾਂਧੀ ਨੇ ਸੰਕੇਤ ਦਿੱਤਾ ਕਿ ਸੰਭਵ ਤੌਰ ’ਤੇ ਸਰਕਾਰ ਦੀ ਆਲੋਚਨਾ ਕਰਨ ਕਾਰਨ ਉਨ੍ਹਾਂ ਦੇ ਬੇਟੇ ਵਰੁਣ ਗਾਂਧੀ ਨੂੰ ਪੀਲੀਭੀਤ ਤੋਂ ਪਾਰਟੀ ਨੇ ਲੋਕ ਸਭਾ ਟਿਕਟ ਨਹੀਂ ਦਿੱਤੀ। ਨਾਲ ਹੀ ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਟਿਕਟ ਨਾ ਮਿਲਣ ਦੇ ਬਾਵਜੂਦ ਵਰੁਣ ਬਹੁਤ ਚੰਗਾ ਕਰਨਗੇ। ਇਕ ਇੰਟਰਵਿਊ ਵਿਚ ਸਾਬਕਾ ਕੇਂਦਰੀ ਮੰਤਰੀ ਅਤੇ ਸੁਲਤਾਨਪੁਰ ਸੀਟ ਤੋਂ ਭਾਜਪਾ ਉਮੀਦਵਾਰ ਮੇਨਕਾ ਨੇ ਕਿਹਾ ਕਿ ਵਰੁਣ ਗਾਂਧੀ ਇੱਥੇ ਆ ਕੇ ਉਨ੍ਹਾਂ ਲਈ ਪ੍ਰਚਾਰ ਕਰਨਾ ਚਾਹੁੰਦੇ ਹਨ, ਪਰ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਉੱਤਰ ਪ੍ਰਦੇ ਸ਼ ਦੀ ਸੁਲਤਾਨਪੁਰ ਸੀਟ ’ਤੇ ਆਮ ਚੋਣਾਂ ਦੇ 6ਵੇਂ ਪੜਾਅ ਵਿਚ 25 ਮਈ ਨੂੰ ਵੋਟਾਂ ਪੈਣਗੀਆਂ।
ਇਹ ਵੀ ਪੜ੍ਹੋ : ਅਮਰੀਕਾ 'ਚ ਕਾਰੋਬਾਰ ਕਰਦਾ ਮਨੀਸ਼ 21 ਸਾਲ ਬਾਅਦ ਖਾਲ੍ਹੀ ਹੱਥ ਪਰਤੇਗਾ ਭਾਰਤ, ਪ੍ਰੇਮਿਕਾ ਦੀ ਸ਼ਿਕਾਇਤ ਨੇ ਬਦਲੀ ਜ਼ਿੰਦਗੀ
ਸਰਕਾਰ ਦੀ ਆਲੋਚਨਾ ਤੋਂ ਇਲਾਵਾ ਹੋਰ ਕੋਈ ਕਾਰਨ ਨਹੀਂ
ਵਰੁਣ ਗਾਂਧੀ ਨੂੰ ਟਿਕਟ ਨਾ ਦਿੱਤੇ ਜਾਣ ਅਤੇ ਅਜਿਹੀ ਸਥਿਤੀ ’ਚ ਮਾਂ ਦੇ ਰੂਪ ’ਚ ਉਨ੍ਹਾਂ ਨੂੰ ਬੁਰਾ ਲੱਗਣ ਦੇ ਸਵਾਲ ’ਤੇ ਮੇਨਕਾ ਗਾਂਧੀ ਨੇ ਕਿਹਾ ਕਿ ਮੈਂ ਇਹ ਨਹੀਂ ਕਹਿ ਸਕਦੀ ਕਿ ਮੈਂ ਖੁਸ਼ ਹੋਈ, ਪਰ ਮੈਨੂੰ ਯਕੀਨ ਹੈ ਕਿ ਬਿਨਾਂ ਟਿਕਟ ਦੇ ਵੀ ਵਰੁਣ ਬਹੁਤ ਵਧੀਆ ਪ੍ਰਦਰਸ਼ਨ ਕਰਨਗੇ। ਵਰੁਣ ਨੂੰ ਇਸ ਵਾਰ ਵੀ ਪੀਲੀਭੀਤ ਤੋਂ ਚੋਣ ਮੈਦਾਨ ਵਿਚ ਉਤਾਰਨ ਦੀ ਮੰਗ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਹਾਂ, ਉਨ੍ਹਾਂ ਨੂੰ ਪੀਲੀਭੀਤ ਤੋਂ ਭਾਜਪਾ ਦਾ ਉਮੀਦਵਾਰ ਹੋਣਾ ਚਾਹੀਦਾ ਸੀ ਪਰ ਪਾਰਟੀ ਨੇ ਫੈਸਲਾ ਲਿਆ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਵਰੁਣ ਨੂੰ ਟਿਕਟ ਇਸ ਲਈ ਨਹੀਂ ਮਿਲੀ ਕਿਉਂਕਿ ਉਨ੍ਹਾਂ ਨੇ ਸਰਕਾਰ ਦੀ ਆਲੋਚਨਾ ਕੀਤੀ ਸੀ, ਤਾਂ ਉਨ੍ਹਾਂ ਕਿਹਾ ਕਿ ਮੈਨੂੰ ਕੋਈ ਹੋਰ ਕਾਰਨ ਨਜ਼ਰ ਨਹੀਂ ਆਉਂਦਾ। ਇਹ ਪੁੱਛੇ ਜਾਣ ’ਤੇ ਕਿ ਕੀ ਵਰੁਣ ਗਾਂਧੀ ਸੁਲਤਾਨਪੁਰ ’ਚ ਉਨ੍ਹਾਂ ਲਈ ਚੋਣ ਪ੍ਰਚਾਰ ਕਰਨਗੇ, ਮੇਨਕਾ ਨੇ ਕਿਹਾ ਕਿ ਉਹ ਇੱਥੇ ਆਉਣ ਲਈ ਤਿਆਰ ਹਨ, ਪਰ ਅਸੀਂ ਅਜੇ ਇਸ ’ਤੇ ਕੋਈ ਫੈਸਲਾ ਨਹੀਂ ਲਿਆ ਹੈ। 8 ਵਾਰ ਸੰਸਦ ਮੈਂਬਰ ਰਹਿ ਚੁੱਕੀ ਮੇਨਕਾ ਨੇ ਇਹ ਵੀ ਕਿਹਾ ਕਿ ਚੋਣਾਂ ਵਿਚ ਉਹ ਸਿਰਫ਼ ਸਥਾਨਕ ਮੁੱਦਿਆਂ ਦੀ ਗੱਲ ਕਰਦੀ ਹੈ। ਪਿਛਲੀ ਵਾਰ ਮੇਨਕਾ ਨੇ 14,000 ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਸੁਲਗੀ ਬਗਾਵਤ ਦੀ ਅੱਗ, ਪ੍ਰਦਰਸ਼ਨਕਾਰੀਆਂ ਨੇ ਕੀਤੀ ਭੰਨਤੋੜ, ਲਹਿਰਾਇਆ ਤਿਰੰਗਾ(Video)
ਮੇਨਕਾ ਨੇ ਕਿਹਾ ਕਿ ਜਨਤਾ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹੈ। ਉੱਤਰ ਪ੍ਰਦੇਸ਼ ਵਿਚ ਰਾਮ ਮੰਦਰ ਭਾਜਪਾ ਦਾ ਅਹਿਮ ਮੁੱਦਾ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸੁਲਤਾਨਪੁਰ ਵਿਚ ਸ਼ਾਇਦ ਇਹ ਘੱਟ ਮਹੱਤਵਪੂਰਨ ਹੈ, ਭਾਵੇਂ ਇਹ ਜ਼ਿਲਾ ਅਯੁੱਧਿਆ ਦੇ ਨੇੜੇ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਲੋਕ ਅਯੁੱਧਿਆ ਵਿਚ ਮੰਦਰ ਨੂੰ ਲੈ ਕੇ ਬਹੁਤ ਖੁਸ਼ ਹਨ, ਪਰ ਇਹ ਚੋਣ ਚਰਚਾ ਦਾ ਹਿੱਸਾ ਨਹੀਂ ਹੈ। ਇਹ ਗੱਲ ਹਰ ਕਿਸੇ ਦੇ ਦਿਲ ਵਿਚ ਹੋ ਸਕਦੀ ਹੈ ਪਰ ਇਹ ਆਮ ਚਰਚਾ ਦਾ ਵਿਸ਼ਾ ਨਹੀਂ ਹੈ।
ਇਹ ਵੀ ਪੜ੍ਹੋ : ਤੇਲ ਕੰਪਨੀਆਂ ਨੂੰ 82000 ਕਰੋੜ ਰੁਪਏ ਦਾ ਰਿਕਾਰਡ ਮੁਨਾਫਾ, 6 ਸਾਲਾਂ 'ਚ ਰੈਵੇਨਿਊ ਹੋਇਆ ਦੁੱਗਣਾ
ਇਹ ਵੀ ਪੜ੍ਹੋ : ਅਮਰੀਕਾ : ਨਸ਼ੇ ਚ’ ਗੱਡੀ ਚਲਾ ਰਹੀ ਗੁਜਰਾਤੀ ਔਰਤ ਨਾਲ ਹੋਏ ਹਾਦਸੇ ਚ’ ਇੱਕ ਨੋਜਵਾਨ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੰਗਾ ਆਰਤੀ 'ਚ ਸ਼ਾਮਲ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ CM ਯੋਗੀ ਆਦਿਤਿਆਨਾਥ, ਵੇਖੋ ਤਸਵੀਰਾਂ
NEXT STORY